Ferozepur News

ਸਰਦਾਰਨੀ ਰਣਜੀਤ ਕੌਰ ਨੂੰ ਸੇਜਲ ਅੱਖਾ ਨਾਲ ਅੰਤਿਮ ਵਿਦਾਇਗੀ

ਸਰਦਾਰਨੀ ਰਣਜੀਤ ਕੌਰ ਨੂੰ ਸੇਜਲ ਅੱਖਾ ਨਾਲ ਅੰਤਿਮ ਵਿਦਾਇਗੀ
ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਦੀ ਮਾਤਾ ਸਰਦਾਰਨੀ ਰਣਜੀਤ ਕੌਰ ਖਰਬੰਦਾ ਜਿਨ੍ਹਾਂ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ, ਉਨ੍ਹਾਂ ਨੂੰ ਅੱਜ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਅਰਦਾਸ ਕਰਨ ਉਪਰੰਤ ਫ਼ਿਰੋਜ਼ਪੁਰ ਛਾਉਣੀ ਦੇ ਸ਼ਮਸ਼ਾਨ ਘਾਟ ਵਿਖੇ ਇੰਜੀ.ਖਰਬੰਦਾ ਵੱਲੋਂ ਚਿਖਾ ਨੂੰ ਅਗਨੀ ਭੇਂਟ ਕੀਤੀ ਗਈ। ਉਨ੍ਹਾਂ ਦੀ ਅੰਤਿਮ ਅਰਦਾਸ ਮਿਤੀ 22 ਅਕਤੂਬਰ  ਦਿਨ ਸ਼ਨੀਵਾਰ ਨੂੰ 1 ਤੋਂ 2 ਵਜੇ ਤੱਕ ਰਿਹਾਇਸ਼ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਛਾਉਣੀ ਵਿਖੇ ਹੋਵੇਗੀ।
Last rites of Sardarni RAnjit Kaur mother of DC Ferozepur
ਸਰਦਾਰਨੀ ਖਰਬੰਦਾ ਦੇ ਅੰਤਿਮ ਸੰਸਕਾਰ ਮੌਕੇ  ਸ੍ਰੀ ਕਮਲ ਸ਼ਰਮਾ ਕਾਰਜਕਾਰਨੀ ਮੈਂਬਰ ਭਾਜਪਾ, ਸ.ਜੋਗਿੰਦਰ ਸਿੰਘ ਵਿਧਾਇਕ (ਫਿਰੋਜਪੁਰ ਦਿਹਾਤੀ), ਸ.ਅਵਤਾਰ ਸਿੰਘ ਮਿੰਨਾ ਚੇਅਰਮੈਨ ਸਹਿਕਾਰੀ ਬੈਂਕ ਪੰਜਾਬ, ਸ.ਵਰਦੇਵ ਸਿੰਘ ਮਾਨ ਹਲਕਾ ਇੰਚਾਰਜ ਗੁਰੂਹਰਸਹਾਏ, ਸ.ਪਰਮਿੰਦਰ ਸਿੰਘ ਪਿੰਕੀ ਵਿਧਾਇਕ (ਫ਼ਿਰੋਜ਼ਪੁਰ ਸ਼ਹਿਰੀ), ਸ.ਰਣਬੀਰ ਸਿੰਘ ਖੱਟੜਾ ਡੀ.ਆਈ.ਜੀ ਫਿਰੋਜਪੁਰ ਰੇਂਜ, ਸ.ਮਾਲਵਿੰਦਰ ਸਿੰਘ ਜੱਗੀ ਡਿਪਟੀ ਕਮਿਸ਼ਨਰ ਫ਼ਰੀਦਕੋਟ, ਸ੍ਰੀ ਵਨੀਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ, ਸ.ਰਣਵੀਰ ਸਿੰਘ ਸੈਣੀ ਐਸ.ਐਸ.ਪੀ ਵਿਜੀਲੈਂਸ, ਸ੍ਰੀ ਡੀ.ਪੀ.ਚੰਦਨ ਚੇਅਰਮੈਨ ਪਲਾਨਿੰਗ ਬੋਰਡ, ਸ੍ਰੀ ਸੰਦੀਪ ਰਿਸ਼ੀ ਸੀ.ਈ.ਓ ਪੁੱਡਾ, ਸ.ਬਚਿੱਤਰ ਸਿੰਘ ਮੋਰ ਚੇਅਰਮੈਨ ਮਾਰਕੀਟ ਕਮੇਟੀ ਫਿਰੋਜਪੁਰ ਛਾਉਣੀ, ਸ.ਜੁਗਰਾਜ ਸਿੰਘ ਕਟੋਰਾ ਚੇਅਰਮੈਨ ਮਾਰਕੀਟ ਕਮੇਟੀ ਫਿਰੋਜਪੁਰ ਸ਼ਹਿਰ, ਸ੍ਰੀ ਦਵਿੰਦਰ ਬਜਾਜ ਜ਼ਿਲ੍ਹਾ ਪ੍ਰਧਾਨ ਭਾਜਪਾ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ, ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਐਸ.ਜੀ.ਪੀ.ਸੀ. ਮੈਂਬਰਾਂ, ਪੱਤਰਕਾਰ ਭਾਈਚਾਰਾ, ਸਮਾਜ ਸੇਵੀਂ ਸੰਸਥਾਵਾਂ, ਧਾਰਮਿਕ ਆਗੂ, ਆੜ੍ਹਤੀਆਂ ਐਸੋਸੀਏਸ਼ਨ, ਸਿੱਖਿਆਂ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਸਮੇਤ ਉਨ੍ਹਾਂ ਨਜ਼ਦੀਕੀ ਰਿਸ਼ਤੇਦਾਰ ਸ਼ਾਮਿਲ ਹੋਏ ।

Related Articles

Back to top button