ਫ਼ਿਰੋਜ਼ਪੁਰ 27 ਮਈ 2018: ਬੀਤੇ ਕੱਲ ਇਥੋਂ ਦੇ ਡੀਪੀਐਸ ਸਕੂਲ ਵਿੱਚ ਸ਼ੁਰੂ ਹੋਈ 32ਵੀਂ ਪੰਜਾਬ ਰਾਜ ਸਬ ਜੂਨੀਅਰ ਸਵੀਮਿੰਗ ਚੈਪੀਅਨਸ਼ਿਪ ਅੱਜ ਦੂਜੇ ਦਿਨ ਪੂਰੇ ਜੋਬਨ 'ਤੇ ਨਜ਼ਰ ਆਈ। ਅੱਜ ਵੀ ਨੰਨ•ੇ ਮੁੰਨ•ੇ ਤੈਰਾਕਾਂ ਨੇ ਪੂਲ ਅੰਦਰ ਪਾਣੀ ਨਾਲ ਅਠਖੇਲੀਆਂ ਕਰਦਿਆਂ ਆਪਣਾ ਦਮਖਮ ਦਿਖਾਇਆ। ਜ਼ਿਲ•ਾ ਸਵੀਮਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਸੂਚ ਅਤੇ ਸਕੱਤਰ ਤਰਲੋਚਨ ਭੁੱਲਰ ਨੇ ਦੱਸਿਆ ਕਿ ਅੱਜ ਦੂਜੇ ਦਿਨ ਹੋਏ ਫਸਵੇਂ ਮੁਕਾਬਲਿਆਂ ਦੌਰਾਨ ਗਰੁੱਪ ਤਿੰਨ (ਲੜਕਿਆਂ) ਦੇ 50 ਮੀਟਰ ਫ੍ਰੀ ਸਟਾਈਲ ਮੁਕਾਬਲੇ ਵਿੱਚੋਂ ਸ਼ਿਵੇਨ ਤਾਇਲ (ਪਟਿਆਲਾ) ਪਹਿਲਾ,ਅਧੀਰਾਜ ਸਿੰਘ (ਲੁਧਿਆਣਾ) ਦੂਸਰਾ ਅਤੇ ਅਰਜਨ ਸ਼ਰਮਾ (ਮੁਹਾਲੀ) ਤੀਸਰਾ ਸਥਾਨ । 50 ਮੀਟਰ ਬੈਕ ਸਟ੍ਰੋਕ ਵਿੱਚੋਂ ਜਸਕੀਰਤ (ਮੁਹਾਲੀ) ਪਹਿਲਾ,ਰਮਨਦੀਪ ਸਿੰਘ (ਫਰੀਦਕੋਟ) ਦੂਸਰਾ ਅਤੇ ਰਿਸ਼ਭ ਸ਼ਰਮਾ (ਪਟਿਆਲਾ) ਤੀਸਰਾ ਸਥਾਨ । 50 ਮੀਟਰ ਬਰੈਸਟ ਸਟ੍ਰੋਕ ਮੁਕਾਬਲੇ ਵਿੱਚੋਂ ਅਵਤੇਸ਼ਵਰ ਸਿੰਘ (ਫਰੀਦਕੋਟ) ਪਹਿਲਾ, ਰਮਰਿੰਦਰ ਸਿੰਘ (ਮੁਹਾਲੀ) ਦੂਸਰਾ ਅਤੇ ਏਸ਼ਨਜੋਤ ਸਿੰਘ (ਮੁਹਾਲੀ) ਤੀਸਰਾ ਸਥਾਨ ਅਤੇ 4 X 50 ਮੀਟਰ ਮੈਡਲੇਅ ਰਿਲੇਅ ਵਿੱਚੋਂ ਮੁਹਾਲੀ ਪਹਿਲਾ, ਸੰਗਰੂਰ ਦੂਸਰਾ ਅਤੇ ਲੁਧਿਆਣਾ ਤੀਸਰੇ ਸਥਾਨ 'ਤੇ ਰਹੇ।
ਇਸੇ ਤਰ•ਾਂ ਗਰੁੱਪ ਤਿੰਨ (ਲੜਕੀਆਂ) ਦੇ ਹੋਏ ਮੁਕਾਬਲਿਆਂ ਵਿੱਚ 50 ਮੀਟਰ ਫ੍ਰੀ ਸਟਾਈਲ ਵਿੱਚੋਂ ਜਸਨੂਰ (ਮੁਹਾਲੀ) ਪਹਿਲਾ,ਹਿਤਾਕਸ਼ੀ (ਪਠਾਨਕੋਟ) ਦੂਸਰਾ ਅਤੇ ਮਹਿਕ ਪ੍ਰੀਤ (ਜਲੰਧਰ) ਤੀਸਰਾ ਸਥਾਨ। 50 ਮੀਟਰ ਬੈਕ ਸਟ੍ਰੋਕ ਵਿੱਚੋਂ ਅਰਸ਼ਪਰੀਤ ਕੌਰ (ਮੁਹਾਲੀ) ਪਹਿਲਾ, ਵੰਸ਼ਿਕਾ (ਮੁਹਾਲੀ) ਦੂਸਰਾ ਅਤੇ ਨਿਰਮਾਨਦੀਪ ਕੌਰ (ਬਠਿੰਡਾ) ਤੀਸਰਾ ਸਥਾਨ। 50 ਮੀਟਰ ਬਰੈਸਟ ਸਟ੍ਰੋਕ ਵਿੱਚੋਂ ਵਰਨਿਕਾ (ਮੁਹਾਲੀ) ਪਹਿਲਾ, ਵੰਸ਼ਿਕਾ (ਮੁਹਾਲੀ) ਦੂਸਰਾ ਅਤੇ ਡਾਇਲ (ਜਲੰਧਰ) ਤੀਸਰਾ ਸਥਾਨ ਅਤੇ 4 x 50 ਮੀਟਰ ਮੈਡਲੇਅ ਰਿਲੇਅ ਵਿੱਚੋਂ ਮੁਹਾਲੀ ਪਹਿਲਾ, ਜਲੰਧਰ ਦੂਸਰਾ ਅਤੇ ਫਿਰੋਜ਼ਪੁਰ ਤੀਸਰੇ ਸਥਾਨ 'ਤੇ ਰਹੇ।
