Ferozepur News

ਜਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ ਨਸ਼ਿਆ ਖਿਲਾਫ ਜ਼ਾਰੀ ਮੁਹਿੰਮ ਵਿੱਚ ਆਮ ਲੋਕਾਂ ਦੀ ਸ਼ਮੂਲਿਅਤ ਵਧਾਉਣ ਲਈ ਪਬਲਿਕ ਮੀਟਿੰਗਾਂ ਕੀਤੀਆ

ਜਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ ਨਸ਼ਿਆ ਖਿਲਾਫ ਜ਼ਾਰੀ ਮੁਹਿੰਮ ਵਿੱਚ ਆਮ ਲੋਕਾਂ ਦੀ ਸ਼ਮੂਲਿਅਤ ਵਧਾਉਣ ਲਈ ਪਬਲਿਕ ਮੀਟਿੰਗਾਂ ਕੀਤੀਆ

ਜਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ ਨਸ਼ਿਆ ਖਿਲਾਫ ਜ਼ਾਰੀ ਮੁਹਿੰਮ ਵਿੱਚ ਆਮ ਲੋਕਾਂ ਦੀ ਸ਼ਮੂਲਿਅਤ ਵਧਾਉਣ ਲਈ ਪਬਲਿਕ ਮੀਟਿੰਗਾਂ ਕੀਤੀਆ

ਜਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ ਨਸ਼ਿਆ ਖਿਲਾਫ ਜ਼ਾਰੀ ਮੁਹਿੰਮ ਵਿੱਚ ਆਮ ਲੋਕਾਂ ਦੀ ਸ਼ਮੂਲਿਅਤ ਵਧਾਉਣ ਲਈ ਪਬਲਿਕ ਮੀਟਿੰਗਾਂ ਕੀਤੀਆ ਜਾ ਰਹੀਆ ਹਨ, ਜਿਸ ਨੂੰ ਪਿੰਡਾਂ ਦੀਆ ਪੰਚਾਇਤਾਂ ਵੱਲੋਂ ਮਤੇ ਪਾ ਕੇ ਸਮਰਥਨ ਦਿੱਤਾ ਜਾ ਰਿਹਾ ਹੈ।

ਹੁਣ ਤੱਕ ਪੁਲਿਸ ਵੱਲੋਂ ਅਜਿਹੀਆ 51 ਮੀਟਿੰਗਾਂ ਕੀਤੀਆ ਜਾ ਚੁੱਕੀਆ ਹਨ ਅਤੇ 107 ਪੰਚਾਇਤਾਂ ਵੱਲੋਂ ਮਤੇ ਪਾਏ ਜਾ ਚੁੱਕੇ ਹਨ।

