Ferozepur News

ਓਪਨ ਜ਼ਿਲ•ਾ ਹੈਂਡਬਾਲ ਚੈਪੀਅਨਸ਼ਿਪ ਦੀ ਲਗਾਤਾਰ ਛੇਵੀਂ ਵਾਰ ਚੈਪੀਅਨ ਬਣੀਆਂ ਤੂਤ ਸਕੂਲ ਦੀਆਂ ਲੜਕੀਆਂ

tootਫਿਰੋਜ਼ਪੁਰ 24 ਮਾਰਚ (ਏ. ਸੀ. ਚਾਵਲਾ) : ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸੋਸਾਇਟੀ ਵਲੋਂ ਕਰਵਾਏ ਜਾ ਰਹੇ 13 ਰੋਜ਼ਾ ਸ਼ਹੀਦੀ ਮੇਲੇ ਦੌਰਾਨ ਸੋਸਾਇਟੀ ਅਤੇ ਹੈਂਡਬਾਲ ਐਸੋਸੀਏਸ਼ਨ ਫਿਰੋਜ਼ਪੁਰ ਵਲੋਂ ਸਾਂਝੇ ਤੌਰ ਤੇ 21, 22 ਮਾਰਚ ਨੂੰ ਓਪਨ ਹੈਂਡਬਾਲ ਚੈਪੀਅਨਿਸ਼ਪ ਕਰਵਾਈ ਗਈ। ਜਿਸ ਵਿਚ ਲੜਕੀਆਂ ਦੀਆਂ 8 ਅਤੇ ਲੜਕਿਆਂ ਦੀਆਂ 12 ਟੀਮਾਂ ਨੇ ਭਾਗ ਲਿਆ। ਲੜਕੀਆਂ ਦੇ ਫਾਈਨਲ ਮੈਚ ਵਿਚ ਐਮ. ਪੀ. ਫਿਰੋਜ਼ਪੁਰ ਸ਼ੇਰ ਸਿੰਘ ਘੁਬਾਇਆ ਅਤੇ ਲੜਕਿਆਂ ਦੇ ਫਾਈਨਲ ਮੈਚ ਵਿਚ ਪਰਮਿੰਦਰ ਸਿੰਘ ਪਿੰਕੀ ਐਮ. ਐਲ਼. ਏ. ਫਿਰੋਜ਼ਪੁਰ ਨੇ ਬਤੋਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਲ•ਾ ਹੈਂਡਬਾਲ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਭੁੱਲਰ ਅਤੇ ਜਨਰਲ ਸੈਕਟਰੀ ਬਲਵੰਤ ਸਿੰਘ ਡੀ. ਐਸ. ਓ. ਫਾਜ਼ਿਲਕਾ ਦੀ ਰਹਿਨੁਮਾਈ ਹੇਠ ਚੈਪੀਅਨਸ਼ਿਪ ਵਿਚ ਲੜਕਿਆਂ ਦੇ ਫਾਈਨਲ ਮੁਕਾਬਲੇ ਵਿਚ ਗੁਰੂ ਰਾਮ ਦਾਸ ਅਕੈਡਮੀ ਸ਼ਾਹਦੀਨ ਵਾਲਾ ਨੇ ਗੁਰੂ ਨਾਨਕ ਕਾਲਜ ਨੂੰ 21-18 ਨਾਲ ਹਰਾਇਆ ਅਤੇ ਲੜਕੀਆਂ ਦੇ ਫਾਈਨਲ ਮੁਕਾਬਲੇ ਵਿਚ ਤੂਤ ਸਕੂਲ ਦੀਆਂ ਲੜਕੀਆਂ ਨੇ ਬਾਬੇ ਕੇ ਕਾਲਜ ਮੁੱਦਕੀ ਦੀਆਂ ਲੜਕੀਆਂ ਨੂੰ 24-22 ਨਾਲ ਹਰਾ ਕੇ ਚੈਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਮੌਕੇ ਟੀਮ ਦੇ ਕੋਚ ਸਟੇਟ ਐਵਾਰਡੀ ਸਾਇੰਸ ਮਾਸਟਰ ਜਸਵੀਰ ਸਿੰਘ ਨੇ ਦੱਸਿਆ ਕਿ ਤੂਤ ਸਕੂਲ ਦੀਆਂ ਲੜਕੀਆਂ ਨੇ ਲਗਾਤਾਰ 6 ਵਾਰ ਇਸ ਚੈਪੀਅਨਸ਼ਿਪ ਨੂੰ ਜਿੱਤਣ ਦਾ ਮਾਣ ਹਾਸਲ ਹੋਇਆ ਹੈ। ਇਸ ਮੌਕੇ ਜ਼ਿਲ•ਾ ਹੈਂਡਬਾਲ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਭੁੱਲਰ, ਜਨਰਲ ਸੈਕਟਰੀ ਬਲਵੰਤ ਸਿੰਘ ਵਲੋਂ ਜੇਤੂ ਟੀਮਾਂ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਵਲੋਂ ਐਮ. ਪੀ. ਸ਼ੇਰ ਸਿੰਘ ਘੁਬਾਇਆ, ਐਮ. ਐਲ. ਏ. ਪਰਮਿੰਦਰ ਸਿੰਘ ਪਿੰਕੀ, ਬੀਰ ਪ੍ਰਤਾਪ ਸਿੰਘ ਗਿੱਲ, ਸਮਸ਼ੇਰ ਸਿੰਘ ਆੜ•ਤੀਆ, ਕਬੱਡੀ ਕੋਚ ਮੈਡਮ ਸੁਨੀਤਾ, ਅਵਤਾਰ ਕੌਰ, ਸੁਨੀਲ ਸ਼ਰਮਾ ਡੀ. ਐਸ. ਓ. ਫਿਰੋਜ਼ਪੁਰ, ਰਾਜਿੰਦਰ ਕਟਾਰੀਆ, ਡਾਕਟਰ ਜੀ. ਐਸ. ਢਿੱਲੋਂ ਅਤੇ ਟੀਮਾਂ ਦੇ ਕੋਚਾਂ ਜਸਵੀਰ ਸਿੰਘ, ਰਮਨਦੀਪ ਸਿੰਘ, ਦਰਸ਼ਨ ਸਿੰਘ, ਗੁਰਜੀਤ ਸਿੰਘ, ਕੁਲਜੀਤ ਸਿੰਘ, ਨਵੀਨ ਪੰਜਾਬ ਪੁਲਸ ਆਦਿ ਦਾ ਵਧੀਆ ਢੰਗ ਨਾਲ ਸੇਵਾਵਾਂ ਨਿਭਾਉਣ ਲਈ ਸਨਮਾਨ ਕੀਤਾ ਗਿਆ। ਭਗਤ ਸਿੰਘ, ਰਾਜਗੁਰੂ, ਸੁਖਦੇਵ ਸੋਸਾਇਟੀ ਵਲੋਂ ਜੇਤੂ ਲੜਕਿਆਂ ਦੀ ਟੀਮ ਨੂੰ 10 ਹਜ਼ਾਰ ਰੁਪਏ ਅਤੇ ਲੜਕੀਆਂ ਦੀ ਟੀਮ ਨੂੰ 3 ਹਜ਼ਾਰ ਰੁਪਏ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।

Related Articles

Back to top button