ਜਵਾਹਰ ਨਵੋਦਿਆ ਵਿਦਿਆਲਿਆ, ਪਿੰਡ ਮਹੀਆਂ ਵਾਲਾ ਬਲਾਕ ਜ਼ੀਰਾ ਵਿਖੇ ਕਰਵਾਏ ਗਏ ਬਲਾਕ ਪੱਧਰ ਟੂਰਨਾਮੈਂਟ
ਜਵਾਹਰ ਨਵੋਦਿਆ ਵਿਦਿਆਲਿਆ, ਪਿੰਡ ਮਹੀਆਂ ਵਾਲਾ ਬਲਾਕ ਜ਼ੀਰਾ ਵਿਖੇ ਕਰਵਾਏ ਗਏ ਬਲਾਕ ਪੱਧਰ ਟੂਰਨਾਮੈਂਟ
ਫਿਰੋਜ਼ਪੁਰ, 5 ਸਤੰਬਰ, 2022: ਪੰਜਾਬ ਸਰਕਾਰ ,ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਬਲਾਕ ਪੱਧਰ ਟੂਰਨਾਮੈਂਟ ਲੜਕੇ/ਲੜਕੀਆਂ (ਅੰਡਰ-14, 17, 21, 21-40 ਸਾਲ ਓਪਨ ਵਰਗ, 41-50 ਸਾਲ ਓਪਨ ਵਰਗ, 50 ਸਾਲ ਤੋਂ ਵੱਧ ਓਪਨ ਵਰਗ ਖੇਡ ਗਰਾਊਂਡ ਜਵਾਹਰ ਨਵੋਦਿਆ ਵਿਦਿਆਲਿਆ ਪਿੰਡ ਮਹੀਆਂ ਵਾਲਾ ਬਲਾਕ ਜ਼ੀਰਾ ਜ਼ਿਲ੍ਹਾ ਫ਼ਿਰੋਜ਼ਪੁਰ ਮਿਤੀ: 05 ਸਤੰਬਰ, 2022, ਨੂੰ ਅਥਲੈਟਿਕਸ, ਕਬੱਡੀ (ਨਸ), ਕਬੱਡੀ(ਸਸ), ਖੋਹ-ਖੋਹ, ਵਾਲੀਬਾਲ, ਫੁੱਟਬਾਲ, ਰੱਸਾ-ਕੱਸੀ ਖੇਡਾਂ ਕਰਵਾਈਆਂ ਗਈਆਂ। ਜਿਸ ਵਿੱਚ ਬਲਾਕ ਦੇ ਵੱਖ-ਵੱਖ ਪਿੰਡਾਂ/ਕਲੱਬਾਂ/ਅਕੈਡਮੀਆਂ/ਐਸੋਸੀਏਸ਼ਨਾਂ ਅਤੇ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ।
ਸ਼੍ਰੀਮਤੀ ਲਕਸ਼ਮੀ ਇੰਟਰਨੈਸ਼ਨਲ ਬਾਕਸਰ ਅਤੇ ਰੈਫਰੀ ਜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਨਾਲ ਸਾਡੇ ਸਰੀਰਿਕ ਅਤੇ ਮਾਨਸਿਕ ਦੋਵਾਂ ਪੱਖੋ ਵਿਕਾਸ ਹੁੰਦਾ ਹੈ। ਉਨ੍ਹਾਂ ਨੇ ਇਥੇ ਇਹ ਵੀ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ 2022 ਪੰਜਾਬ ਸਰਕਾਰ ਦਾ ਇਕ ਵਿਸ਼ੇਸ਼ ਉਪਰਾਲਾ ਹੈ।
ਸ਼੍ਰੀ ਰਵਿੰਦਰ ਕੁਮਾਰ ਪ੍ਰਿੰਸੀਪਲ, ਜਵਾਹਰ ਨਵੋਦਿਆ ਵਿਦਿਆਲਯ ਮਹੀਆਂ ਵਾਲਾ ਜੀ ਨੇ ਉਚੇਚੇ ਤੌਰ ਤੇ ਹਾਜ਼ਰ ਹੋ ਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ।
ਸ਼੍ਰੀਮਤੀ ਅਨਿੰਦਰਵੀਰ ਕੌਰ ਬਰਾੜ ਜ਼ਿਲ੍ਹਾ ਖੇਡ ਅਫ਼ਸਰ ਫ਼ਿਰੋਜ਼ਪੁਰ ਵੱਲੋਂ ਜੇਤੂਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਟੂਰਨਾਮੈਂਟ ਵਿੱਚ ਅਥਲੈਟਿਕਸ ਇਵੈਂਟ ਅੰਡਰ 14 ਲੜਕਿਆਂ ਵਿੱਚ 100 ਮੀਟਰ ਵਿੱਚ ਨੈਤਿਕ ਜੇ.ਐਨ.ਵੀ ਨੇ ਪਹਿਲਾ, ਅਜੈਦੀਪ ਸਿੰਘ ਨੇ ਦੂਜਾ ਅਤੇ ਉਮੰਗ ਯਾਦਵ ਜੇ.ਐਨ.ਵੀ ਜੀਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 17 ਲੜਕਿਆ 100 ਮੀਟਰ ਮੁਕਾਬਲਿਆਂ ਵਿੱਚ ਰਵੀਕਿਸ਼ਨ ਜੀਵਨਮਲ ਸਕੂਲ ਜੀਰਾ ਨੇ ਪਹਿਲਾ, ਜਗਤਜੀਤ ਸਿੰਘ ਜੀਰਾ ਨੇ ਦੂਜਾ ਅਤੇ ਰਾਜਵਿੰਦਰ ਸਿੰਘ ਜੀਰਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 21 ਲੜਕਿਆਂ 100 ਮੀਟਰ ਵਿੱਚ ਜੈਦੀਪ ਸਿੰਘ ਐਸ.