Ferozepur News

ਮਾਮਲਾ ਪਿਓ ਨਾਲ ਪੱਗ ਵਟਾਉਣ ਵਾਲਿਆ ਵੱਲੋਂ ਅਸਲੀ ਮਾਲਕ ਦੀ ਜਗ•ਾ ਨਕਲੀ  ਖੜ•ੇ ਕਰਕੇ ਰਜਿਸਟਰੀ ਕਰਵਾਉਣ ਦਾ 

ਫਿਰੋਜ਼ਪੁਰ 21 ਸਤੰਬਰ -ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ, ਮੀਤ ਪ੍ਰਧਾਨ ਮਨਜੀਤ ਸਿੰਘ ਨਾਂਗਲਾ, ਯੂਨੀਕ ਹਿਊਮਨ ਰਾਈਟਸ ਐਂਡ ਕੇਅਰ ਆਰਗੇਨਾਈਜੇਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਤਲਵੰਡੀ ਭਾਈ ਨੇ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਨ•ਾਂ ਲਈ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ, ਜਦੋਂ ਉਨ•ਾਂ ਨੂੰ ਪਤਾ ਲੱਗਾ ਕਿ ਪਿੰਡ ਸੋਢੀਵਾਲਾ ਵਿਖੇ ਚਾਰ ਸਿੱਖੀ ਬਾਣਾ ਧਾਰਕ ਵਿਅਕਤੀਆਂ ਵੱਲੋਂ ਪਿੰਡ ਮੀਹਾਂ ਸਿੰਘ ਵਾਲੇ ਦੇ ਦੋ ਸਕੇ ਭਰਾਵਾਂ ਬਲਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਨਾਲ 55 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ। ਉਨ•ਾਂ ਦੱਸਿਆ ਕਿ ਉਨ•ਾਂ ਵਿਅਕਤੀਆਂ ਵਿਚੋਂ ਕੁਲਵਿੰਦਰ ਸਿੰਘ ਉਹ ਵਿਅਕਤੀ ਹੈ, ਜਿਸ ਨੂੰ ਸਾਬਕਾ ਅਕਾਲੀ ਭਾਜਪਾ ਸਰਕਾਰ ਵੱਲੋਂ ਅਹਿਮ ਅਹੁਦਿਆਂ ਨਾਲ ਨਿਵਾਜਿਆ ਗਿਆ ਅਤੇ ਇਲਾਕੇ ਵਿਚ ਕਾਫੀ ਪ੍ਰਭਾਵ ਰੱਖਦਾ ਹੈ। ਇਸ ਤਰ•ਾਂ ਦੀਆਂ ਠੱਗੀਆਂ ਮਾਰ ਕੇ ਅਕਾਲੀਆਂ ਦੀ ਸ਼ਾਖ ਨੂੰ ਧੱਭਾ ਲਾ ਰਿਹਾ ਹੈ। ਇਸ ਦੌਰਾਨ ਪੀੜ•ਤ ਭਰਾਵਾਂ ਬਲਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਦੱÎਸਿਆ ਕਿ ਸਾਡੇ ਪਿਤਾ ਨਾਲ ਬਲਬੀਰ ਸਿੰਘ ਨਾਲ ਪੱਗ ਵਟਾਅ ਕੇ ਪੱਗ ਵੱਟ ਭਰਾ ਬਣਿਆ ਸੀ ਬਲਬੀਰ ਸਿੰਘ ਤੇ ਉਸ ਦੇ ਭਰਾ  ਕੁਲਵਿੰਦਰ ਸਿੰਘ ਵਾਸੀਅਨ ਪਿੰਡ ਸੋਢੀਵਾਲਾ ਨਾਲ ਸਾਡੇ ਘਰੇਲੂ ਸਬੰਧ ਹਨ। ਉਨ•ਾਂ ਨੇ ਆਪਣੀ ਜਾਇਦਾਦ ਸਾਢੇ ਏਕੜ ਵਾਕਿਆ ਪਿੰਡ ਭੂਤੀਵਾਲਾ, ਤਹਿ. ਜ਼ੀਰਾ ਜ਼ਿਲ•ਾ ਫਿਰੋਜ਼ਪੁਰ 15 ਲੱਖ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਵੇਚੀ ਸੀ। ਜਿਸ ਬਾਰੇ ਕੁਲਵਿੰਦਰ ਸਿੰਘ ਅਤੇ ਬਲਬੀਰ ਸਿੰਘ ਨੂੰ ਪੂਰਾ ਪਤਾ ਸੀ। ਕੁਲਵਿੰਦਰ ਸਿੰਘ ਨੇ ਸਾਨੂੰ ਆਖਿਆ ਕਿ ਉਹ ਤੁਹਾਨੂੰ ਅੱਗੇ ਜ਼ਮੀਨ ਦਵਾਂ ਦਿੰਦੇ ਹੈ ਅਤੇ ਉਨ•ਾਂ ਨੇ ਸਾਡੀ ਮੁਲਾਕਾਤ ਹਰੀ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਪਿੰਡ ਮੱਲੋਕੇ ਰੋਡ ਜ਼ੀਰਾ ਨਾਲ ਕਰਵਾਈ। ਇਨ•ਾਂ ਤਿੰਨਾਂ ਨੇ ਮਿਲ ਕੇ ਪਿੰਡ ਸੋਢੀਵਾਲਾ ਵਿਖੇ ਰਕਬਾ 10 ਕਿੱਲੇ 17 ਮਰਲੇ ਸਾਨੂੰ ਜ਼ਮੀਨ ਦਿਖਾਈ। ਕੁਲਵਿੰਦਰ ਸਿੰਘ ਦੇ ਪਿਤਾ ਬਲਬੀਰ ਸਿੰਘ ਜਿਸ ਨੂੰ ਅਸੀਂ ਆਪਣੇ ਬਜ਼ੁਰਗਾਂ ਸਮਾਨ ਸਮਝਦੇ ਸੀ ਨੇ ਆਖਿਆ ਕਿ ਉਹ ਸਿਮਰਨਪਾਲ ਸਿੰਘ ਅਤੇ ਦਲੇਰ ਸਿੰਘ ਹਰਿਆਣੇ ਵਾਲਿਆਂ ਨੂੰ ਚੰਗੀ ਤਰ•ਾਂ ਜਾਣਦਾ ਹੈ। ਇਹ ਇਥੋਂ ਜ਼ਮੀਨ ਵੇਚ ਕੇ ਕਿਤੇ ਹੋਰ ਲੈਣੀ ਚਾਹੁੰਦੇ ਹਨ। ਅਸੀਂ ਦੋਵੇਂ ਭਰਾ ਬਲਬੀਰ ਸਿੰਘ ਅਤੇ ਕੁਲਵਿੰਦਰ ਸਿੰਘ ਦੀਆਂ ਗੱਲਾਂ ਵਿਚ ਆ ਗਏ ਅਤੇ ਆਪਣੇ ਪਰਿਵਾਰਾਂ ਦੀ ਸਹਿਮਤੀ ਨਾਲ ਇਨ•ਾਂ ਰਾਹੀਂ ਜ਼ਮੀਨ ਲੈਣ ਦਾ ਮਨ ਬਣਾ ਲਿਆ। 