Ferozepur News

ਡਿਪਟੀ ਕਮਿਸ਼ਨਰ ਵੱਲੋਂ ਪੰਜਾਬ ਸਟੇਟ ਲੈਵਲ ਇੰਟਰ ਡਿਸਟ੍ਰਿਕ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਤਮਗੇ ਜਿੱਤਣ ਵਾਲੀਆਂ ਖਿਡਾਰਨਾਂ ਦਾ ਸਨਮਾਨ

ਡਿਪਟੀ ਕਮਿਸ਼ਨਰ ਵੱਲੋਂ ਪੰਜਾਬ ਸਟੇਟ ਲੈਵਲ ਇੰਟਰ ਡਿਸਟ੍ਰਿਕ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਤਮਗੇ ਜਿੱਤਣ ਵਾਲੀਆਂ ਖਿਡਾਰਨਾਂ ਦਾ ਸਨਮਾਨ
TT PLAYERS HONOURED BY DC FZR
ਫਿਰੋਜ਼ਪੁਰ 4 ਨਵੰਬਰ, 2015 ( Harish Monga ) ਪਠਾਨਕੋਟ ਵਿਚ ਸਮਾਪਤ ਹੋਈ ਪੰਜਾਬ ਸਟੇਟ ਲੈਵਲ ਇੰਟਰ ਡਿਸਟ੍ਰਿਕ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਫਿਰੋਜ਼ਪੁਰ ਜ਼ਿਲ੍ਹੇ ਦੀ ਵੂਮੈਨ ਟੀਮ ਨੇ ਈਵੈਂਟ ਅਤੇ ਸਿੰਗਲ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 6 ਗੋਲਡ ਮੈਡਲ ਅਤੇ ਇਕ ਬਰਾਊਜ ਮੈਡਲ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਜਿਥੇ ਫਿਰੋਜ਼ਪੁਰ ਦੀ ਯਸ਼ੀ ਸ਼ਰਮਾ ਨੇ ਸਬ ਜੂਨੀਅਰ ਗਰਲਜ਼, ਜੂਨੀਅਰ ਗਰਲਜ਼, ਯੂਥ ਗਰਲਜ਼ ਅਤੇ ਸੀਨੀਅਰ ਵੁਮੈਨ ਕੈਟਾਗਰੀ ਵਿਚ 4 ਗੋਲਡ ਮੈਡਲ ਪ੍ਰਾਪਤ ਕੀਤੇ, ਜਦਕਿ ਧਰਿਤੀ ਸ਼ਰਮਾ ਨੇ ਬਰਾਂਊਜ ਮੈਡਲ ਹਾਸਲ ਕੀਤਾ। ਟੀਮ ਈਵੈਂਟ ਵਿਚ ਅਨੂ ਸ਼ਰਮਾ, ਧਰਿਤੀ ਸ਼ਰਮਾ, ਅਜ਼ਲ ਸ਼ਰਮਾ ਅਤੇ ਤਮੰਨਾ ਦੀ ਟੀਮ ਨੇ ਈਵੈਂਟ ਯੂਥ ਗਰਲਜ਼ ਅਤੇ ਮਹਿਲਾ ਓਪਨ ਕੈਟਾਗਰੀ ਦੇ ਮੁਕਾਬਲਿਆਂ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ।
ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ. ਖਰਬੰਦਾ ਕਮ-ਪ੍ਰਧਾਨ ਜ਼ਿਲ੍ਹਾ ਟੇਬਲ ਟੈਨਿਸ ਐਸੋਸੀਏਸ਼ਨ ਵੱਲੋਂ ਟੀਮ ਦੇ ਮੈਂਬਰਾਂ, ਖਿਡਾਰੀਆਂ , ਅਧਿਕਾਰੀਆਂ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਟੇਬਲ ਟੈਨਿਸ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਬੜੇ ਮਾਣ ਦੀ ਗੱਲ ਹੈ ਕਿ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਲੜਕੀਆਂ ਨੇ ਪੂਰੇ ਪੰਜਾਬ ਵਿਚ ਫਿਰੋਜ਼ਪੁਰ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਕੇ ਇਕ ਨਵਾਂ ਇਤਿਹਾਸ ਰਚਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਰਾਸ਼ਟਰੀ ਪੱਧਰ ਤੇ ਹੋਣ ਵਾਲੇ ਮੁਕਾਬਲਿਆਂ ਲਈ ਖਿਡਾਰੀਆਂ ਨੂੰ ਹਰ ਪ੍ਰਕਾਰ ਦੀ ਸੁਵਿਧਾ ਅਤੇ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਜ਼ਿਲ੍ਹਾ ਖੇਡ ਅਫ਼ਸਰ ਸ੍ਰੀ.ਸੁਨੀਲ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਇਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਖਿਡਾਰੀਆਂ ਲਈ ਵਿਸ਼ੇਸ਼ ਡਾਈਟ ਦਾ ਇੰਤਜ਼ਾਮ ਕੀਤਾ ਗਿਆ ਹੈ। ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸ੍ਰੀ ਅਨੀਰੁੱਧ ਗੁਪਤਾ ਨੇ ਦੱਸਿਆ ਕਿ ਐਸੋਸੀਏਸ਼ਨ ਦਾ ਉਦੇਸ਼ ਭਵਿੱਖ ਦੇ ਲਈ ਅਜਿਹੇ ਖਿਡਾਰੀ ਤਿਆਰ ਕਰਨਾ ਹੈ ਜੋ ਨਾ ਕੇਵਲ ਰਾਜ ,  ਰਾਸ਼ਟਰੀ ਪੱਧਰ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਇਸ ਸਰਹੱਦੀ ਜ਼ਿਲ੍ਹੇ ਦਾ ਨਾਮ ਰੌਸ਼ਨ ਕਰ ਸਕਣ। ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ. ਖਰਬੰਦਾ ਨੇ ਇਸ ਮੌਕੇ ਤੇ ਟੀਮ ਦੇ ਕੋਚ ਸ਼੍ਰੀ ਤਪਿੰਦਰ ਸ਼ਰਮਾ ਨੂੰ ਵਿਸ਼ੇਸ਼ ਰੂਪ ਵਿਚ ਸਨਮਾਨਿਤ ਕੀਤਾ।
ਇਸ ਮੌਕੇ ਫਿਰੋਜ਼ਪੁਰ ਡਿਸਟਕ ਟੇਬਲ ਟੈਨਿਸ ਐਸੋਸੀਏਸ਼ਨ ਦੇ ਨੁਮਾਇੰਦੇ ਸ੍ਰੀ.ਅਸ਼ਵਨੀ ਸ਼ਰਮਾ, ਸੀਨੀਅਰ ਵਾਈਸ ਪ੍ਰਧਾਨ, ਸ੍ਰੀ ਚੰਦਰਮੋਹਨ ਹਾਡਾ ਵਾਈਸ ਪ੍ਰਧਾਨ, ਸ੍ਰੀ ਰੰਜਨ ਸ਼ਰਮਾ, ਸ੍ਰੀ  ਰਵੀ ਅਵਸਥੀ, ਸ੍ਰੀ ਅਸ਼ੋਕ ਸ਼ਰਮਾ, ਸ੍ਰੀ ਵਿਪਨ ਸ਼ਰਮਾ, ਸ੍ਰੀ ਸੁਨੀਲ ਮੌਗਾ, ਸ੍ਰੀ  ਅਵਤਾਰ ਸਿੰਘ, ਸ੍ਰੀ ਦੇਵ ਰਾਜ ਦੱਤਾ, ਸ੍ਰੀ ਮਨੀਸ਼ ਸ਼ਰਮਾ, ਸ੍ਰੀਮਤੀ ਅਨੂ ਸ਼ਰਮਾ, ਸ੍ਰੀ ਰੋਹਿਤ ਸ਼ਰਮਾ, ਸ੍ਰੀ ਪ੍ਰਦੀਪ ਧਵਨ ਆਦਿ ਹਾਜਰ ਸਨ।

Related Articles

Back to top button