ਐਸ.ਐਮ ਕੱਸੂਆਣਾ ਨੇ ਪਹਿਲਾ, ਜਸਪ੍ਰੀਤ ਸਿੰਘ ਐਸ.ਐਸ.ਐਮ ਕੱਸੂਆਣਾ ਨੇ ਦੂਜਾ ਅਤੇ ਅਨਮੋਲਦੀਪ ਸਿੰਘ ਮਹਿਆ ਵਾਲਾ ਕਲਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 40-50 ਲੜਕਿਆਂ 100 ਮੀਟਰ ਵਿੱਚ ਕੁਲਵੰਤ ਸਿੰਘ ਵਕੀਲਾਂ ਵਾਲਾ ਨੇ ਪਹਿਲਾ, ਪਰਮਿੰਦਰ ਸਿੰਘ ਜੀਰਾ ਨੇ ਦੂਜਾ ਅਤੇ ਸੁਖਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 17 ਦੇ 100 ਮੀਟਰ ਗਰੁੱਪ ਲੜਕੀਆਂ ਵਿੱਚ ਮਨਜੋਤ ਕੌਰ ਸਸਸਸ ਕੱਸੂ ਆਣਆ ਨੇ ਪਹਿਲਾ, ਪ੍ਰਭਲੀਨ ਕੌਰ ਅਕਾਲ ਅਕੈਡਮੀ ਭੜਾਣਾ ਨੇ ਦੂਜਾ ਅਤੇ ਹਰਮਨਜੋਤ ਕੌਰ ਅਕਾਲ ਅਕੈਡਮੀ ਭੜਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਖੋ-ਖੋ ਅੰਡਰ 14 ਲੜਕੀਆਂ ਵਿੱਚ ਸਸਸਕੰਸ ਜੀਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕਿਆਂ ਵਿੱਚ ਸਸਸਸ ਤਲਵੰਡੀ ਜੱਲੇ ਖਾਂ ਨੇ ਪਹਿਲਾ ਅਤੇ ਜਵਾਹਰ ਨਵੋਦੀਆ ਵਿਦਿਆਯਲ ਜੀਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 17 ਲੜਕੀਆਂ ਵਿੱਚ ਸਸਸਕੰਸ ਜੀਰਾ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 21 ਲੜਕੀਆਂ ਵਿੱਚ ਸਸਸਕੰਸ ਜੀਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਵਾਲੀਬਾਲ ਖੇਡ ਅੰਡਰ 17 ਲੜਕੀਆਂ ਵਿੱਚ ਸਸਸਕੰਸ ਜੀਰਾ ਨੇ ਪਹਿਲਾ ਅਤੇ ਗੁਰੂ ਰਾਮਦਾਸ ਪਬਲਿਕ ਸਕੂਲ ਬਹਾਵਲਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 21 ਲੜਕੀਆਂ ਵਿੱਚ ਸਸਸਕੰਸ ਜੀਰਾ ਨੇ ਪਹਿਲਾ ਅਤੇ ਗੁਰੂ ਰਾਸਦਾਸ ਪਬਲਿਕ ਸਕੂਲ ਬਹਾਵਲਪੁਰ ਨੇ ਦੂਜਾ ਸਥਾਨ ਹਾਸਲ ਕੀਤਾ।
ਕਬੱਡੀ(ਨਸ) ਵਿਚ ਅੰਡਰ 14 ਲੜਕਿਆਂ ਵਿੱਚ ਸਸਸਸ ਸੁਨੇਰ ਨੇ ਪਹਿਲਾ ਅਤੇ ਸਹਸ ਸੇਖਵਾਂ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 14 ਲੜਕੀਆਂ ਵਿਚ ਸਸਸਸ ਚੂਚਕ ਵਿੰਡ ਨੇ ਪਹਿਲਾ ਅਤੇ ਸਸਸਸ ਸੁਨੇਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕਿਆਂ ਵਿੱਚ ਸਸਸਸ ਬਹਿਕ ਗੁਜਰਾਂ ਨੇ ਪਹਿਲਾ ਅਤੇ ਸਹਸ ਲਹਿਰਾ ਰੋਹੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 17 ਲੜਕੀਆਂ ਵਿੱਚ ਸਸਸਸ ਚੂਚਕ ਵਿੰਡ ਨੇ ਪਹਿਲਾ ਅਤੇ ਸਹਸ ਸੇਖਵਾਂ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 21 ਲੜਕਿਆਂ ਵਿੱਚ ਸਸਸਸ ਬਹਿਕ ਗੁਜਰਾਂ ਨੇ ਪਹਿਲਾ ਅਤੇ ਸਸਸਸ ਕੱਸੋਆਣਾ ਨੇ ਦੂਜਾ ਸਥਾਨ ਹਾਸਲ ਕੀਤਾ।
