Ferozepur News

420 ਨੌਜਵਾਨ ਲੜਕੇ-ਲੜਕੀਆਂ ਨੂੰ ਹੁਨਰ ਵਿਕਾਸ ਪ੍ਰੋਗਰਾਮ ਤਹਿਤ ਦਿੱਤੀ ਜਾਵੇਗੀ ਟ੍ਰੇਨਿੰਗ :ਵਨੀਤ ਕੁਮਾਰ

ਫਿਰੋਜ਼ਪੁਰ 23 ਦਸੰਬਰ (ਏ.ਸੀ.ਚਾਵਲਾ) ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫਿਰੋਜ਼ਪੁਰ ਅਤੇ ਉਤਰੀ ਭਾਰਤ ਤਕਨੀਕੀ ਸਲਾਹਕਾਰ ਸੰਗਠਨ (ਨਿਟਕੋਨ) ਚੰਡੀਗੜ• ਵੱਲੋਂ ਕੇਂਦਰੀ ਸਰਕਾਰ ਦੀ ਸਪੈਸ਼ਲ ਅਸੀਸਟੈਂਸ ਸਕੀਮ ਤਹਿਤ ਕੇਵਲ ਅਨੁਸੂਚਿਤ ਜਾਤੀ ਦੇ ਗਰੀਬ ਅਤੇ ਪੜੇ ਲਿਖੇ ਬੇਰੁਜ਼ਗਾਰ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਪੰਜਾਬ ਸਰਕਾਰ ਵੱਲੋਂ ਸਵੈ ਰੋਜ਼ਗਾਰ ਦੇਣ ਲਈ ਬਲਾਕ ਪੱਧਰ ਤੇ ਹੁਨਰ ਵਿਕਾਸ ਕੇਂਦਰ ਜਨਵਰੀ 2016 ਤੋਂ ਖੋਲੋ• ਜਾ ਰਹੇ ਹਨ। ਜਿਨ•ਾਂ ਵਿਚ ਪੜੇ ਲਿਖੇ ਬੇਰੁਜ਼ਗਾਰ ਨੌਜਵਾਨ ਲੜਕੇ ਅਤੇ ਲੜਕੀਆਂ ਮੁਫ਼ਤ ਸਕਿੱਲ ਡਿਵੈਲਪਮੈਂਟ ਟਰੇਨਿੰਗ ਮੁਹੱਈਆ ਕਰਵਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਹੁਨਰ ਵਿਕਾਸ ਕੇਂਦਰ ਵਿਚ ਭਾਰਤ ਸਰਕਾਰ ਦੀ ਸਪੈਸ਼ਲ ਅਸੀਸਟੈਂਸ ਸਕੀਮ ਤਹਿਤ ਬਲਾਕ ਪੱਧਰ ਤੇ ਮੁਫ਼ਤ ਸਕਿੱਲ ਡਿਵੈਲਪਮੈਂਟ ਟਰੇਨਿੰਗ ਪ੍ਰੋਗਰਾਮ ਦਾ ਸ਼ੁਰੂ ਕੀਤਾ ਜਾ ਰਿਹਾ ਹੈ। ਉਨ•ਾਂ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਗਰੀਬ ਬੇਰੁਜ਼ਗਾਰ ਵਾਸਤੇ ਇਹ ਪ੍ਰੋਗਰਾਮ ਸਿਖਲਾਈ ਤੇ ਰੋਜ਼ਗਾਰ ਤੱਕ ਜਾਣ ਦਾ ਸੁਨਹਿਰੀ ਮੌਕਾ ਹੈ। ਉਨ•ਾਂ ਦੱਸਿਆ ਕਿ ਇਹ ਸਕੀਲ ਡਿਵੈਲਪਮੈਂਟ ਟਰੇਨਿੰਗ ਫਿਰੋਜ਼ਪੁਰ ਜ਼ਿਲੇ• ਦੇ ਬਲਾਕ ਗੁਰੂਹਰਸਹਾਏ, ਮਮਦੋਟ, ਘੱਲਖੁਰਦ, ਮੱਖੂ, ਫਿਰੋਜ਼ਪੁਰ ਅਤੇ ਜ਼ੀਰਾ ਬਲਾਕ ਵਿਖੇ  ਕੁੱਲ 420 ਸਿੱਖਿਆਰਥੀਆਂ ਨੂੰ 6 ਬਲਾਕਾਂ ਵਿੱਚ ਟਰੇਨਿੰਗ ਦਿੱਤੀ ਜਾਵੇਗੀ।ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਰੋਜ਼ਪੁਰ ਬਲਾਕ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਕੁੱਲ 90 ਲੜਕਿਆਂ ਅਤੇ ਲੜਕੀਆਂ ਨੂੰ ਟੈਕਨੀਕਲ ਟਰੇਨਿੰਗ ਦਿੱਤੀ ਜਾਵੇਗੀ। ਉਨ•ਾਂ ਦੱਸਿਆ ਕਿ ਨੌਜਵਾਨ ਲੜਕਿਆਂ ਵਾਸਤੇ ਮੋਬਾਈਲ ਰਿਪੇਅਰ (30 ਸਿੱਖਿਆਰਥੀਆਂ ) ,ਰੈਫਰੀਜਰੇਸ਼ਨ/ ਏਅਰ ਕੰਡੀਸ਼ਨਿੰਗ ਮਕੈਨਿਕ (30 ਸਿੱਖਿਆਰਥੀਆਂ ) ਅਤੇ ਲੜਕੀਆਂ ਵਾਸਤੇ ਫੈਂਸੀ ਬੈਗ ਮੇਨੂੰਫੇਕਚਰਿੰਗ (30 ਸਿੱਖਿਆਰਥੀਆਂ ) ਟਰੇਡ ਵਿੱਚ ਟੈਕਨੀਕਲ ਟਰੇਨਿੰਗ ਦਿੱਤੀ ਜਾਣੀ ਹੈ। ਉਨ•ਾਂ ਦੱਸਿਆਂ ਕਿ ਜ਼ੀਰਾ ਬਲਾਕ  ਵਿਕਾਸ ਤੇ ਪੰਚਾਇਤ ਦਫਤਰ ਵਿਖੇ  ਕੁੱਲ 60 ਲੜਕੀਆਂ ਨੂੰ ਟੈਕਨੀਕਲ ਟਰੇਨਿੰਗ ਦਿੱਤੀ ਜਾਣੀ ਹੈ। ਲੜਕਿਆਂ ਵਾਸਤੇ ਮੋਬਾਇਲ ਰਿਪੇਅਰ (30 ਸਿੱਖਿਆਰਥੀਆਂ ) ਅਤੇ ਰੈਫਰੀਜਰੇਸ਼ਨ/ ਏਅਰ ਕੰਡੀਸ਼ਨਿੰਗ ਮਕੈਨਿਕ (30 ਸਿੱਖਿਆਰਥੀਆਂ ) ਨੂੰ ਟੈਕਨੀਕਲ ਟਰੇਨਿੰਗ ਦਿੱਤੀ ਜਾਣੀ ਹੈ।  ਬਲਾਕ ਮਮਦੋਟ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਵਿੱਖੇ ਕੁੱਲ 60 ਲੜਕਿਆਂ ਅਤੇ ਲੜਕੀਆਂ ਨੂੰ ਟੈਕਨੀਕਲ ਟਰੇਨਿੰਗ ਦਿੱਤੀ ਜਾਣੀ ਹੈ। ਲੜਕਿਆਂ ਵਾਸਤੇ ਰੈਫਰੀਜਰੇਸ਼ਨ/ ਏਅਰ ਕੰਡੀਸ਼ਨਿੰਗ ਮਕੈਨਿਕ (30 ਸਿੱਖਿਆਰਥੀ) ਅਤੇ ਲੜਕੀਆਂ ਵਾਸਤੇ ਫ਼ੈਸ਼ਨ ਡਿਜ਼ਾਨਿੰਗ (30 ਸਿੱਖਿਆਰਥੀ) ਟਰੇਡ ਵਿੱਚ ਟੈਕਨੀਕਲ ਟਰੇਨਿੰਗ ਦਿੱਤੀ ਜਾਣੀ ਹੈ।ਉਨ•ਾਂ ਦੱਸਿਆ ਕਿ ਇਸ ਤਰਾਂ ਹੀ ਮੱਖੂ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਵਿੱਖੇ ਕੁੱਲ 120 ਲੜਕੀਆਂ ਅਤੇ ਲੜਕੀਆਂ ਨੂੰ ਟੈਕਨੀਕਲ ਟਰੇਨਿੰਗ ਦਿੱਤੀ ਜਾਣੀ ਹੈ। ਲੜਕਿਆਂ ਵਾਸਤੇ ਰੈਫਰੀਜਰੇਸ਼ਨ/ ਏਅਰ ਕੰਡੀਸ਼ਨਿੰਗ ਮਕੈਨਿਕ (30 ਸਿੱਖਿਆਰਥੀ) ਅਤੇ ਲੜਕੀਆਂ ਵਾਸਤੇ ਫੈਸ਼ਨ ਡਿਜ਼ਾਨਿੰਗ (30 ਸਿੱਖਿਆਰਥੀ), ਐਡਵਾਂਸ ਟੈੱਕਨੀਕ ਈਨ ਕੰਟੀਗ ਐਂਡ ਟੈਲਰਿੰਗ (60 ਸਿੱਖਿਆਰਥੀ) ਦੀ ਟੈਕਨੀਕਲ ਟਰੇਨਿੰਗ ਦਿੱਤੀ ਜਾਣੀ ਹੈ। ਉਨ•ਾਂ ਬਲਾਕ ਘੱਲ ਖੁਰਦ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਵਿੱਖੇ ਕੂੱਲ 60 ਲੜਕੀਆਂ ਨੂੰ ਟੈਕਨੀਕਲ ਟਰੇਨਿੰਗ ਦਿੱਤੀ ਜਾਣੀ ਹੈ ਅਤੇ ਲੜਕੀਆਂ ਵਾਸਤੇ ਐਡਵਾਂਸ ਟੈਕਨਿਕ ਈਨ ਕੰਟੀਗ ਐਂਡ ਟੈਲਰਿੰਗ (60 ਸਿੱਖਿਆਰਥੀ)  ਟਰੇਡ ਵਿੱਚ  ਟੈਕਨੀਕਲ ਟਰੇਨਿੰਗ ਦਿੱਤੀ ਜਾਣੀ ਹੈ। ਉਨ•ਾਂ ਦੱਸਿਆ ਬਲਾਕ ਗੁਰੂਹਰਸਹਾਏ ਦੇ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਵਿੱਖੇ ਕੁੱਲ 30 ਲੜਕੀਆਂ  ਵਾਸਤੇ ਫੈਂਸੀ ਬੈਗ ਮੇਨੂੰਫੇਕਚਰਿੰਗ (30 ਸਿੱਖਿਆਰਥੀਆਂ ) ਟਰੇਡ ਵਿੱਚ ਟੈਕਨੀਕਲ ਟਰੇਨਿੰਗ ਦਿੱਤੀ ਜਾਣੀ ਹੈ। ਉਨ•ਾਂ ਦੱਸਿਆ ਕਿ ਇਸ ਟਰੇਨਿੰਗ ਦਾ ਸਮਾਂ 3 ਮਹੀਨੇ ( ਰੋਜ਼ਾਨਾ 4 ਘੰਟੇ ਕੁੱਲ 300 ਘੰਟੇ) ਦਾ ਹੋਵੇਗਾ ਅਤੇ ਸਿੱਖਿਆਰਥੀਆਂ ਦੀ ਉਮਰ 18 ਤੋਂ 40 ਸਾਲ ਅਤੇ ਯੋਗਤਾ ਘੱਟੋ ਘੱਟ 10ਵੀਂ ਜਾਂ ਵੱਧ ਪਾਸ ਹੋਵੇ। ਮੈਡਮ ਬਲਵਿੰਦਰ ਕੌਰ ਐ.ਪੀ.ਓ ਨੇ ਦੱਸਿਆ ਕਿ ਇੰਨਾ ਹੁਨਰ ਵਿਕਾਸ ਕੇਂਦਰਾਂ ਵਿਚ ਸਫਲਤਾ ਪੂਰਵਕ ਟਰੇਨਿੰਗ ਪਾਸ ਕਰਨ ਵਾਲੇ ਸਿੱਖਿਆਰਥੀਆਂ ਨੂੰ ਟੂਲ ਕਿੱਟ ਅਤੇ ਟਰੇਨਿੰਗ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ ਅਤੇ ਆਪਣਾ ਰੋਜ਼ਗਾਰ ਸ਼ੁਰੂ ਕਰਨ ਵਾਸਤੇ ਵੱਖ ਵੱਖ ਸਕੀਮਾਂ ਤਹਿਤ ਲੋੜੀਂਦਾ ਕਰਜ਼ਾ ਵੀ ਬੈਂਕਾਂ ਤੋਂ ਲੈ ਸਕਣਗੇ। ਲੀਡ ਬੈਂਕ ਮੈਨੇਜਰ ਫਿਰੋਜ਼ਪੁਰ ਨੇ ਦੱਸਿਆ ਕਿ ਸਿੱਖਿਆਰਥੀ ਇਸ ਹੁਨਰ ਵਿਕਾਸ ਕੇਂਦਰ ਵਿਚ ਹੁਨਰ ਪ੍ਰਾਪਤ ਕਰ ਲੈਣਗੇ। ਉਨ•ਾਂ ਹੁਨਰਮੰਦ ਸਿੱਖਿਆਰਥੀਆਂ ਨੂੰ ਛੋਟੇ ਪੱਧਰ ਤੇ ਆਪਣਾ ਸਵੈ ਰੁਜ਼ਗਾਰ ਸ਼ੁਰੂ ਕਰਨ ਲਈ ਬੈਂਕਾਂ ਤੋਂ ਘੱਟ ਵਿਆਜ ਤੇ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਸ੍ਰੀ ਪ੍ਰਿੰਸ ਗਾਂਧੀ ਸੀਨੀਅਰ ਮੈਨੇਜਰ ਨਿਟਕੋਨ ਚੰਡੀਗੜ• ਨੇ ਦੱਸਿਆ ਕਿ ਇਨ•ਾਂ ਹੁਨਰ ਵਿਕਾਸ ਕੇਂਦਰ ਵਿਚ ਸਿੱਖਿਆਰਥੀਆਂ ਨੂੰ ਟਰੇਨਿੰਗ ਸਮਾਂਬੱਧ ਪੂਰੀ ਕਰਵਾਉਣ ਲਈ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਜਾਵੇਗਾ ਤਾਂ ਜੋ ਟਰੇਨਿੰਗ ਸਮੇਂ ਦੌਰਾਨ ਸਿੱਖਿਆਰਥੀਆਂ ਨੂੰ ਟੈਕਨੀਕਲ ਟਰੇਨਿੰਗ ਕਰਵਾ ਕੇ ਆਪਣਾ ਰੁਜ਼ਗਾਰ ਸ਼ੁਰੂ ਕਰਵਾਇਆ ਜਾ ਸਕੇ ਅਤੇ ਵਧਦੀ ਬੇਰੁਜ਼ਗਾਰੀ ਤੇ ਕਾਬੂ ਪਾਇਆ ਜਾ ਸਕੇ।  ਉਨ•ਾਂ ਦੱਸਿਆ ਕਿ ਜਿਹੜੇ ਵੀ ਨੌਜਵਾਨ ਲੜਕੇ ਅਤੇ ਲੜਕੀਆਂ ਉਪਰੋਕਤ ਟਰੇਨਿੰਗ ਲੈਣਾ ਚਾਹੁੰਦੇ ਹਨ ਉਹ ਆਪਣੇ ਹਲਕੇ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਦਫਤਰ ਵਿੱਖੇ 24 ਦਸੰਬਰ 2015 ਤੋਂ 04 ਜਨਵਰੀ 2015 ਤੱਕ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਮੁਫ਼ਤ ਬਿਨੈ ਪੱਤਰ ਆਪਣੇ ਆਪਣੇ ਬਲਾਕ ਦੇ ਬੀ.ਡੀ.ਪੀ.ਓ ਦਫਤਰ ਤੋਂ ਪ੍ਰਾਪਤ ਕਰ ਸਕਦੇ ਹਨ ਅਤੇ ਬਿਨੈ ਪੱਤਰ ਪ੍ਰਾਪਤ ਹੋਣ ਉਪਰੰਤ ਸਿਲੈੱਕਸ਼ਨ ਕਮੇਟੀ ਰਾਹੀ ਚੁਣੇ ਹੋਏ ਉਮੀਦਵਾਰ ਨੂੰ ਹੀ 3 ਮਹੀਨੇ ਮੁਫ਼ਤ ਟੈਕਨੀਕਲ ਸਕਿੱਲ ਬੇਸਡ ਟਰੇਨਿੰਗ ਦਿੱਤੀ ਜਾਵੇਗੀ। ਉਨ•ਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਨਿਟਕੋਨ ਪ੍ਰੋਗਰਾਮ ਕੁਆਰਡੀਨੇਟਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਫਿਰੋਜ਼ਪੁਰ ਮੋਬਾਇਲ ਨੰ:8558822829,ਬਲਾਕ ਵਿਕਾਸ ਤੇ ਪੰਚਾਇਤ ਅਫਸਰ ਗੁਰੂਹਰਸਹਾਏ ਮੋਬਾਇਲ ਨੰ:8558822828,ਬਲਾਕ ਵਿਕਾਸ ਤੇ ਪੰਚਾਇਤ ਅਫਸਰ ਜ਼ੀਰਾ ਮੋਬਾਇਲ ਨੰ:8558822829,ਬਲਾਕ ਵਿਕਾਸ ਤੇ ਪੰਚਾਇਤ ਅਫਸਰ ਮੱਖੂ ਮੋਬਾਇਲ ਨੰ:8558822829, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਮਮਦੋਟ ਮੋਬਾਇਲ ਨੰ:8558822831 ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਘੱਲ ਖੁਰਦ ਮੋਬਾਇਲ ਨੰ:8558822831 ਤੇ ਸੰਪਰਕ ਕੀਤਾ ਜਾ ਸਕਦਾ ਹੈ।

Related Articles

Back to top button