Ferozepur News

3442 ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ

3442ਫਿਰੋਜ਼ਪੁਰ 15 ਮਾਰਚ (ਏ. ਸੀ. ਚਾਵਲਾ ) : 3442 ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ। ਮੀਟਿੰਗ ਵਿਚ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਜਨਰਲ ਸਕੱਤਰ ਮਨਪ੍ਰੀਤ ਸਿੰਘ ਅਤੇ ਸੂਬਾ ਸਕੱਤਰ ਜ਼ੀਰਾ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪਿਛਲੇ ਲੰਮੇ ਸਮੇਂ ਤੋਂ ਉਕਤ ਅਧਿਆਪਕ (ਟੀ. ਈ. ਟੀ.) ਅਧਿਆਪਕ ਯੋਗਤਾ ਟੈਸਟ ਪਾਸ ਅਤੇ ਉੱਚ ਯੋਗਤਾਵਾਂ ਹੋਣ ਦੇ ਬਾਵਜੂਦ ਕੇਵਲ 10 ਹਜ਼ਾਰ 300 ਰੁਪਏ ਪ੍ਰਤੀ ਮਹੀਨੇ ਤੇ ਹੀ ਬਿਨ•ਾਂ ਕਿਸੇ ਸਲਾਨਾ ਵਾਧੇ ਜਾਂ ਹੋਰ ਲਾਭ ਦੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਅਧਿਆਪਕਾਂ ਦੇ ਹੋ ਰਹੇ ਇਸ ਆਰਥਿਕ ਅਤੇ ਮਾਨਸਿਕ ਸੋਸ਼ਣ ਦੇ ਖਿਲਾਫ ਤਿੱਖਾ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ। ਮੀਤ ਪ੍ਰਧਾਨ ਮੈਡਮ ਅਰਚਨਾ, ਪ੍ਰੈਸ ਸਕੱਤਰ ਅਕਾਸ਼ਦੀਪ ਫਰੀਦਕੋਟ, ਸੁਖਜਿੰਦਰ ਸਿੰਘ ਪਠਾਨਕੋਟ ਅਤੇ ਮੋਨਿਕਾ ਫਿਰੋਜ਼ਪੁਰ ਨੇ ਪੰਜਾਬ ਸਰਕਾਰ ਤੋਂ 3442 ਅਧਿਆਪਕਾਂ ਨੂੰ ਰੈਗੂਲਰ ਕਰਨ ਸਬੰਧੀ ਨੋਟੀਫਿਕੇਸ਼ਨ ਤੁਰੰਤ ਜਾਰੀ ਕਰਨ ਦੀ ਮੰਗ ਕਰਦਿਆਂ ਦੱਸਿਆ ਕਿ ਜੇਕਰ ਉਨ•ਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਵੱਲ ਤੁਰੰਤ ਧਿਆਨ ਨਹੀਂ ਦਿੱਤਾ ਗਿਆ ਤਾਂ ਆਉਣ ਵਾਲੀ 2 ਅਪ੍ਰੈਲ ਨੂੰ ਜੋਨਲ ਐਕਸ਼ਨ ਦੇ ਤਹਿਤ ਧੂਰੀ ਵਿਧਾਨ ਸਭਾ ਹਲਕੇ ਵਿਚ ਰੋਸ ਰੈਲੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਮੁੱਚੇ ਪੰਜਾਬ ਨੂੰ ਵੱਖ ਵੱਖ ਜੋਨਾਂ ਵਿਚ ਵੰਡ ਕੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਲੋਕਾਂ ਦੀ ਕਚਹਿਰੀ ਵਿਚ ਪਹੁੰਚ ਕੀਤੀ ਜਾਵੇਗੀ। ਅਧਿਆਪਕ ਆਗੂਆਂ ਨੇ ਦੱਸਿਆ ਕਿ 17 ਮਾਰਚ ਨੂੰ ਯੂ. ਟੀ. ਅਤੇ ਪੰਜਾਬ ਸੰਘਰਸ਼ ਕਮੇਟੀ ਵਲੋਂ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੋਸ ਰੈਲੀ ਵਿਚ 3442 ਅਧਿਆਪਕ ਵੱਡੀ ਗਿਣਤੀ ਵਿਚ ਹਿੱਸਾ ਲੈਣਗੇ। ਇਸ ਮੌਕੇ ਪ੍ਰਭਜੋਤ ਸਿੰਘ, ਗੋਰਵ ਜੈਨ, ਪਰਮਿੰਦਰ ਫਾਜ਼ਿਲਕਾ, ਮਨਪ੍ਰੀਤ ਬਰਨਾਲਾ, ਆਦਰਸ਼ ਮੋਗਾ, ਕੁਲਦੀਪ ਸਿੰਘ, ਹਰਦੀਪ ਸਿੰਘ, ਕੁਲਵਿੰਦਰ ਕੌਰ, ਜੋਤੀ ਸ਼ਰਮਾ, ਬਨੀਤਾ ਰਾਣੀ, ਗੁਰਦੀਪ ਕੌਰ, ਵਿਕਾਸ ਪਾਲ ਅਤੇ ਮੈਡਮ ਦੀਪਾਲੀ ਵੀ ਹਾਜ਼ਰ ਸੀ।

Related Articles

Back to top button