21 ਅਗਸਤ 2017 ਨੂੰ ਪਹਿਲਾ ਬਿਆਨਾਂ ਕੁਲਵਿੰਦਰ ਸਿੰਘ ਦੇ ਜਾਣਕਾਰ ਗਵਾਹ ਉਕਤ ਹਰੀ ਸਿੰਘ, ਪੂਰਨ ਸਿੰਘ ਅਤੇ ਸਤਨਾਮ ਸਿੰਘ ਦੇ ਸਾਹਮਣੇ ਉਕਤ ਸਿਮਰਨਪਾਲ ਸਿੰਘ ਨਾਲ ਰਕਬਾ 33 ਕੈਨਾਲ 6 ਮਰਲੇ ਦਾ ਕਰ ਲਿਆ ਅਤੇ 24 ਅਗਸਤ 2017 ਨੂੰ ਉਕਤ ਦਲੇਰ ਸਿੰਘ ਵਾਸੀ ਪਿੰਡ ਕੁਲਸਾਨੀ, ਤਹਿ ਸ਼ਾਹਬਾਦ ਜ਼ਿਲ•ਾ ਕੁਰੇਕਸ਼ੇਤਰ ਨਾਲ ਰਕਬਾ 38 ਕੈਨਾਲ ਦਾ ਬਿਆਨਾਂ ਕੁਲਵਿੰਦਰ ਸਿੰਘ ਦੇ ਜਾਣਕਾਰ ਗਵਾਹ ਉਕਤ ਹਰੀ ਸਿੰਘ, ਪੂਰਨ ਸਿੰਘ ਅਤੇ ਸਿਮਰਨਪਾਲ ਸਿੰਘ ਦੇ ਸਾਹਮਣੇ ਕਰ ਲਿਆ। ਇਸ ਤੋਂ ਬਾਅਦ 5 ਸਤੰਬਰ 2017 ਨੂੰ ਅਸੀਂ ਆਪਣੇ ਰਿਸ਼ਤੇਦਾਰ ਚਰਨਜੀਤ ਸਿੰਘ ਦੇ ਘਰ ਜ਼ੀਰੇ ਵਿਖੇ ਕੁਲਵਿੰਦਰ ਸਿੰਘ ਨੂੰ ਸਿਮਰਨਪਾਲ ਸਿੰਘ ਲਈ ਕਰੀਬ 55 ਲੱਖ ਰੁਪਏ ਦੇ ਦਿੱਤੇ। ਉਸ ਸਮੇਂ ਕੁਲਵਿੰਦਰ ਸਿੰਘ ਤੋਂ ਇਲਾਵਾ ਪੂਰਨ ਸਿੰਘ, ਹਰੀ ਸਿੰਘ ਅਤੇ ਅਣਪਛਾਤੇ ਵਿਅਕਤੀ ਜਿਸ ਨੂੰ ਇਹ ਸਿਮਰਨਪਾਲ ਸਿੰਘ ਜ਼ਮੀਨ ਦਾ ਮਾਲਕ ਕਹਿੰਦੇ ਸੀ, ਗੁਰਦਾਸ ਸਿੰਘ ਨੰਬਰਦਾਰ ਅਤੇ ਸਤਨਾਮ ਸਿੰਘ ਵੀ ਮੌਕੇ ਤੇ ਹਾਜ਼ਰ ਸਨ, ਜਿੰਨ•ਾਂ ਦੇ ਚੇਹਰੇ ਉਸ ਸਮੇਂ ਬਣਾਈ ਵੀਡਿਓ ਵਿਚ ਬੰਦ ਹਨ, ਉਸ ਤੋਂ ਬਾਅਦ ਇਨ•ਾਂ ਨੂੰ 5 ਏਕੜ ਦੀ ਰਜਿਸਟਰੀ ਕੁਲਵਿੰਦਰ ਸਿੰਘ ਦੇ ਜਾਣਕਾਰ ਗਵਾਹ ਉਕਤ ਪੂਰਨ ਸਿੰਘ ਅਤੇ ਗੁਰਦਾਸ ਸਿੰਘ ਦੇ ਸਾਹਮਣੇ 5 ਸਤੰਬਰ 2017 ਨੂੰ ਕਰਵਾ ਲਈ। ਰਜਿਸਟਰੀ ਕਰਵਾਉਣ ਤੋਂ ਕੁਝ ਦਿਨ ਬਾਅਦ ਜਦੋਂ ਅਸੀਂ ਆਪਣੀ ਖਰੀਦੀ ਹੋਈ ਜ਼ਮੀਨ ਦੇਖਣ ਪਿੰਡ ਸੋਢੀਵਾਲ ਵਿਖੇ ਗਏ ਤਾਂ ਸਾਨੂੰ ਪਿੰਡ ਦੇ ਲੋਕਾਂ ਤੋਂ ਪਤਾ ਲੱਗਾ ਕਿ ਸਾਡੇ ਨਾਲ ਧੋਖਾ ਹੋ ਗਿਆ ਹੈ। ਇਸ ਜ਼ਮੀਨ ਦੀ ਰਜਿਸਟਰੀ ਮੌਕੇ ਉਕਤ ਕੁਲਵਿੰਦਰ ਸਿੰਘ, ਬਲਬੀਰ ਸਿੰਘ ਅਤੇ ਹਰੀ ਸਿੰਘ ਨੇ ਅਸਲ ਮਾਲਕਾਂ ਦੀ ਮਿਲੀਭੁਗਤ ਨਲ ਆਪਣੀ ਜਗ•ਾ ਕੋਈ ਹੋਰ ਵਿਅਕਤੀ ਖੜ•ਾ ਕਰਕੇ ਸਾਨੂੰ ਰਜਿਸਟਰੀ ਕਰਵਾ ਕੇ ਸਾਡੇ ਨਾਲ ਧੋਖਾਧੜੀ ਕੀਤੀ ਹੈ। ਸਾਨੂੰ ਪਿੰਡ ਵਿਚੋਂ ਮੌਕੇ ਤੇ ਇਹ ਵੀ ਪਤਾ ਲੱਗਾ ਹੈ ਕਿ ਇਸ ਜ਼ਮੀਨ ਉਤੇ ਪਹਿਲਾ ਵੀ ਇਕ ਦੋ ਵਾਰ ਧੋਖਾਧੜੀ ਕੀਤੀ ਹੈ, ਪਰ ਇਸ ਦੇ ਬਾਵਜੂਦ ਵੀ ਅਸਲ ਮਾਲਕਾਂ ਵੱਲੋਂ ਨਾ ਤਾਂ ਜ਼ਮੀਨ ਦੇ ਵਿਚ ਕੋਈ ਆਪਣੇ ਨਾਮ ਜਾਂ ਮੋਬਾਇਲ ਨੰਬਰ ਲਿਖ ਕੇ ਬੋਰਡ ਲਗਾਇਆ ਗਿਆ ਅਤੇ ਨਾ ਹੀ ਪਹਿਲਾ ਕੋਈ ਪੁਲਸ ਸ਼ਿਕਾਇਤ ਕੀਤੀ ਗਈ, ਇਥੋਂ ਤੱਕ ਕਿ ਕੁਲਵਿੰਦਰ ਸਿੰਘ ਤੇ ਬਲਬੀਰ ਸਿੰਘ ਕੋਲ ਅਸਲੀ ਮਾਲਕਾਂ ਦੀ ਪਛਾਣ ਪੱਤਰ ਵੀ ਮੌਜ਼ੂਦ ਸੀ, ਜੋ ਉਨ•ਾਂ ਨੇ ਸਾਨੂੰ ਦਿਖਾਏ। ਜਿਸ ਤੋਂ ਮਾਲਕਾਂ ਤੇ ਉਕਤ ਕੁਲਵਿੰਦਰ ਸਿੰਘ ਹੋਰਾਂ ਨਾਲ ਮਿਲੀਭੁਗਤ ਦਾ ਪਤਾ ਲੱਗਦਾ ਹੈ। ਅਸੀਂ ਧੋਖਾਧੜੀ ਪਤਾ ਲੱਗਣ ਤੇ ਬਾਅਦ ਪੈਸੇ ਵਾਪਸ ਕਰਵਾ ਦਿੰਦੇ ਹਾਂ ਪਰ ਅਜੇ ਤੱਕ ਸਾਨੂੰ ਕੁਝ ਨਹੀਂ ਮਿਲਿਆ। ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਰਜਿਸਟਰੀ ਕਰਨ ਤੋਂ ਪਹਿਲਾ ਤਹਿਸੀਲਦਾਰ ਦੇ ਧਿਆਨ ਵਿਚ ਆ ਚੁੱਕਾ ਸੀ ਕਿ ਇਸ ਜ਼ਮੀਨ 'ਤੇ ਮਾਣਯੋਗ ਅਦਾਲਤ ਵੱਲੋਂ ਸਟੇਅ ਹੋਇਆ ਹੈ, ਪਰ ਤਹਿਸੀਲਦਾਰ ਨੇ ਰਜਿਸਟਰੀ ਨੂੰ ਹੇਲਡ ਕਰਨ ਦੀ ਜਗ•ਾ ਪੀੜ•ਤ ਵਿਅਕਤੀਆਂ ਕੋਲੋਂ ਸਟੇਟ ਟੁੱਟਣ ਦਾ ਹਲਫੀਆ ਬਿਆਨ ਲੈ ਕੇ ਰਜਿਸਟਰੀ ਕਰ ਦਿੱਤੀ। ਜਦਕਿ ਰਜਿਸਟਰੀ ਹੋਣ ਤੋਂ 9 ਦਿਨ ਬਾਅਦ ਜਿਸ ਤੇ ਰਜਿਸਟਰੀ ਹੋਣ ਤੋਂ ਬਾਅਦ 14 ਸਤੰਬਰ 2017 ਨੂੰ ਮਾਣਯੋਗ ਅਦਾਲਤ ਵੱਲੋਂ ਸਟੇਅ ਟੁੱਟਾ, ਸਟੇਅ ਵੀ ਅਸਲ ਮਾਲਕ ਦੀ ਜਗ•ਾ ਕਿਸੇ ਹੋਰ ਵਿਅਕਤੀ ਵੱਲੋਂ ਲਿਆ ਹੋਇਆ ਸੀ। ਉਨ•ਾਂ ਆਖਿਆ ਕਿ ਇਹ ਧੋਖਾਧੜੀ ਜ਼ਮੀਨ ਦੇ ਹਅਸਲ ਮਾਲਕਾਂ ਅਤੇ ਇਲਾਕੇ ਦੇ ਮੋਹਤਬਰ ਵਿਅਕਤੀ ਸਾਬਕਾ ਬਲਾਕ ਸੰਮਤੀ ਚੇਅਰਮੈਨ ਕੁਲਵਿੰਦਰ ਸਿੰਘ ਅਤੇ ਹੋਰਨਾਂ ਦੀ ਮਿਲੀਭੁਗਤ ਦਾ ਨਤੀਜਾ ਹੈ। ਉਨ•ਾਂ ਆਖਿਆ ਕਿ ਪੀੜ•ਤਾਂ ਵੱਲੋਂ ਹੁਣ ਐੱਸਪੀਡੀ ਫਿਰੋਜ਼ਪੁਰ ਨੂੰ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਸ਼ਿਕਾਇਤ ਦਿੱਤੀ ਗਈ ਹੈ, ਜਿੰਨ•ਾਂ ਨੇ ਸ਼ਿਕਾਇਤ ਡੀਐੱਸਪੀਡੀ ਨੂੰ ਮਾਰਕ ਕਰਕੇ ਪਰਚਾ ਦਰਜ ਕਰਨ ਲਈ ਹੁਕਤ ਦਿੱਤੇ ਹਨ।
ਕੈਪਸ਼ਨ-ਪ੍ਰੈਸ ਕਲੱਬ ਫਿਰੋਜਪੁਰ ਵਿਖੇ ਠੱਗੀ ਦਾ ਸ਼ਿਕਾਰ ਹੋਏ ਪਰਿਵਾਰ ਤੇ ਹਿਊਮਨ ਰਾਈਟਸ ਔਰਗੇਨਾਈਜੇਸ਼ਨ ਦੇ ਮੈਬਰਾਂ ਪੱਤਕਾਰਾਂ ਨਾਲ  ਕਾਂਨਫਰੰਸ ਕਰਦੇ ਹੋਏ

Related Articles

Back to top button