Ferozepur News

23 ਮਾਰਚ ਨੂੰ ਸੁਰੱਖਿਆ ਕਾਰਨਾਂ ਦੇ  ਮੱਦੇ ਨਜ਼ਰ ਹੂਸੈਨੀਵਾਲਾ ਰੋਡ ਪਿੰਡ ਬਾਰੇ ਕੇ ਤੋਂ ਅੱਗੇ  12:00 ਵਜੇ ਤੋ ਸ਼ਾਮ 4:30 ਵਜੇ ਤੱਕ ਟ੍ਰੈਫ਼ਿਕ ਦੀ ਆਵਾਜਾਈ ਤੇ  ਰੋਕ

traffic ਫਿਰੋਜ਼ਪੁਰ 20 ਮਾਰਚ (ਏ. ਸੀ. ਚਾਵਲਾ) ਸ਼ਹੀਦ-ਏ-ਆਜ਼ਮ ਸ੍ਰ.ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ  ਦੀ ਯਾਦ ਵਿਚ ਸ਼ਹੀਦੀ ਸਮਾਰੋਹ ਮਿਤੀ 23 ਮਾਰਚ 2015 ਨੂੰ ਹੂਸੈਨੀਵਾਲਾ ਫਿਰੋਜ਼ਪੁਰ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸ਼ਹੀਦੀ ਸਮਾਰੋਹ ਵਿਚ ਸ੍ਰੀ ਨਰਿੰਦਰ ਮੋਦੀ ਮਾਨਯੋਗ ਪ੍ਰਧਾਨ ਮੰਤਰੀ ਭਾਰਤ ਸਰਕਾਰ ਅਤੇ ਹੋਰ ਵੀ.ਆਈ.ਪੀਜ ਵੀ ਪਹੁੰਚ ਰਹੇ ਹਨ ਅਤੇ ਇਸ ਮੌਕੇ ਕਾਫੀ ਇੱਕਠ ਹੋਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਇਜੀ: ਡੀ.ਪੀ. ਐਸ ਖਰਬੰਦਾ ਨੇ ਦੱÎਸਿਆ ਕਿ 23 ਮਾਰਚ ਨੂੰ ਸੁਰੱਖਿਆ ਕਾਰਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਟ੍ਰੈਫ਼ਿਕ ਨੂੰ ਹੂਸੈਨੀਵਾਲਾ ਰੋਡ ਪਿੰਡ ਬਾਰੇ ਕੇ ਤੋਂ ਅੱਗੇ 12:00 ਵਜੇ ਤੋ ਲੈ ਕੇ ਸ਼ਾਮ 4:30 ਵਜੇ ਤੱਕ ਟ੍ਰੈਫ਼ਿਕ ਦੀ ਆਵਾਜਾਈ ਤੋ ਰੋਕ ਲਗਾਈ ਗਈ ਹੈ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫ਼ਿਕ ਪੁਲਿਸ ਨੂੰ ਸਹਿਯੋਗ ਦੇਣ ਅਤੇ ਆਪਣੇ ਵਾਹਨ ਨਿਰਧਾਰਤ ਥਾਵਾਂ ਤੇ ਹੀ ਖੜੇ ਕਰਨ।

Related Articles

Back to top button