Ferozepur News
44 ਪਿੰਡਾਂ ਨੂੰ ਗੁਰੂਹਰਸਹਾਏ ਨਾਲ ਅਦਾਲਤੀ ਕੰਮਾਂ ਵਾਸਤੇ ਮੁੜ ਤੋਂ ਜੋੜਣ ਨੂੰ ਲੈ ਕੇ ਜ਼ਿਲ•ਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਵਕੀਲਾਂ ਵਲੋਂ ਹੜਤਾਲ
ਫਿਰੋਜ਼ਪੁਰ 20 ਮਾਰਚ (ਏ. ਸੀ. ਚਾਵਲਾ) : ਜਲਾਲਾਬਾਦ ਨਾਲ ਜੁੜੇ 44 ਪਿੰਡਾਂ ਨੂੰ ਗੁਰੂਹਰਸਹਾਏ ਨਾਲ ਅਦਾਲਤੀ ਕੰਮਾਂ ਵਾਸਤੇ ਮੁੜ ਤੋਂ ਜੋੜਣ ਨੂੰ ਲੈ ਕੇ ਜ਼ਿਲ•ਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਵਕੀਲਾਂ ਵਲੋਂ ਅੱਜ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤਾ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਨਾਗਪਾਲ ਨੇ ਦਿੰਦਿਆਂ ਦੱਸਿਆ ਕਿ ਗੁਰੂਹਰਸਹਾਏ ਦੇ ਖੇਤਰ ਅਧੀਨ ਪੈਂਦੇ 44 ਪਿੰਡਾਂ ਨੂੰ ਸਿਆਸੀ ਦਖਲਅੰਦਾਜ਼ੀ ਕਰਕੇ ਜਲਾਲਾਬਾਦ ਨਾਲ ਜੋੜਣ ਕਰਕੇ ਗੁਰੂਹਰਸਹਾਏ ਖੇਤਰ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਸਬੰਧ ਸਬ-ਡਿਵੀਜ਼ਨ ਬਾਰ ਐਸੋਸੀਏਸ਼ਨ ਗੁਰੂਹਰਸਹਾਏ ਦੇ ਵਕੀਲਾਂ ਵਲੋਂ ਲੜੀਵਾਰ ਹੜਤਾਲ ਕਰਕੇ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸ ਦਾ ਸਮਰਥਨ ਕਰਦੇ ਹੋਏ ਜ਼ਿਲ•ਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਸਮੂਹ ਵਕੀਲਾਂ ਨੇ ਕੰਮਕਾਜ ਠੱਪ ਕਰਦਿਆਂ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ।