Ferozepur News

ਫ਼ਿਰੋਜ਼ਪੁਰ ‘ਚ ਤਿੰਨ ਰੋਜ਼ਾ ਕੌਮੀ ਲੋਕ ਨਾਚ ਤੇ ਸੱਭਿਆਚਾਰਕ ਮੇਲੇ ਦਾ ਆਗਾਜ਼

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ
ਫ਼ਿਰੋਜ਼ਪੁਰ &#39ਚ ਤਿੰਨ ਰੋਜ਼ਾ ਕੌਮੀ ਲੋਕ ਨਾਚ ਤੇ ਸੱਭਿਆਚਾਰਕ ਮੇਲੇ ਦਾ ਆਗਾਜ਼
ਵੱਖ ਵੱਖ ਰਾਜਾਂ ਦੇ ਕਲਾਕਾਰਾਂ ਵੱਲੋਂ ਲੋਕ ਨਾਚ ਪ੍ਰਸਤੁੱਤ

National Folk Dance 3

ਫ਼ਿਰੋਜ਼ਪੁਰ 24 ਸਤੰਬਰ (                 ) ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਫਿਰੋਜ਼ਪੁਰ ਵਿਖੇ ਕਰਵਾਏ ਜਾ ਰਹੇ ਤਿੰੰਨ ਰੋਜ਼ਾ ਕੌਮੀ ਲੋਕ ਨਾਚ ਤੇ ਸੱਭਿਆਚਾਰਕ ਮੇਲੇ ਦਾ ਅੱਜ ਬਾਬਾ ਬਿਧੀ ਚੰਦ ਪੋਲੀਟੈਕਨਿਕ ਕਾਲਜ ਕੁੱਲਗੜੀ ਵਿਖੇ ਆਗ਼ਾਜ਼ ਹੋਇਆ। ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਨਿਰਦੇਸ਼ਕ ਡਾ: ਰਾਜਿੰਦਰ ਸਿੰਘ ਗਿੱਲ ਦੀ ਸਰਪਸਤੀ ਹੇਠ ਕਰਵਾਏ ਜਾ ਰਹੇ ਤਿੰਨ ਰੋਜ਼ਾ ਕੌਮੀ ਲੋਕ ਨਾਚ ਅਤੇ ਸੱਭਿਆਚਾਰਕ ਮੇਲੇ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਗੁਰਜਾਤ ਅਤੇ ਮੱਧ ਪ੍ਰਦੇਸ਼ ਦੇ ਕਲਾਕਾਰ ਭਾਗ ਲੈ ਰਹੇ ਹਨ।
ਉਂਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਪੰਜਾਬੀ ਲੋਕ ਕਲਾ ਅਕੈਡਮੀ ਅਤੇ ਸ਼ਹੀਦ-ਏ-ਵਤਨ ਯੂਥ ਆਰਗੇਨਾਈਜੇਸਨ ਫ਼ਿਰੋਜਪੁਰ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪ੍ਰੋਗਰਾਮ ਦੀ ਸ਼ੁਰੂਆਤ ਸਹੀਦ ਭਗਤ ਸਿੰਘ ਦੀ ਫੋਟੋ &#39ਤੇ ਆਰਗੇਨਾਈਜੇਸ਼ਨ ਦੇ ਅਹੁੱਦੇਦਾਰਾਂ ਅਤੇ ਪਤਵੰਤੇ ਸੱਜਣਾ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਹੋਇਆ।  