Ferozepur News

-&#39ਮਿਸ਼ਨ ਤੰਦਰੁਸਤ ਪੰਜਾਬ&#39 ਤਹਿਤ ਸ਼ਹਿਰ ਵਾਸੀਆਂ ਨੂੰ ਘਰਾਂ ਦੀਆਂ ਛੱਤਾਂ &#39ਤੇ ਆਰਗੈਨਿਕ ਸਬਜ਼ੀਆਂ ਉਗਾਉਣ ਲਈ ਕੀਤਾ ਜਾ ਰਿਹਾ ਹੈ ਪ੍ਰੇਰਿਤ : ਡਿਪਟੀ ਕਮਿਸ਼ਨਰ ਧਾਲੀਵਾਲ -ਕਿਹਾ, ਵਧੀਆਂ ਕਿਸਮ ਦੇ ਬੂਟੇ, ਸਬਜ਼ੀਆਂ ਦੇ ਬੀਜ਼ ਅਤੇ ਪਨੀਰੀ ਲੈਣ ਲਈ ਬਾਗਬਾਨੀ ਵਿਭਾਗ ਨਾਲ ਕੀਤਾ ਜਾ ਸਕਦਾ ਹੈ ਸੰਪਰਕ

ਫਿਰੋਜ਼ਪੁਰ, 31 ਜੁਲਾਈ।   Manish Bawa

'ਮਿਸ਼ਨ ਤੰਦਰੁਸਤ ਪੰਜਾਬ'  ਤਹਿਤ ਜਿਥੇ ਪੰਜਾਬ ਸਰਕਾਰ ਵਲੋਂ ਸਿਹਤ ਸਹੂਲਤਾਂ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਉਥੇ ਕਿਸਾਨਾਂ ਨੂੰ ਆਰਗੈਨਿਕ ਖੇਤੀ ਦੇ ਨਾਲ-ਨਾਲ ਸ਼ਹਿਰ ਵਾਸੀਆਂ ਨੂੰ ਵਾਹੀ ਲਈ ਜਗ•ਾ ਨਾ ਹੋਣ ਦੀ ਸੂਰਤ ਵਿੱਚ ਘਰਾਂ ਦੀਆਂ ਛੱਤਾਂ 'ਤੇ ਸਬਜੀਆਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਨੁੱਖ ਦੀ ਚੰਗੀ ਸਿਹਤ ਲਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਦੀ ਲੋੜ ਹੁੰਦੀ ਹੈ। ਕਿਸਾਨਾਂ ਤੋਂ ਇਲਾਵਾ ਸ਼ਹਿਰਾਂ ਵਿੱਚ ਰਹਿਣ ਵਾਲੇ ਵੀ ਆਪਣੇ ਘਰਾਂ ਦੀ ਛੱਤ ਉਤੇ ਵੀ ਸਬਜ਼ੀਆਂ ਤੇ ਫ਼ਲਾਂ ਦੀ ਕਾਸ਼ਤ ਕਰਕੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਆਰਗੈਨਿਕ ਸਾਧਨਾਂ ਰਾਹੀਂ ਲਾਭ ਲੈ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਘਰਾਂ ਦੀਆਂ ਛੱਤਾਂ 'ਤੇ ਸਬਜ਼ੀਆਂ, ਫ਼ਲ ਅਤੇ ਹਰਬ ਉਗਾਏ ਜਾ ਸਕਦੇ ਹਨ, ਜਿਨ•ਾਂ ਵਿੱਚ ਵੱਖ-ਵੱਖ ਤਰ•ਾਂ ਦੇ ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ। ਉਨ•ਾਂ ਦੱਸਿਆ ਕਿ ਮਨੁੱਖ ਨੂੰ ਰੋਜ਼ਾਨਾ 300 ਗਰਾਮ ਤਾਜ਼ੀਆਂ ਸਬਜੀਆਂ, ਜਿਨ•ਾਂ ਵਿੱਚ 120 ਗਰਾਮ ਹਰੀਆਂ ਪੱਤੇਦਾਰ, 90 ਗਰਾਮ ਜੜ•ਾਂ ਵਾਲੀਆਂ ਅਤੇ 90 ਗਰਾਮ ਹੋਰ ਸਬਜ਼ੀਆਂ ਦਾ ਸੇਵਨ ਕਰਨ ਦੀ ਲੋੜ ਹੁੰਦੀ ਹੈ।  