Ferozepur News

5 ਅਧਿਆਪਕਾਂ ਨੂੰ ਮੁਅੱਤਲ ਕਰਨ ਵਿਰੁੱਧ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

ਗੁਰੂਹਰਸਹਾਏ, 22 ਫ਼ਰਵਰੀ (ਪਰਮਪਾਲ ਗੁਲਾਟੀ)- ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਬਾਈਕਾਟ ਦੇ ਬਾਵਜੂਦ ਵੀ ਜਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਗੁਰੂਹਰਸਹਾਏ ਬਲਾਕ ਦੇ ਸਕੂਲਾਂ ਵਿੱਚ ਪੁਲਸ ਪਾਰਟੀਆਂ ਲਿਆ ਕੇ ਅਧਿਆਪਕਾਂ ਨੂੰ ਡਰਾ ਧਮਕਾ ਕੇ ਬੱਚਿਆਂ ਦੀ ਜਬਰਦਸਤੀ ਟੈਸਟਿੰਗ ਕਰਨ ਦੀ ਕੋਸ਼ਿਸ਼ ਕਰਨ ਅਤੇ ਇਸ ਦੌਰਾਨ ਹੀ ਇਸ ਟੈਸਟਿੰਗ ਦਾ ਵਿਰੋਧ ਕਰਨ ਵਾਲੇ ਅਧਿਆਪਕ ਸੰਘਰਸ਼ ਕਮੇਟੀ ਦੇ ਪੰਜ ਆਗੂਆਂ ਗੁਰਮੇਜ ਸਿੰਘ ਛਾਂਗਾ ਕਲਾਂ, ਸਤਪਾਲ ਸਿੰਘ ਪੰਜੇ ਕੇ, ਮਲਕੀਤ ਸਿੰਘ ਛੀਂਬਾ, ਬੂਟਾ ਸਿੰਘ ਅਤੇ ਜਨਕ ਸਿੰਘ ਨੂੰ ਮੁਅੱਤਲ ਕਰਨ ਦੇ ਕੀਤੇ ਆਰਡਰਾਂ ਵਿਰੁੱਧ ਬਲਾਕ ਗੁਰੂਹਰਸਹਾਏ ਸਮੂਹ ਅਧਿਆਪਕਾਂ ਨੇ ਸ਼ਹਿਰ ਦੇ ਬਜ਼ਾਰਾਂ ਵਿਚ ਰੋਸ ਮਾਰਚ ਕਰਨ ਉਪਰੰਤ ਲਾਈਟਾਂ ਵਾਲੇ ਚੌਂਕ ਪਹੁੰਚ ਕੇ ਵੱਖ ਵੱਖ ਸਿੱਖਿਆ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। 

ਗੁੱਸੇ ਵਿਚ ਭਰੇ ਪੀਤੇ ਅਧਿਆਪਕ ਪਹਿਲਾਂ ਵੱਡੀ ਗਿਣਤੀ ਵਿਚ ਰੇਲਵੇ ਪਾਰਕ ਗੁਰੂਹਰਸਹਾਏ ਵਿਖੇ ਇਕੱਠੇ ਹੋਏ, ਜਿੱਥੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਈ.ਜੀ.ਐਸ., ਐਸ.ਟੀ.ਆਰ., ਏ.ਆਈ.ਈ., ਆਈ.ਈ.ਵੀ., ਐਜ਼ੂਕੇਸ਼ਨ ਪ੍ਰੋਵਾਈਡਰ ਆਦਿ ਕੱਚੇ ਅਧਿਆਪਕਾਂ ਨੂੰ ਪੱਕਾ ਨਹੀਂ ਕਰਦੀ ਅਤੇ ਉਨ੍ਹਾਂ ਦੀਆਂ ਹੋਰ ਦੂਸਰੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਉਦੋਂ ਤੱਕ ਸਾਡਾ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਉਹਨਾਂ ਨੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਕੀਤੀਆਂ ਨਜ਼ਾਇਜ਼ ਮੁਅੱਤਲੀਆਂ ਤੁਰੰਤ ਰੱਦ ਕਰਦੇ ਹੋਏ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਤੁਰੰਤ ਮੰਨੀਆਂ ਜਾਣ। 

ਇਸ ਮੌਕੇ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਹਰਜਿੰਦਰ ਹਾਂਡਾ, ਵਿਪਨ ਲੋਟਾ, ਸੰਪੂਰਨ ਵਿਰਕ, ਸੁਨੀਲ ਕੰਬੋਜ਼, ਅਸ਼ੋਕ ਕੰਬੋਜ਼, ਜਗਸੀਰ ਸੰਧੂ, ਗੁਰਨਾਮ ਸਿੰਘ, ਗੁਰਮੇਜ਼ ਸਿੰਘ ਛਾਂਗਾ ਕਲਾਂ, ਅਮਰਜੀਤ ਬਿੱਟੂ, ਸਤਪਾਲ ਸਿੰਘ, ਜਗਮੀਤ ਚੁੱਘਾ, ਜਸਵੰਤ ਸ਼ੇਖੜਾ, ਬਲਰਾਜ ਥਿੰਦ, ਰਾਜ ਕੁਮਾਰ ਕੰਬੋਜ਼, ਗੁਰਦੇਵ ਸਿੰਘ, ਅਮਿਤ ਕੰਬੋਜ਼, ਗੁਰਪ੍ਰੀਤ ਸਿੰਘ ਸੰਧੂ, ਵਿਪਨ ਬਾਜੇ ਕੇ, ਗੁਰਵਿੰਦਰ ਸੋਢੀ, ਪਰਮਜੀਤ ਸਿੰਘ ਮੇਘਾ ਰਾਏ, ਜੀਵਨ ਸਿੰਘ, ਸੰਜੀਵ ਹਾਂਡਾ, ਮਲਕਦਿੱਤਾ, ਸ਼ੇਰ ਸਿੰਘ, ਸਤਨਾਮ ਚਾਂਦੀ, ਦਿਨੇਸ਼ ਕੁਮਾਰ, ਜਗਤਾਰ ਸਿੰਘ, ਗੁਰਵਿੰਦਰ ਸਿੰਘ ਮੇਘਾ ਰਾਏ, ਮੈਡਮ ਅਮਰਜੀਤ ਕੌਰ, ਸੁਖਵਿੰਦਰ ਕੌਰ, ਬਿਮਲਾ ਰਾਣੀ ਆਦਿ ਹਾਜ਼ਰ ਸਨ। 
 

Related Articles

Back to top button