85 ਸਾਲਾ ਵਿਧਵਾ ਬਜੁਰਗ ਅਪੰਗ ਔਰਤ ਦਾ ਪਿਛਲੇ 5 ਸਾਲਾਂ ਤੋਂ ਲੰਭਿਤ ਦੋ ਕੇਸਾਂ ਦਾ ਮੀਡੀਏਸ਼ਨ ਸੈਂਟਰ, ਫਿਰੋਜਪੁਰ ਰਾਹੀਂ ਕੀਤਾ ਗਿਆ ਨਿਪਟਾਰਾ
85 ਸਾਲਾ ਵਿਧਵਾ ਬਜੁਰਗ ਅਪੰਗ ਔਰਤ ਦਾ ਪਿਛਲੇ 5 ਸਾਲਾਂ ਤੋਂ ਲੰਭਿਤ ਦੋ ਕੇਸਾਂ ਦਾ ਮੀਡੀਏਸ਼ਨ ਸੈਂਟਰ, ਫਿਰੋਜਪੁਰ ਰਾਹੀਂ ਕੀਤਾ ਗਿਆ ਨਿਪਟਾਰਾ
ਫਿਰੋਜਪੁਰ, ਨਵੰਬਰ 21, 2023: ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਏਕਤਾ ਉੱਪਲ, ਵੱਲੋਂ 85 ਸਾਲਾ ਵਿਧਵਾ ਬਜੁਰਗ ਅਪੰਗ ਔਰਤ ਜਿਸ ਦਾ ਪਿਛਲੇ 5 ਸਾਲਾਂ ਤੋਂ ਦੀਵਾਨੀ ਝਗੜਾ ਇੱਕ ਘਰ ਦੀ ਪ੍ਰਾਪਰਟੀ ਨੂੰ ਲੈ ਕੇ ਚੱਲ ਰਿਹਾ ਸੀ, ਦਾ ਫੈਸਲਾ ਦੋਨਾਂ ਧਿਰਾਂ ਵਿਚ ਰਾਜੀਨਾਮਾ ਕਰਵਾ ਦਿੱਤਾ।
ਇਹ ਝਗੜਾ ਵਿਧਵਾ ਬਜੁਰਗ ਅਪੰਗ ਔਰਤ ਦਾ ਆਪਣੀ ਵਿਧਵਾ ਨਹੁੰ ਨਾਲ ਚੱਲ ਰਿਹਾ ਸੀ ਜ਼ੋ ਕਿ ਸ੍ਰੀ ਗਗਨਦੀਪ ਸਿੰਘ, ਸਿਵਲ ਜੱਜ (ਜੂਨੀਅਰ ਡਵੀਜਨ), ਫਿਰੋਜਪੁਰ ਜੀ ਦੀ ਅਦਾਲਤ ਵਿੱਚ ਲੰਭਿਤ ਸੀ ਅਤੇ ਰਾਜੀਨਾਮੇ ਲਈ ਮੀਡੀਏਸ਼ਨ ਸੈਂਟਰ, ਫਿਰੋਜਪੁਰ ਪਾਸ ਭੇਜਿਆ ਗਿਆ। ਦੋਨਾਂ ਪਾਰਟੀਆਂ ਵਿੱਚ ਤਕਰਾਰ ਇਨ੍ਹਾਂ ਜਿਆਦਾ ਹੋ ਗਿਆ ਕਿ ਪੁਲਿਸ ਐੱਫ ਆਈ ਬ ਆਰ ਵੀ ਦਰਜ ਹੋ ਗਈ ਜ਼ੋ ਕਿ ਸ੍ਰੀ ਕੇਵਲ ਕ੍ਰਿਸ਼ਨ, ਵਧੀਕ ਸੈਸ਼ਨ ਜੱਜ, ਜੀ ਦੀ ਅਦਾਲਤ ਵਿੱਚ ਲੰਭਿਤ ਹੈ।
ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਵੱਲੋਂ ਬਤੌਰ ਜੱਜ ਮੀਡੀਏਟਰ ਦੋਨਾਂ ਧਿਰਾਂ ਨੂੰ ਬਿਠਾ ਕੇ ਸੁਣਿਆ ਅਤੇ ਦੋਨਾਂ ਵਿੱਚ ਰਾਜੀਨਾਮਾ ਕਰਵਾ ਦਿੱਤਾ। ਵਿਧਵਾ ਬਜੁਰਗ ਔਰਤ ਨੂੰ ਉਸਦਾ ਘਰ ਮਿਲ ਗਿਆ ਅਤੇ ਦੋਨਾਂ ਪਾਰਟੀਆਂ ਨੇ ਇਸ ਫੈਸਲੇ ਨੂੰ ਰਾਜੀ ਖੁਸ਼ੀ ਸਵੀਕਾਰ ਕਰ ਲਿਆ।
ਵਧੇਰੇ ਜਾਣਕਾਰੀ ਦਿੰਦਿਆਂ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਨੇ ਦੱਸਿਆ ਕਿ ਮੀਡੀਏਸ਼ਨ ਸੈਂਟਰ ਪਰਿਵਾਰਿਕ ਝਗੜਿਆਂ ਦਾ ਨਿਪਟਾਰਾ ਕਰਨ ਲਈ ਬਹੁਤ ਹੀ ਫਾਇਦੇਮੰਦ ਹੈ ਅਤੇ ਉਹ ਲੋਕ ਜਿਹਨਾਂ ਦੇ ਪਰਿਵਾਰਿਕ ਝਗੜੇ ਅਦਾਲਤਾਂ ਵਿੱਚ ਚੱਲ ਰਹੇ ਹਨ ਉਹ ਆਪਣੇ ਕੇਸਾਂ ਦਾ ਨਿਪਟਾਰਾ ਮੀਡੀਏਸ਼ਨ ਸੈਂਟਰ ਰਾਹੀਂ ਕਰਵਾ ਸਕਦੇ ਹਨ ਅਤੇ ਉਹ ਲੋਕ ਜਿਹਨਾਂ ਦੇ ਪਰਿਵਾਰਿਕ ਝਗੜੇ ਅਜੇ ਅਦਾਲਤ ਤੱਕ ਨਹੀਂ ਪਹੰੁਚੇ, ਉਹ ਵੀ ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵਿੱਚ ਦਰਖਾਸਤ ਦੇ ਕੇ ਆਪਣੇ ਝਗੜੇ ਦਾ ਨਿਪਟਾਰਾ ਮੀਡੀਏਸ਼ਨ ਸੈਂਟਰ ਰਾਹੀਂ ਕਰਵਾ ਸਕਦੇ ਹਨ।