Ferozepur News

2022 ‘ਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਹੋਵੇਗੀ ਵੱਡੀ ਜਿੱਤ : ਰੋਹਿਤ ਵੋਹਰਾ

ਰੋਹਿਤ ਵੋਹਰਾ ਵੱਲੋਂ ਵੱਖ-ਵੱਖ  ਪਿੰਡਾ ਦਾ ਕੀਤਾ ਗਿਆ ਦੌਰਾ

2022 ‘ਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਹੋਵੇਗੀ ਵੱਡੀ ਜਿੱਤ : ਰੋਹਿਤ ਵੋਹਰਾ
– ਰੋਹਿਤ ਵੋਹਰਾ ਵੱਲੋਂ ਵੱਖ-ਵੱਖ  ਪਿੰਡਾ ਦਾ ਕੀਤਾ ਗਿਆ ਦੌਰਾ

2022 'ਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਹੋਵੇਗੀ ਵੱਡੀ ਜਿੱਤ : ਰੋਹਿਤ ਵੋਹਰਾ
ਫਿਰੋਜ਼ਪੁਰ, 30 ਅਗਸਤ, 2021:  ਹਲਕਾ ਫਿਰੋਜ਼ਪੁਰ ਸ਼ਹਿਰੀ ਅੰਦਰ ਆਪਣੀ ਸਰਗਰਮੀਆਂ ਨੂੰ ਤੇਜ਼ ਕਰਦਿਆ ਸ਼੍ਰੌਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਰੋਹਿਤ ਵੋਹਰਾ ਗੁਰਦੁਆਰਾ ਰਾਮ ਲਾਲ ਆਰਿਫ ਕੇ ਮੱਥਾ ਟੇਕਣ ਮਗਰੋਂ ਵੱਖ-ਵੱਖ ਪਿੰਡਾਂ ਦੇ ਦੌਰੇ ਲਈ ਰਵਾਨਾ ਹੋਏ। ਇਸ ਮੌਕੇ ਬਾਘੇ ਵਾਲਾ, ਦੂਲੇ ਵਾਲਾ, ਨਿਹਾਲਾ ਲਵੇਰਾ ਚੌਂਕ, ਮੁੱਠਿਆਂ ਵਾਲਾ ‘ਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆ ਰੋਹਿਤ ਕੁਮਾਰ ਮੋਂਟੂ ਵੋਹਰਾ ਨੇ ਕਿਹਾ ਕਿ 2022 ਦੀਆਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਕਾਂਗਰਸ ਅਤੇ ਆਮ ਆਦਮੀ ਪਾਰਟੀ ਲੋਕਾਂ ਨੂੰ ਭਰਮਾਉਣ ਲਈ ਕਈ ਤਰ੍ਹਾਂ ਦੇ ਝੂਠੇ ਵਾਅਦੇ ਕਰ ਰਹੀ ਹੈ, 2017 ਦੀਆਂ ਚੋਣਾਂ ‘ਚ ਕਾਂਗਰਸ ਸਰਕਾਰ ਵੱਲੋਂ ਸ਼੍ਰੀ ਗੁਟਕਾ ਸਾਹਿਬ ਦੀ ਸੁੰਹ ਖਾ ਕੇ ਕਈ ਵੱਡੇ ਵਾਅਦੇ ਕੀਤੇ ਸਨ ਪਰ 5 ਸਾਲ ਪੂਰੇ ਹੋਣ ਜਾ ਰਹੇ ਹਨ, ਕਾਂਗਰਸ ਸਰਕਾਰ ਵੱਲੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ।

ਰੋਹਿਤ ਵੋਹਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕਾਂ ਨਾਲ ਜੋ-ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਾ ਕਰਕੇ ਦਖਾਇਆ ਹੈ , ਫਿਰ ਤੋਂ ਲੋਕ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਉਹਨਾਂ ਕਿਹਾ ਕਿ 2022 ‘ਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਵੱਡੀ  ਜਿੱਤ ਹੋਵੇਗੀ। ਇਸ ਦੌਰੇ ਦੌਰਾਨ ਉਹਨਾਂ ਵੱਲੋਂ ਪਿੰਡਾਂ ਦੀ ਮੁਸ਼ਕਿਲਾਂ ਵੀ ਸੁਣੀਆਂ, ਜਿਹਨਾਂ ਸਬੰਧੀ ਉਹਨਾਂ ਨੇ ਸਰਕਾਰ ਬਣਨ ‘ਤੇ ਪਹਿਲ ਦੇ ਅਧਾਰ ‘ਤੇ ਹੱਲ ਕਰਨ ਲਈ ਕਿਹਾ।

ਇਸ ਮੌਕੇ ਦਰਸ਼ਨ ਸਿੰਘ ਸ਼ੇਰਖਾਂ ਮੈਂਬਰ ਐਸਜੀਪੀਸੀ, ਸੁਰਿੰਦਰ ਸਿੰਘ ਬੱਬੂ ਜ਼ਿਲ੍ਹਾਂ ਯੂਥ ਪ੍ਰਧਾਨ, ਹਿੰਮਤ ਭੁੱਲਰ ਨਿਹਾਲ ਸਿੰਘ ਵਾਲਾ,  ਹਰਮੀਤ ਸਿੰਘ ਖਾਈ ਜਰਨਲ ਸਕੱਤਰ ਯੂਥ ਪੰਜਾਬ, ਪ੍ਰਭਜੀਤ ਸਿੰਘ ਪ੍ਰਧਾਨ ਸੋਈ ਮਾਲਵਾ ਜ਼ੋਨ-1, ਬਲਵਿੰਦਰ ਸਿੰਘ ਪੱਪੂ ਕੋਤਵਾਲ, ਦਰਸ਼ਨ ਸਿੰਘ ਖਾਈ, ਜੰਗਾਂ ਸਿੰਘ ਰੱਤੋਵਾਲੀਆ, ਨਿਰਮਲ ਸਿੰਘ ਸਾਬਕਾ ਸਰਪੰਚ ਬਾਘੇ ਵਾਲਾ , ਦਰਸ਼ਨ ਸਿੰਘ ਰੁਕਨੇ ਵਾਲਾ, ਬਲਦੇਵ ਸਿੰਘ ਸਾਬਕਾ ਸਰਪੰਚ ਮੁੱਠਿਆਂ ਵਾਲਾ, ਬਾਬਾ ਦਿਲਬਾਗ ਸਿੰਘ, ਰੇਸ਼ਮ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਆਰਿਫ ਕੇ, ਮਨਜੀਤ ਸਿੰਘ ਮੁੱਠਿਆ ਵਾਲਾ, ਬਲਰਾਜ ਸਿੰਘ ਆਰਿਫ ਕੇ , ਰੂਪ ਸਿੰਘ, ਦਿਲਬਾਗ ਸਿੰਘ ਸਾਬਕਾ ਸਰਪੰਚ, ਅਖਰੈਤ ਸਿੰਘ ਸਾਬਕਾ ਸਰਪੰਚ ਆਦਿ ਵਰਕਰ ਹਾਜ਼ਰ ਸ

Related Articles

Leave a Reply

Your email address will not be published. Required fields are marked *

Back to top button