ਫਿਰੋਜ਼ਪੁਰ : 30 ਜਨਵਰੀ, 2023
ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਵਾ ਸੀਨੀਅਰ ਅਫਸਰਾਂ ਵੱਲੋਂ ਜ਼ਾਰੀ ਹਦਾਇਤਾਂ ਅਨੁਸਾਰ ਜਿਲਾ੍ਹ ਪੁਲਿਸ ਫਿਰੋਜ਼ਪੁਰ ਨਸ਼ੇ ਦੇ ਧੰਦੇ ਵਿੱਚ ਲਿਪਤ ਵਿਅਕਤੀਆ, ਗੈਂਗਸਟਰਾਂ, ਅੱਤਵਾਦੀਆ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਦੀਆ ਗੈਰ-ਕਾਨੂੰਨੀ ਗਤੀਵਿਧੀਆ ਨੂੰ ਪੂਰੀ ਤਰਾਂ ਠੱਲ ਪਾਉਣ ਲਈ ਗੰਭੀਰਤਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ ਵਿੱਚ ਨਸ਼ਿਆ ਖਿਲਾਫ ਜ਼ਾਰੀ ਮੁਹਿੰਮ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਵਧਾਉਣ ਲਈ ਜਿਲਾ੍ਹ ਪੁਲਿਸ ਵੱਲੋਂ ਨਵੇਕਲੀ ਪਹਿਲ ਕਰਦਿਆ ਪਿੰਡਾਂ ਵਿੱਚ ਪਬਲਿਕ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਪੁਲਿਸ ਵੱਲੋਂ 4-4/5-5 ਪਿੰਡਾਂ ਦੇ ਮੋਹਤਵਾਰ ਪੁਰਸ਼ਾ/ਵਸਨੀਕਾਂ ਨੂੰ ਇਕੱਠਿਆ ਕਰਕੇ ਮੀਟਿੰਗਾਂ ਕੀਤੀਆ ਜਾ ਰਹੀਆ ਹਨ। ਇਹਨਾਂ ਮੀਟਿੰਗਾਂ ਰਾਹੀਂ ਗਜ਼ਟਡ ਪੁਲਿਸ ਅਫਸਰਾਂ ਅਤੇ ਮੁੱਖ ਅਫਸਰਾਨ ਥਾਣਾਜਾਤ ਵੱਲੋਂ ਲੋਕਾਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਨਾਲ ਹੀ ਇਸ ਦਲ-ਦਲ ਵਿੱਚੋਂ ਨਿਕਲਣ ਦੇ ਇੱਛੁਕ ਲੋਕਾਂ ਨੂੰ ਵਾਪਸੀ ਦਾ ਰਸਤਾ ਦਿਖਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਲਾ੍ਹ ਪੁਲਿਸ ਵੱਲੋਂ ਇਹਨਾਂ ਮੀਟਿੰਗਾਂ ਰਾਹੀਂ ਲੋਕਾਂ ਨਾਲ ਸੰਪਰਕ ਵੀ ਵਧਾਇਆ ਜਾ ਰਿਹਾ ਹੈ ਤਾਂ ਜੋ ਗੈਰ-ਸਮਾਜਿਕ ਅਨਸਰਾਂ ਦੀਆ ਗਤੀਵਿਧੀਆ ਪਰ ਨਿਗਰਾਨੀ ਰੱਖੀ ਜਾ ਸਕੇ।
ਜਿਲਾ੍ਹ ਪੁਲਿਸ ਵੱਲੋਂ ਇਹਨਾਂ ਮੀਟਿੰਗਾਂ ਰਾਹੀਂ ਪਬਲਿਕ ਦਾ ਸਾਥ ਹਾਸਲ ਕਰਨ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਪਬਲਿਕ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਮੁਹਿੰਮ ਤਹਿਤ ਮੁਕੰਮਲ ਸਫਲਤਾ ਲੋਕਾਂ ਦੇ ਸਾਥ ਨਾਲ ਹੀ ਸੰਭਵ ਹੈ। ਜਿਸ ਨੂੰ ਲੋਕਾਂ ਵੱਲੋਂ ਵੀ ਭਰਵਾਂ ਸਮਰਥਨ ਦਿੱਤਾ ਜਾ ਰਿਹਾ ਹੈ ਅਤੇ ਪਿੰਡਾਂ ਦੀਆ ਪੰਚਾਇਤਾਂ ਵੱਲੋਂ ਮਤੇ ਪਾ ਕੇ ਨਸ਼ਿਆ ਖਿਲਾਫ ਜ਼ਾਰੀ ਮੁਹਿੰਮ ਵਿੱਚ ਪੁਲਿਸ ਦਾ ਸਾਥ ਦੇਣ ਲਈ ਵਚਨਬੱਧਤਾ ਦਿਖਾਈ ਜਾ ਰਹੀ ਹੈ। ਹੁਣ ਤੱਕ ਜਿਲਾ੍ਹ ਪੁਲਿਸ ਵੱਲੋਂ ਅਜਿਹੀਆ 51 ਮੀਟਿੰਗਾਂ ਕੀਤੀਆ ਜਾ ਚੁੱਕੀਆ ਹਨ ਅਤੇ 107 ਪੰਚਾਇਤਾਂ ਵੱਲੋਂ ਮਤੇ ਪਾਏ ਜਾ ਚੁੱਕੇ ਹਨ। ਪੁਲਿਸ ਵੱਲੋਂ ਪਬਲਿਕ ਮੀਟਿੰਗਾਂ ਦਾ ਸਿਲਸਿਲਾਂ ਅੱਗੇ ਵੀ ਲਗਾਤਾਰ ਜ਼ਾਰੀ ਰੱਖਿਆ ਜਾ ਰਿਹਾ ਹੈ।
ਸਮਾਜ ਵਿਰੋਧੀ ਅਨਸਰਾਂ (ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਅੱਤਵਾਦੀਆ) ਖਿਲਾਫ ਜ਼ਾਰੀ ਅਭਿਆਨ ਦੀ ਮਜ਼ਬੂਤੀ ਲਈ ਪਹਿਲਾਂ ਹੀ ਜਿਲਾ੍ਹ ਪੁਲਿਸ ਵੱਲੋਂ ਆਮ ਲੋਕਾਂ ਲਈ ਹੈਲਪਲਾਈਨ ਨੰ: 96464-00112 ਜ਼ਾਰੀ ਕੀਤਾ ਜਾ ਚੁੱਕਾ ਹੈ ਅਤੇ ਪਬਲਿਕ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਨਸ਼ਾ ਤਸਕਰਾਂ, ਗੈਂਗਸਟਰਾਂ, ਅੱਤਵਾਦੀਆ ਵਾ ਹੋਰ ਮਾੜੇ ਅਨਸਰਾਂ ਬਾਰੇ ਉਹਨਾਂ ਪਾਸ ਮੌਜੂਦ ਹਰ ਸੂਚਨਾਂ ਇਸ ਨੰਬਰ ਪਰ ਬਜ਼ਰੀਆ ਟੈਕਸਟ ਮੈਸੇਜ਼ ਜਾਂ ਵੱਟਸਐਪ ਮੈਸੇਜ਼ ਕਾਲ ਸਾਂਝੀ ਕੀਤੀ ਜਾਵੇ।

Related Articles

Leave a Reply

Your email address will not be published. Required fields are marked *

Back to top button