Ferozepur News

5 ਸਤੰਬਰ ਨੂੰ ਸੋਨੀਆ ਸਿੱਧੂ ਅਧਿਆਪਕ ਸਰਕਾਰੀ ਹਾਈ ਸਕੂਲ ਪੀਰ ਇਸਮਾਇਲ ਨੂੰ ਦਿਵਸ ਮੌਕੇ ਰਾਜ ਪੁਰਸਕਾਰ ਨਾਲ ਅਨੰਦਪੁਰ ਸਾਹਿਬ ਵਿਖ਼ੇ ਸਨਮਾਨਿਤ ਕੀਤਾ ਗਿਆ

5 ਸਤੰਬਰ ਨੂੰ ਸੋਨੀਆ ਸਿੱਧੂ ਅਧਿਆਪਕ ਸਰਕਾਰੀ ਹਾਈ ਸਕੂਲ ਪੀਰ ਇਸਮਾਇਲ ਨੂੰ ਦਿਵਸ ਮੌਕੇ ਰਾਜ ਪੁਰਸਕਾਰ ਨਾਲ ਅਨੰਦਪੁਰ ਸਾਹਿਬ ਵਿਖ਼ੇ ਸਨਮਾਨਿਤ ਕੀਤਾ ਗਿਆ

5 ਸਤੰਬਰ ਨੂੰ ਸੋਨੀਆ ਸਿੱਧੂ ਅਧਿਆਪਕ ਸਰਕਾਰੀ ਹਾਈ ਸਕੂਲ ਪੀਰ ਇਸਮਾਇਲ ਨੂੰ ਦਿਵਸ ਮੌਕੇ ਰਾਜ ਪੁਰਸਕਾਰ ਨਾਲ ਅਨੰਦਪੁਰ ਸਾਹਿਬ ਵਿਖ਼ੇ ਸਨਮਾਨਿਤ ਕੀਤਾ ਗਿਆ

ਪੀਰ ਇਸਮਾਇਲ, 7.9.2022: ਮਿਹਨਤੀ ਅਤੇ ਸਮਰਪਿਤ ਅਧਿਆਪਕਾਂ ਵਲੋਂ ਜਾਣੀ ਜਾਂਦੀ ਸ਼੍ਰੀਮਤੀ ਸੋਨੀਆ ਸਿੱਧੂ ਜੋ ਨਾ ਕੇਵਲ ਬੇਹੱਦ ਸਫ਼ਲ ਸਾਇੰਸ ਮਿਸਟ੍ਰੈਸ ਰਹੇ ਬਲਕਿ ਇਕ ਬੇਹੱਦ ਸਫਲ ਹੈੱਡਮਿਸਟ੍ਰੈੱਸ ਸਾਬਿਤ ਹੋਏ। ਬਤੌਰ ਸਾਇੰਸ ਮਿਸਟ੍ਰੈਸ ਇਹ ਸਿੱਖਿਆ ਵਿਭਾਗ ਵਿਚ ਸਾਲ 2011 ਵਿੱਚ ਹਾਜ਼ਰ ਹੋਏ ਅਤੇ ਸਾਲ 2020 ਵਿਚ PPSC ਦੀ ਸਿੱਧੀ ਭਰਤੀ ਰਾਹੀਂ ਹੈੱਡਮਿਸਟ੍ਰੈੱਸ ਵਜੋਂ ਚੁਣਿਆ ਗਿਆ । ਬਤੌਰ ਹੈੱਡਮਿਸਟ੍ਰੈੱਸ ਇਨ੍ਹਾਂ ਨੇ ਬਾਰਡਰ ਤੇ ਸਥਿਤ ਪਿਛੜੇ ਅਤੇ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਪਿੰਡ ਪੀਰ ਇਸਮਾਇਲ ਖਾਂ ਦੇ ਵਿੱਚ ਸਰਕਾਰੀ ਹਾਈ ਸਕੂਲ ਪੀਰ ਇਸਮਾਇਲ ਖਾਂ ਨੂੰ ਆਪਣੀਆਂ ਸੇਵਾਵਾਂ ਦੇਣ ਲਈ ਚੁਣਿਆ । ਹੈੱਡਮਿਸਟ੍ਰੈੱਸ ਬਣਨ ਤੂੰ ਬਾਅਦ ਮਹਿਜ਼ ਛੇ ਮਹੀਨਿਆਂ ਵਿਚ ਇਨ੍ਹਾਂ ਵੱਲੋਂ ਬਿਨਾਂ ਕਿਸੇ ਵਿਸ਼ੇਸ਼ ਸਰਕਾਰੀ ਸਹਾਇਤਾ ਦੇ ਆਪਣੇ ਸਕੂਲ ਆਪਣੀ ਤਨਖਾਹ ਅਤੇ ਕਮਿਊਨਿਟੀ ਦੇ ਸਹਿਯੋਗ ਰਾਹੀਂ ਸਮਾਰਟ ਸਕੂਲ ਦੇ ਵਿਚ ਬਦਲ ਦਿੱਤਾ ।ਕਵਿਡ ਲੋਕਡਾਊਨ ਦਾ ਸਮਾਂ ਜਦੋਂ ਹਰ ਕੋਈ ਆਪਣੇ ਘਰ ਤੋਂ ਬਾਹਰ ਨਿਕਲਣ ਤੋਂ ਡਰਦਾ ਸੀ ਉਹ ਪੂਰਾ ਵਕਤ ਇਨ੍ਹਾਂ ਵੱਲੋਂ ਆਪਣੇ ਸਕੂਲ ਨੂੰ ਸੰਵਾਰਨ ਲਈ ਬਿਤਾਇਆ ਗਿਆ ।