ਇਸ ਉਪਰੰਤ ਸੱÎਭਿਆਚਾਰਕ ਮੇਲੇ ਵਿੱਚ ਵੱਖ ਵੱਖ ਰਾਜਾਂ ਤੋਂ ਆਏ ਕਲਾਕਾਰਾਂ ਜਿਹਨਾਂ ਵਿੱਚ ਹਰਿਆਣੇ ਦੇ ਕਲਾਕਾਰਾਂ ਵੱਲੋਂ ਫਾਗ ਨਾਚ, ਪੰਜਾਬ ਦਾ ਮਾਰਸ਼ਲ ਆਰਟ ਗਤਕਾ, ਮੱਧ ਪ੍ਰਦੇਸ਼ ਦਾ ਬਧਾਈ ਨ੍ਰਿਤ, ਪੰਜਾਬ ਦੀਆਂ ਮਾਣਮੱਤੀਆਂ ਮੁਟਿਆਰਾਂ ਦਾ ਨਾਚ ਗਿੱਧਾ, ਗੁਰਜਾਤ ਤੋਂ ਆਏ ਅਫਰੀਕੀ ਪਿੱਛੌਕੜ ਦੇ ਕਲਾਕਾਰਾਂ ਵੱਲੋਂ ਸਿੱਧੀ ਧਮਾਲ ਤੋਂ ਬਾਅਦ ਪੰਜਾਬ ਦੇ ਗਭਰੂਆਂ ਵੱਲੋਂ ਪੇਸ਼ ਕੀਤੇ ਝੁੰਮਰ ਨੇ ਦਰਸ਼ਕਾਂ ਨੂੰ ਝੁੰਮਣ ਲਾ ਦਿੱਤਾ।  ਸਟੇਜ ਦੀ ਜਿੰਮੇਵਾਰੀ ਪ੍ਰਸਿੱਧ ਕਮੇਡੀ ਕਲਾਕਾਰ ਗਗਨ ਗਿੱਲ ਨੇ ਬਾਖੂਬੀ ਨਿਭਾਈ। ਇਸ ਉਪਰੰਤ ਗਾਇਕੀ ਦੇ ਖੁੱਲੇ ਅਖਾੜੇ ਵਿੱਚ ਪੰਜਾਬੀ ਗਾਇਕ ਰਾਜਨ ਗਿੱਲ ਵੱਲੋਂ ਵਾਰ ਸ਼ਹੀਦ ਭਗਤ ਸਿੰਘ ਨਾਲ ਸ਼ੁਰੂ ਕਰਕੇ ਆਪਣੇ ਚਰਚਿਤ ਗੀਤਾਂ ਨਾਲ ਖੂਬ ਹਾਜ਼ਰੀ ਲਵਾਈ ਜਿਸਦਾ ਹਾਜ਼ਰੀਨ ਨੇ ਭਰਪੂਰ ਆਂਨੰਦ ਮਾਣਿਆ। ਇਸ ਮੌਕੇ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਵੱਲੋਂ ਰਾਜੇਸ਼ ਬਖਸ਼ੀ ਅਤੇ ਰਾਜੇਸ਼ ਬੱਸੀ, ਬਾਬਾ ਬਿਧੀ ਚੰਦ ਕਾਲਜ ਦੇ ਚੇਅਰਮੈਨ ਦਲਜੀਤ ਸਿੰਘ, ਡਾਇਰੈਕਟਰ ਪ੍ਰੇਮਪਾਲ ਸਿੰਘ, ਪਰਵਿੰਦਰ ਸਿੰਘ ਸੰਧੂ ਮੈਂਬਰ, ਬਲਕਾਰ ਸਿੰਘ ਗਿੱਲ, ਕਰਨਬੀਰ ਸਿੰਘ, ਸੁਖਵਿੰਦਰ ਸਿੰਘ ਸ਼ਹਿਜ਼ਾਦਾ, ਸ਼ਹੀਦ-ਏ-ਵਤਨ ਯੂਥ ਆਰਗੇਨਾਈਜੇਸਨ ਫ਼ਿਰੋਜਪੁਰ ਦੇ ਵਾਈਸ ਚੇਅਰਮੈਨ ਇਕਬਾਲ ਚੰਦ ਬੱਟੀ, ਪ੍ਰਧਾਨ ਗੁਰਭੇਜ ਸਿੰਘ ਟਿੱਬੀ,  ਮਨਮਿੰਦਰ ਸਿੰਘ ਮਨੀ ਸਰਪੰਚ, ਹਰਜਿੰਦਰ ਸਿੰਘ ਸਾਬ•, ਬਲਕਾਰ ਸਿੰਘ ਢਿੱਲੋਂ, ਸ਼ਮਸ਼ੇਰ ਸਿੰਘ ਸਰਪੰਚ, ਗੁਰਨਾਮ ਸਿੰਘ ਸ਼ੇਰਖਾ, ਹਰਜਿੰਦਰ ਸਿੰਘ ਕੁੱਲਗੜ•ੀ, ਸੁਖਬੀਰ ਸਿੰਘ ਬਾਠ, ਕੁਲਦੀਪ ਸਿੰਘ, ਜਸਬੀਰ ਸਿੰਘ ਕਮੱਗਰ, ਦਿਲਬਾਗ ਸਿੰਘ ਸੇਰਖਾਂ, ਹਰਪਾਲ ਸਿੰਘ ਟਿੱਬੀ, ਜਰਨੈਲ ਸਿੰਘ ਸਰਪੰਚ, ਦਵਿੰਦਰ ਸਿੰਘ ਕਮੱਗਰ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸੁਸਾਇਟੀ ਦੇ ਪ੍ਰਧਾਂਨ ਜਸਵਿੰਦਰ ਸਿੰਘ ਸੰਧੂ, ਸਟੇਟ ਅਵਾਰਡੀ ਗੁਰਿੰਦਰ ਸਿੰਘ ਅਤੇ ਮਲਕੀਅਤ ਸਿੰਘ ਆਦਿ ਹਾਜ਼ਰ ਸਨ।

Related Articles

Back to top button