Ferozepur News

ਗੌਰਮਿੰਟ ਟੀਚਰ ਯੂਨੀਅਨ, ਐਸ. ਐਸ. ਏ. ਅਧਿਆਪਕ ਤੇ ਦਫਤਰੀ ਕਰਮਚਾਰੀਆਂ ਵਲੋਂ ਸਿੱਖਿਆ ਪ੍ਰੋਵਾਈਡਰਾਂ ਨੂੰ ਸਮਰੱਥਨ

20FZR01ਫਿਰੋਜ਼ਪੁਰ 20 ਦਸੰਬਰ (ਏ.ਸੀ.ਚਾਵਲਾ) ਸਿੱਖਿਆ ਪ੍ਰੋਵਾਈਡਰ ਯੂਨੀਅਨ ਦਾ ਵਫਦ ਜਸਬੀਰ ਸਿੰਘ ਅਤੇ ਕਸ਼ਮੀਰ ਸਿੰਘ ਫੇਰੂ ਦੀ ਅਗਵਾਈ ਵਿਚ ਗੌਰਮਿੰਟ ਟੀਚਰ ਯੂਨੀਅਨ ਦੇ ਜ਼ਿਲ•ਾ ਪ੍ਰਧਾਨ ਰਾਜੀਵ ਹਾਂਡਾ, ਜਨਰਲ ਸਕੱਤਰ ਸੁਖਜਿੰਦਰ ਸਿੰਘ, ਐਸ. ਐਸ. ਏ, ਰਮਸਾ ਦਫਤਰੀ ਕਰਮਚਾਰੀ ਦੇ ਜ਼ਿਲ•ਾ ਪ੍ਰਧਾਨ ਸਰਬਜੀਤ ਸਿੰਘ, ਪ੍ਰੈਸ ਸਕੱਤਰ ਰਾਜਿੰਦਰ ਸਿੰਘ, ਸੁਖਦੇਵ ਸਿੰਘ, ਐਸ. ਐਸ. ਏ., ਰਮਸਾ ਅਧਿਆਪਕ ਯੂਨੀਅਨ ਦੇ ਜ਼ਿਲ•ਾ ਪ੍ਰਧਾਨ ਜਗਸੀਰ ਸਿੰਘ, ਤਲਵਾਰ, ਵਿਸ਼ਾਲ ਗੁਪਤਾ, ਬੀ. ਐੱਡ ਫਰੰਟ ਦੇ ਜ਼ਿਲ•ਾ ਪ੍ਰਧਾਨ ਪਰਮਜੀਤ ਸਿੰਘ, ਸੁਰਿੰਦਰ ਸਿੰਘ ਪ੍ਰੈਸ ਸਕੱਤਰ, ਈ. ਟੀ. ਟੀ. ਯੂਨੀਅਨ ਦੇ ਗੁਰਜੀਤ ਸਿੰਘ ਸੋਢੀ ਜ਼ਿਲ•ਾ ਪ੍ਰਧਾਨ ਨੂੰ ਮਿਲਿਆ ਅਤੇ ਸਹਿਯੋਗ ਪੱਤਰ ਦਿੱਤਾ ਗਿਆ। ਇਸ ਮੌਕੇ ਭਰਾਤਰੀ ਜਥੇਬੰਦੀਆਂ ਵਲੋਂ ਸਮਰੱਥਨ ਦਿੰਦੇ ਹੋਏ ਦੱਸਿਆ ਕਿ ਉਹ ਮੋਹਾਲੀ ਵਿਖੇ ਚੱਲ ਰਹੇ ਧਰਨੇ ਵਿਚ ਸਿੱਖਿਆ ਪ੍ਰੋਵਾਈਡਰ ਦੀ ਰੈਗੂਲਰ ਦੀ ਮੰਗ ਨੂੰ ਨੇਪਰੇ ਚੜਾਉਣ ਲਈ ਹਰ ਪੱਖੋਂ ਮੱਦਦ ਕਰਨਗੇ। ਉਨ•ਾਂ ਆਖਿਆ ਕਿ ਜਿਥੇ ਵੀ ਲੋੜ ਪਵੇਗੀ, ਉਹ ਤੁਹਾਡੇ ਨਾਲ ਖੜੇ ਹਨ। ਇਸ ਮੌਕੇ ਸਿੱਖਿਆ ਪ੍ਰੋਵਾਈਡਰਾਂ ਨੇ ਭਰਾਤਰੀ ਜਥੇਬੰਦੀਆਂ ਦਾ ਧੰਨਵਾਦ ਕੀਤਾ ਤੇ ਸਹਿਯੋਗ ਪੱਤਰ ਸੌਂਪਿਆ। ਇਸ ਮੌਕੇ ਸਿੱਖਿਆ ਪ੍ਰੋਵਾਈਡਰ ਪ੍ਰਧਾਨ ਤੋਂ ਇਲਾਵਾ ਸੁਰਜੀਤ ਸਿੰਘ, ਹਰਜਿੰਦਰ ਸਿੰਘ, ਅਨਵਰ, ਰਮਨ ਕੁਮਾਰ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।

Related Articles

Back to top button