ਲਾਕਡਾਊਨ ਦੇ ਵਿੱਚ ਸਕੂਲ ਦੇ ਵਿਚ ਤਿਆਰ ਕੀਤੀ ਗਈ ਐਜੂਕੇਸ਼ਨਲ ਪਾਰਕ ਵਿੱਚ ਬਣੇ ਮਾਡਲ ਆਪਣੇ ਆਪ ਵਿਚ ਤਿਆਰ ਕਰਵਾਏ ਗਏ ਪਹਿਲੇ ਅਤੇ ਨਿਵੇਕਲੀ ਕਿਸਮ ਦੇ ਮਾਡਲ ਹਨ ਜਿਸ ਨਾਲ ਵਿਦਿਆਰਥੀ ਖੇਡਾਂ ਖੇਡਾਂ ਦੇ ਵਿੱਚ ਹੀ ਸਿੱਖ ਸਕਦੇ ਹਨ । ਇਨ੍ਹਾਂ ਨੇ ਸਕੂਲ ਦੇ ਵਿਚ ਜੁਆਇਨ ਕੀਤਾ ਤਾਂ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ 180 ਸੀ।ਪਿੰਡ ਵਾਸੀਆਂ ਦੀਆਂ ਸੁਣੀਏ ਤੇ ਇੱਥੇ ਲੋਕ ਆਪਣੇ ਬੱਚੇ ਦਾਖਲ ਕਰਾਉਣ ਤੋਂ ਕੰਨੀ ਕਤਰਾਉਂਦੇ ਸਨ ਪਰ ਅੱਜ ਇਸ ਸਕੂਲ ਦੀ ਬਦਲੀ ਨੁਹਾਰ ਕਰਕੇ ਮਹਿਜ਼ ਦੋ ਸਾਲਾਂ ਵਿੱਚ ਇਹ ਗਿਣਤੀ 387 ਹੋ ਚੁੱਕੀ ਹੈ। ਇਸ ਸਕੂਲ ਤੇ ਇਨ੍ਹਾਂ ਵੱਲੋਂ ਕੀਤੀ  ਦਿਨ ਰਾਤ ਦੀ ਮਿਹਨਤ ਸਦਕਾ ਸਕੂਲ ਨੂੰ ਸਾਲ 2020-21ਦਾ ਬੈਸਟ ਸਕੂਲ ਐਵਾਰਡ ਵੀ ਪ੍ਰਾਪਤ ਹੋਇਆ।