ਉਨ•ਾਂ ਦੱਸਿਆ ਕਿ ਗਰੁੱਪ ਚਾਰ (ਲੜਕਿਆਂ) ਦੇ 50 ਮੀਟਰ ਫ੍ਰੀ ਸਟਾਈਲ ਮੂਕਾਬਲੇ ਵਿੱਚੋਂ ਸਮਰਦੀਪ ਸਿੰਘ (ਮੁਹਾਲੀ) ਪਹਿਲਾ, ਕਾਰਤਿਕ ਬਹਿਲ (ਲੁਧਿਆਣਾ) ਦੂਸਰਾ ਤੇ ਜੁਝਾਰ ਸਿੰਘ ਗਿੱਲ (ਮੁਹਾਲੀ) ਤੀਸਰਾ ਸਥਾਨ। 50 ਮੀਟਰ ਬੈਕ ਸਟ੍ਰੋਕ ਵਿੱਚੋਂ ਸਮਰਦੀਪ ਸਿੰਘ (ਮੁਹਾਲੀ) ਪਹਿਲਾ, ਕਾਰਤਿਕਯ (ਲੁਧਿਆਣਾ) ਦੂਸਰਾ ਤੇ ਜੁਝਾਰ ਸਿੰਘ ਗਿੱਲ (ਮੁਹਾਲੀ) ਤੀਸਰਾ ਸਥਾਨ। 50 ਮੀਟਰ ਬਟਰ ਫਲਾਈ ਵਿੱਚੋਂ ਕਾਰਤਿਕ ਬਹਿਲ (ਲੁਧਿਆਣਾ) ਪਹਿਲਾ, ਸਮਰਦੀਪ ਸਿੰਘ (ਮੁਹਾਲੀ) ਦੂਸਰਾ ਤੇ ਅਦਿਤਿਆ ਤਰੇਹਨ (ਲੁਧਿਆਣਾ) ਤੀਸਰਾ ਸਥਾਨ। 50 ਮੀਟਰ ਬਰੈਸਟ ਸਟ੍ਰੋਕ ਵਿੱਚੋਂ ਸਮਰਦੀਪ ਸਿੰਘ (ਮੁਹਾਲੀ) ਪਹਿਲਾ, ਕਾਰਤਿਕ ਬਹਿਲ (ਲੁਧਿਆਣਾ) ਦੂਸਰਾ ਤੇ ਰਵੀ ਨੂਰ ਸਿੰਘ (ਲੁਧਿਆਣਾ) ਤੀਸਰੇ ਸਥਾਨ 'ਤੇ ਰਹੇ। ਜਦ ਕਿ ਗਰੁੱਪ ਚਾਰ (ਲੜਕੀਆਂ) ਦੇ ਹੋਏ ਮੁਕਾਬਲਿਆਂ ਵਿ ੱਚ 50 ਮੀਟਰ ਫ੍ਰੀ ਸਟਾਈਲ ਵਿੱਚੋਂ ਸਾਹਿਬ ਜੋਤ ਕੌਰ (ਲੁਧਿਆਣਾ) ਪਹਿਲਾ, ਭਾਗਿਆ ਵਰਧਿਕ (ਲੁਧਿਆਣਾ) ਦੂਸਰਾ ਤੇ ਜਸਲੀਨ (ਮੁਹਾਲੀ) ਤੀਸਰਾ ਸਥਾਨ। 50 ਮੀਟਰ ਬੈਕ ਸਟ੍ਰੋਕ ਵਿੱਚੋਂ ਸਾਹਿਬ ਜੋਤ ਕੌਰ (ਲੁਧਿਆਣਾ) ਪਹਿਲਾ,ਭਾਗਿਆ ਵਰਧਕ (ਲੁਧਿਆਣਾ) ਦੂਸਰਾ ਤੇ ਸੋਨਾ ਨਾਰੰਗ (ਜਲੰਧਰ) ਤੀਸਰਾ ਸਥਾਨ। 50 ਮੀਟਰ ਬਟਰ ਫਲਾਈ ਵਿੱਚੋਂ ਸਾਹਿਬ ਜੋਤ ਕੌਰ (ਲੁਧਿਆਣਾ) ਪਹਿਲਾ, ਜਸਲੀਨ ਕੌਰ (ਲੁਧਿਆਣਾ) ਦੂਸਰਾ ਤੇ ਵਰਿਧੀ (ਹੁਸ਼ਿਆਰਪੁਰ) ਤੀਸਰਾ ਸਥਾਨ ਜਦ ਕਿ 50 ਮੀਟਰ ਬਰੈਸਟ ਸਟ੍ਰੋਕ ਵਿੱਚੋਂ ਵਾਨਿਆ (ਲੁਧਿਆਣਾ) ਪਹਿਲਾ, ਅਪੂਰਵਾ (ਮੁਹਾਲੀ) ਦੂਸਰਾ ਤੇ ਜਸਲੀਨ ਕੌਰ (ਮੁਹਾਲੀ) ਤੀਸਰੇ ਸਥਾਨ 'ਤੇ ਰਹੇ।