ਉਨ•ਾਂ ਘਰਾਂ ਅੰਦਰ ਫ਼ਲ ਅਤੇ ਸਬਜ਼ੀਆਂ ਦੀ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਘਰਾਂ ਦੀ ਛੱਤ 'ਤੇ ਵੀ ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਗਮਲਿਆਂ, ਪੁਰਾਣੇ ਕੱਟੇ ਹੋਏ ਡਰੱਮਾਂ, ਬਕਸਿਆਂ, ਟਰੇਆਂ ਅਤੇ ਤਰਪਾਲ ਦੇ ਕੰਟੇਨਰਾਂ ਵਿੱਚ ਕੀਤੀ ਜਾ ਸਕਦੀ ਹੈ। ਵਿਦੇਸ਼ੀ ਸਬਜੀਆਂ ਜਿਵੇਂ ਬਰੁਕਲਾਈ, ਸਲਾਦ, ਚੀਨੀ ਬੰਦਗੋਭੀ ਅਤੇ ਪਤੇਦਾਰ ਸਬਜ਼ੀਆਂ ਜਿਵੇਂ ਧਨੀਆਂ, ਮੇਥੀ, ਪਾਲਕ, ਪੂਦੀਨਾ ਆਦਿ ਵੀ ਲਗਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਹਰਬਜ਼ ਜਿਵੇਂ ਕੁਆਰ ਗੰਦਲ, ਤੁਲਸੀ, ਅਸ਼ਵਗੰਧਾ, ਕੜੀਪੱਤਾ, ਹਲਦੀ ਆਦਿ ਵੀ ਉਗਾਏ ਜਾ ਸਕਦੇ ਹਨ। ਉਨ•ਾਂ ਦੱਸਿਆ ਕਿ ਵੇਲਾਂ ਵਾਲੀਆਂ ਸਬਜ਼ੀਆਂ ਜਿਵੇਂ ਕੱਦੂ, ਘੀਆ ਆਦਿ ਨੂੰ ਸਹਾਰੇ ਦੀ ਜਰੂਰਤ ਪੈਂਦੀ ਹੈ ਅਤੇ ਗਮਲੇ ਜਾਂ ਕੰਟੇਨਰਾਂ ਵਿੱਚ ਬਾਂਸ ਦੀਆਂ ਸਟੀਕਾਂ ਨਾਲ ਪੌਦਿਆਂ ਨੂੰ ਸਹਾਰਾ ਦਿੱਤਾ ਜਾ ਸਕਦਾ ਹੈ। ਉਨ•ਾਂ ਦੱਸਿਆ ਕਿ ਪੌਦਿਆਂ ਦੇ ਵਾਧੇ ਲਈ ਵਧੀਆ ਉਤਪਾਦਨ ਲਈ 2 ਕਿਲੋ ਗਲੀ ਸੜੀ ਰੂੜੀ ਜਾਂ ਅੱਧਾ ਕਿਲੋ ਗੰਡੋਆ ਖਾਦ (ਵਰਮੀ ਕੰਪੋਸਟ) ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਬਿਜਾਈ ਤੋਂ 3 ਹਫ਼ਤੇ ਜਾਂ ਪਨੀਰੀ ਲਾਉਣ ਤੋਂ 2 ਹਫ਼ਤੇ ਬਾਅਦ ਪਾਉਣੀ ਚਾਹੀਦੀ ਹੈ। ਨਦੀਨਾ ਆਦਿ ਦੀ ਰੋਕਥਾਮ ਲਈ ਹੱਥ ਨਾਲ ਗੋਡੀ ਕਰਨੀ ਚਾਹੀਦੀ ਹੈ। ਜੇਕਰ ਪੌਦਿਆਂ ਉਪਰ ਕੋਈ ਕੀੜਾ ਮਕੌੜਾ ਜਾਂ ਸੂੰਢੀ ਨਜ਼ਰ ਆਉਂਦੀ ਹੈ, ਤਾਂ ਉਸ ਨੂੰ ਹੱਥ ਨਾਲ ਹਟਾ ਦੇਣਾ ਚਾਹੀਦਾ ਹੈ ਅਤੇ ਕੋਈ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ। ਗਮਲਿਆਂ ਵਿੱਚ ਲੱਗੀਆਂ ਸਬਜ਼ੀਆਂ ਨੂੰ ਜਾਲੀ ਨਾਲ ਢੱਕ ਕੇ ਕੀੜਿਆ ਮਕੌੜਿਆਂ ਤੋਂ ਬਚਾਇਆ ਜਾ ਸਕਦਾ ਹੈ। 
ਡਿਪਟੀ ਡਾਇਰੈਕਟਰ ਬਾਗਬਾਨੀ ਨਰਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਗਮਲਿਆਂ ਜਾਂ ਕੰਟੇਨਰਾਂ ਵਿੱਚ ਫ਼ਲਾਂ ਤੇ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਪਹਿਲਾਂ ਹੇਠਲੀ ਸਾਈਡ 'ਤੇ ਛੇਦ ਕਰ ਲੈਣੇ ਚਾਹੀਦੇ ਹਨ, ਤਾਂ ਜੋ ਵਾਧੂ ਪਾਣੀ ਦਾ ਨਿਕਾਸ ਹੋ ਸਕੇ ਅਤੇ ਬਰਾਬਰ ਮਾਤਰਾ ਵਿੱਚ ਉਪਜਾਊ ਮਿੱਟੀ ਅਤੇ ਦੇਸੀ ਗਲੀ ਸੜੀ ਰੂੜੀ ਮਿਕਸ ਕਰਕੇ ਭਰਨੀ ਚਾਹੀਦੀ ਹੈ। ਇਸ ਤੋਂ ਬਾਅਦ ਕੰਟੇਨਰਾਂ ਵਿੱਚ ਸਿਹਤਮੰਦ ਪੌਦੇ ਜਾਂ ਵਧੀਆ ਕੁਆਲਟੀ ਦੇ ਬੀਜ਼ ਲਗਾਉਣੇ ਚਾਹੀਦੇ ਹਨ। ਗਰਮੀਆਂ ਦੌਰਾਨ ਗਮਲਿਆਂ ਵਿੱਚ ਦਿਨ ਵਿੱਚ ਦੋ ਵਾਰ (ਸਵੇਰੇ ਤੇ ਸ਼ਾਮ) ਸਿੰਚਾਈ ਕਰਨੀ ਚਾਹੀਦੀ ਹੈ ਅਤੇ ਸਰਦੀਆਂ ਵਿੱਚ ਲੋੜ ਅਨੁਸਾਰ ਸਿੰਚਾਈ ਕਰਨੀ ਫਾਇਦੇਮੰਦ ਰਹਿੰਦੀ ਹੈ। ਗਰਮੀਆਂ ਤੇ ਸਰਦ ਰੁੱਤ ਦੇ ਫ਼ਲ, ਸਬਜ਼ੀਆਂ ਦੇ ਬੀਜ ਅਤੇ ਪਨੀਰੀ ਲੈਣ ਲਈ ਬਾਗਬਾਨੀ ਵਿਭਾਗ ਦੇ ਸਥਾਨਕ ਦਫ਼ਤਰ ਕੋਲ ਪਹੁੰਚ ਕਰਕੇ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਸਬਜ਼ੀਆਂ ਦੀ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਲਈ ਜਾ ਸਕਦੀ ਹੈ।

 
 

Related Articles

Back to top button