Ferozepur News

&#39 ਸਾਡੀ ਰਸੋਈ &#39 ਵਿੱਚ ਲੋਕਾਂ ਨੂੰ ਸਿਰਫ 10 ਰੁਪਏ &#39ਚ ਮਿਲੇਗਾ ਪੇਟ ਭਰ ਖਾਣਾ – ਮੈਡਮ ਈਸ਼ਾ ਕਾਲੀਆ

ਫਾਜ਼ਿਲਕਾ, 15 ਅਪ੍ਰੈਲ (ਵਿਨੀਤ ਅਰੋੜਾ) : ਕਿਸੇ ਸ਼ਾਇਰ ਦੇ ਇਸ ਕਲਾਮ ਨੂੰ ਫਾਜ਼ਿਲਕਾ ਪ੍ਰਸਾਸ਼ਨ ਨੇ ਅੱਜ ਬਾਖੂਬੀ ਪੁਰਾ ਕਰ ਦਿਤਾ 
ਇਬਾਦਤ ਨਹੀ ਹੈ ਕਿਸੇ ਮੰਦਿਰ, ਮਸਜਿਦ, ਗੁਰੂ ਦੁਵਾਰੇ ਵਿੱਚ ਜਾ ਕੇ ਮਾਲਾ ਘੁਮਾ ਦੇਣਾ,
ਅਸਲੀ ਇਬਾਦਤ Îਹੈ ਕਿਸੇ ਭੁਖੇ ਨੂੰ ਦੋ ਰੋਟੀ ਖਵਾ ਦੇਂਣਾ, ਕਿਸੇ ਦੀ ਭੁਖ ਮਿਟਾ ਦੇਂਣਾ।
ਆਮ ਲੋਕਾਂ ਨੂੰ ਘੱਟ ਕੀਮਤ 'ਚ ਚੰਗਾ ਅਤੇ ਪੇਟ ਭਰ ਖਾਣਾ ਮੁਹੱਈਆ ਕਰਵਾਉਣ ਲਈ ਜਿਲਾ• ਪ੍ਰਸਾਸ਼ਨ ਵਲੋ ਫਾਜ਼ਿਲਕਾ ਵਿੱਖੇ 'ਸਾਡੀ ਰਸੋਈ' ਪ੍ਰੋਜੈਕਟ ਨੂੰ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਵਿੱਚ ਸਿਰਫ਼10 ਰੁਪਏ ਦੀ ਥਾਲੀ 'ਚ  ਪੇਟ ਭਰ ਖਾਣਾ ਮਿਲੇਗਾ। ਇਹ ਪੋਜੈਕਟ ਖਾਸ ਤੋਰ ਤੇ ਸ਼ਹਿਰ ਤੋ ਬਾਹਰੋ ਪੜਨ ਲਈ ਆਉਣ ਵਾਲੇ ਵਿਦਿਆਰਥੀਂਆ ਅਤੇ ਕੰਮ ਕਰਣ ਲਈ ਆਉਣ ਵਾਲੇ ਲੋਕਾਂ, ਮਜਦੂਰ ਵਰਗ, ਰਿਕਸ਼ਾ ਚਾਲਕ, ਸਰਕਾਰੀ ਅਸਪਤਾਲ ਵਿੱਚ ਦਾਖਲ ਮਰੀਜਾਂ ਦੇ ਪਰਿਵਾਰਕ ਮੈਂਬਰਾਂ ਅਤੇ ਗਰੀਬ ਲੋਕਾਂ ਦੇ ਨਾਲ ਨਾਲ ਆਮ ਲੋਕਾਂ ਲਈ ਲਾਹੇਵੰਦ ਹੋਏਗਾ। 