ਇਨ੍ਹਾਂ ਦੇ ਸਕੂਲ ਦੀ ਸਾਫ਼ ਸਫ਼ਾਈ ਅਤੇ ਬੁਨਿਆਦੀ ਸਹੂਲਤਾਂ ਵਿੱਚ ਪਰਿਪੱਕਤਾ ਕਾਰਨ ਹੀ ਸਵੱਛ ਵਿਦਿਆਲਾ ਪੁਰਸਕਾਰ ਵਿਚ ਜ਼ਿਲ੍ਹੇ ਪੱਧਰ ਉੱਤੇ ਦੋ ਕੈਟੇਗਰੀਆਂ ਵਿਚ ਜੇਤੂ ਰਿਹਾ ।ਲਾਕਡਾਊਨ ਵਿੱਚ ਇਨ੍ਹਾਂ ਵੱਲੋਂ ਸ਼ੁਰੂ ਕੀਤਾ ਗੈਰ ਲਰਨਿੰਗ ਮੈਨੇਜਮੈਂਟ ਸਿਸਟਮ ਇੱਕ ਨਿਵੇਕਲੀ ਕਿਸਮ ਦੀ ਪਹਿਲਕਦਮੀ ਹੈ ।ਇਸ ਸਕੂਲ ਦੇ ਵਿਦਿਆਰਥੀ ਲਗਾਤਾਰ ਵਿੱਦਿਅਕ ਅਤੇ ਸਹਿ ਵਿਦਿਅਕ ਗਤੀਵਿਧੀਆਂ ਵਿੱਚ ਮੱਲਾਂ ਮਾਰ ਰਹੇ ਹਨ ।ਬਤੌਰ ਸਾਇੰਸ ਮਿਸਟ੍ਰੈਸ ਵੀ ਇਨ੍ਹਾਂ ਵੱਲੋਂ ਵਿਦਿਆਰਥੀਆਂ ਦੀ ਸਾਇੰਸ ਵਿੱਚ ਰੁਚੀ ਵਧਾਉਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ।ਬਤੌਰ ਸਾਇੰਸ ਮਿਸਟ੍ਰੈਸ ਵੀ ਇਨ੍ਹਾਂ ਦਾ ਕਾਰਜ ਬੇਹੱਦ ਸਲਾਹੁਣਯੋਗ ਰਿਹਾ ਪਿਛਲੇ ਦਸ ਸਾਲਾਂ ਦਾ 100 ਪ੍ਰਤੀਸ਼ਤ ਨਤੀਜਾ ,ਐੱਨਐੱਮਐੱਮਐੱਸ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੀ ਸਿਲੈਕਸ਼ਨ , ਜ਼ਿਲ੍ਹਾ ਅਤੇ ਤਹਿਸੀਲ ਪੱਧਰ ਉੱਤੇ ਹਮੇਸ਼ਾ ਆਪਣੇ ਵਿਦਿਆਰਥੀਆਂ ਦੇ ਨਾਲ ਸਾਇੰਸ ਮੇਲੇ, ਸਾਇੰਸ ਪ੍ਰਦਰਸ਼ਨੀਆਂ, ਇੰਸਪਾਇਰ ਐਵਾਰਡ ਪ੍ਰਦਰਸ਼ਨੀ, ਸਾਇੰਸ ਨਾਟਕਾਂ ਵਿੱਚ ਜਿੱਤ ,ਅਧਿਆਪਕ ਟੀ ਐੱਲ ਐੱਮ ਪ੍ਰਤੀਯੋਗਤਾ ਵਿੱਚ ਪੁਜੀਸ਼ਨਾਂ ,ਇਨ੍ਹਾਂ ਦੀ ਆਪਣੇ ਕਿੱਤੇ ਪ੍ਰਤੀ ਸਮਰਪਣ ਦੇ ਭਾਵ ਦੀ ਨਿਸ਼ਾਨੀ ਹੈ ।ਵਿਦਿਆਰਥੀਆਂ ਨੂੰ ਨਿਰੰਤਰ ਪ੍ਰੇਰਿਤ ਕਰ ਕੇ ਅੱਗੇ  ਵਧਣ ਲਈ ਉਤਸ਼ਾਹਿਤ ਕਰਨਾ ਅਤੇ ਆਪਣੇ ਕਿੱਤੇ ਪ੍ਰਤੀ ਸਮਰਪਣ ਅਤੇ ਇਮਾਨਦਾਰੀ ਦੀ ਭਾਵਨਾ ਇਨ੍ਹਾਂ ਨੂੰ ਇਕ ਸਫਲ ਅਧਿਆਪਕ ਹੋਣ ਦਾ ਦਰਜਾ ਦਿੰਦੀ ਹੈ ।

ਸੁਖਵਿੰਦਰ ਸਿੰਘ ਭੁੱਲਰ, ਪ੍ਰਤਾਪ ਸਿੰਘ ਮੱਲ, ਗੁਰਸਾਹਿਬ ਸਿੰਘ, ਕੰਵਲਬੀਰ ਸਿੰਘ, ਮਨਦੀਪ ਸਿੰਘ, ਰਣਜੀਤ ਸਿੰਘ, ਦਰਸ਼ਨ ਭੁੱਲਰ ਅਨਿਲ ਧਵਨ ਵੱਲੋਂ ਰਾਜ ਪੱਧਰੀ ਸਨਮਾਨ ਮਿਲਣ ਤੇ ਵਧਾਈਆਂ ਦਿੱਤੀਆਂ ਗਈਆਂ

Related Articles

Leave a Reply

Your email address will not be published. Required fields are marked *

Back to top button