'ਸਾਡੀ ਰਸੋਈ' ਦੀ ਸੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲਿਆ ਨੇ ਆਪਣੇ ਸੰਬੋਧਨ ਵਿੱਚ ਕਿਹਾ  ਕਿ  ਇਸ ਪ੍ਰੋਜੈਕਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਐਸੋਸੀਏਸ਼ਨਾਂ ਅਤੇ ਔਰਤਾਂ ਦੇ ਬਣੇ ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਵੱਲੋਂ ਸਹਿਯੋਗ ਦਿੱਤਾ ਜਾਵੇਗਾ। 
ਮੈਡਮ ਈਸ਼ਾ ਨੇ ਕਿਹਾ ਕਿ ਇਹ ਸ਼ੁਰੂ ਕੀਤਾ ਨਵਾਂ ਪ੍ਰੋਜੈਕਟ ਸਰਕਾਰੀ ਹਸਪਤਾਲ, ਰੇਲਵੇ ਸਟੇਸ਼ਨ ਅਤੇ ਸਕੂਲ ਦੇ ਨੇੜੇ ਹੋਣ ਕਰਕੇ ਆਮ ਲੋਕਾਂ ਲਈ ਲਾਹੇਵੰਦ ਹੋਵੇਗਾ। ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਥੋੜੀ ਜਿਹੀ ਤਨਖਾਹ ਤੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਘੱਟ ਕੀਮਤ ਵਿੱਚ ਵਧੀਆ ਤੇ ਪੋਸ਼ਟਿਕ ਖਾਣਾ ਖਾਣ ਨੂੰ ਮਿਲੇਗਾ।  ਉਨ•ਾਂ ਅੱਗੇ ਦੱਸਿਆ ਕਿ ਸਾਡੀ ਰਸੋਈ ਪ੍ਰਜੈਕਟ 'ਚ ਆਉਣ ਵਾਲੇ ਦਿਨਾਂ 'ਚ  ਥੋੜੀ ਜਿਹੀ ਕੀਮਤ ਤੇ ਥਾਲੀ ਪੈਕਿੰਗ ਦੀ ਸੁਵਿਧਾ ਵੀ ਆਮ ਲੋਕਾਂ ਨੂੰ ਮੁਹੱਈਆ ਕਰਵਾਈ ਜਾਵੇਗੀ। ਉਨ•ਾਂ ਅੱਗੇ ਦੱਸਿਆ ਕਿ ਇਹ ਪੰਜਾਬ ਦਾ ਪਹਿਲਾ ਅਜਿਹਾ ਪ੍ਰੋਜੈਕਟ ਹੈ ਜਿਸ ਵਿੱਚ 10 ਰੁਪਏ ਵਿਚ ਪੇਟ ਭਰ ਖਾਣਾ ਮਿਲੇਗਾ ਅਤੇ ਜ਼ਿਲੇ• ਫਾਜ਼ਿਲਕਾ 'ਚ ਇਹ ਪ੍ਰੋਜੇਕਟ ਸਭ ਤੋਂ ਪਹਿਲਾਂ ਸ਼ੁਰ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਇਹ ਪ੍ਰੋਜੈਕਟ ਉਨ•ਾਂ ਲੋਕਾਂ ਲਈ ਵੀ ਚੰਗਾ ਸਾਬਤ ਹੋਵੇਗਾ ਜੋ ਕਾਫੀ ਦੂਰ ਦਰਾੜ ਪਿੰਡਾਂ ਤੋਂ ਚੈਕਅੱਪ ਕਰਾਊਣ ਲਈ ਸਰਕਾਰੀ ਹਸਪਤਾਲ ਵਿੱਚ ਆਉਂਦੇ ਹਨ ਜਾਂ ਆਸੇ-ਪਾਸੇ ਕਿੱਥੇ ਵੀ ਹੋਰ ਜਗ•ਾਂ ਕੰਮ ਕਰਦੇ ਹਨ। 
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸਾਡੀ ਰਸੋਈ ਪ੍ਰੋਜੈਕਟ ਵਿਚ  10 ਰੁਪਏ ਪਰ ਥਾਲੀ 'ਚ 4 ਆਈਟਮਾਂ ਜਿਵੇਂ ਕਿ ਦਾਲ, ਸਬਜ਼ੀ, 4 ਫੁਲਕੇ ਅਤੇ ਚਾਵਲ ਹੋਣਗੇ।   ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਆਮ ਲੋਕ ਇਸ ਥਾਲੀ ਦਾ ਫਾਇਦਾ ਲੈ ਸਕਦੇ ਹਨ, ਜਿਸ ਨੂੰ  ਮਾਹਰ ਔਰਤਾਂ ਵੱਲੋਂ ਤਿਆਰ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ  ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਦਾ ਮੁੱਖ ਮੰਤਵ ਗਰੀਬ ਲੋਕਾਂ ਨੂੰ ਘੱਟ ਕੀਮਤ 'ਚ ਚੰਗਾ ਅਤੇ ਪੇਟ ਭਰ ਖਾਣਾ ਮੁਹੱਈਆ ਕਰਵਾਉਣਾ ਹੈ।  ਇਸ ਮੌਕੇ ਉਨ•ਾਂ ਨੇ ਜ਼ਿਲ•ਾ ਰੈਡ ਕਰੋਸ ਸੁਸਾਇਟੀ, ਪ੍ਰੋਜੈਕਟ 'ਚ ਸਹਿਯੋਗ ਦੇਣ ਵਾਲੇ ਮੈਂਬਰਾਂ ਅਤੇ ਸ਼ਾਮਲ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। 
ਇਸ ਮੋਕੇ ਲੋਕਾਂ ਨੂੰ ਪ੍ਰੇਰਿਤ ਕਰਣ ਦੇ ਲਈ ਡਿਪਟੀ ਕਮਿਸ਼ਨਰ ਮੈਡਮ ਈਸ਼ਾ ਕਾਲਿਆ, ਵਧੀਕ ਡਿਪਟੀ ਕਮਿਸ਼ਨਰ (ਵਿ) ਅਰਵਿੰਦ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜ) ਸ. ਜਰਨੈਲ ਸਿੰਘ, ਜ਼ਿਲ•ਾ ਰੈਡ ਕਰੋਸ ਸੁਸਾਇਟੀ ਦੇ ਸਕੱਤਰ  ਸ਼ੁਭਾਸ ਅਰੋੜਾ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇਆਂ ਨੇ ਉਥੇ ਆਮ ਲੋਕਾਂ ਦੇ ਨਾਲ ਬੈਠ ਕੇ ਰੋਟੀ ਵੀ ਖਾਦੀ।

Related Articles

Back to top button