ਫੁੱਟਬਾਲ ਖੇਡ ਅੰਡਰ 14 ਲੜਕਿਆਂ ਵਿੱਚ ਐਸ.ਐਸ.ਐਮ ਕੱਸੋਆਣਾ ਪਹਿਲਾ, ਐਮਰੋਜੀਅਲ ਫੁੱਟਬਾਲ ਅਕੈਡਮੀ ਜੀਰਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 14 ਲੜਕੀਆਂ ਵਿੱਚ ਐਮਰੋਜੀਅਲ ਫੁੱਟਬਾਲ ਅਕੈਡਮੀ ਜੀਰਾ ਨੇ ਪਹਿਲਾ ਅਤੇ ਅਕਾਲ ਅਕੈਡਮੀ ਭੜਾਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 17 ਲੜਕਿਆਂ ਵਿੱਚ ਐਮਰੋਜੀਅਲ ਫੁੱਟਬਾਲ ਅਕੈਡਮੀ ਜੀਰਾ ਨੇ ਪਹਿਲਾ, ਐਸ.ਐਸ.ਐਮ ਕੱਸੂਆਣਾ ਨੇ ਦੂਜਾ ਅਤੇ ਅਕਾਲ ਅਕੈਡਮੀ ਭੜਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕੀਆਂ ਐਸ.ਐਸ.ਐਮ ਕੱਸੂਆਣਾ ਨੇ ਪਹਿਲਾ, ਅਕਾਲ ਅਕੈਡਮੀ ਭੜਾਣਾ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 21 ਲੜਕਿਆ ਐਮਰੋਜੀਅਲ ਫੁੱਟਬਾਲ ਅਕੈਡਮੀ ਜੀਰਾ ਨੇ ਪਹਿਲਾ ਐਸ.ਐਸ.ਐਮ ਕੱਸੂਆਣਾ ਨੇ ਦੂਜਾ ਅਤੇ ਸਸਸਸ ਮਲਸੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 21-40 ਮੈਨ ਵਿੱਚ ਐਮਰੋਜੀਅਲ ਫੁੱਟਬਾਲ ਅਕੈਡਮੀ ਜੀਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਰੱਸਾ ਕੱਸੀ ਗੇਮ ਅੰਡਰ 14 ਲੜਕਿਆਂ ਵਿੱਚ ਸਹਸ ਲਹਿਰਾ ਰੋਹੀ ਨੇ ਪਹਿਲਾ ਅਤੇ ਸਸਸਸ ਕੱਸੋਆਣਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕਿਆਂ ਵਿੱਚ ਸਸਸਸ ਮੱਲੋਕੇ ਨੇ ਪਹਿਲਾ ਅਤੇ ਸਹਸ ਸੁਨੇਰ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 21 ਲੜਕਿਆਂ ਵਿੱਚ ਐਸ.ਐਸ.ਐਮ ਕੱਸੋਆਣਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਲੜਕੀਆਂ ਵਿਚ ਸਸਸਸ ਕੱਸੋਆਣਾ ਨੇ ਪਹਿਲਾ ਅਤੇ ਐਸ.ਐਸ.ਐਮ ਕੱਸੋਆਣਾ ਨੇ ਦੂਜਾ ਅਤੇ ਸਸਸਕੰਸ ਜੀਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕੀਆਂ ਸਸਸਕੰਸ ਜੀਰਾ ਨੇ ਪਹਿਲਾ ਸਹਸ ਸੁਨੇਰ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 21 ਲੜਕੀਆਂ ਸਸਸਕੰਸ ਜੀਰਾ ਨੇ ਪਹਿਲਾ ਐਸ.ਐਸ.ਐਮ ਕੱਸੋਆਣਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸ.ਚਰਨਬੀਰ ਸਿੰਘ ਡੀ.ਪੀ.ਈ ਅਤੇ ਸ਼੍ਰੀਮਤੀ ਭਗਵੰਤ ਕੌਰ ਡੀ.ਪੀ.ਈ ਜਵਾਹਰ ਨਵੋਦਿਆ ਵਿਦਿਆਯਲ ਮਹੀਆਂ ਵਾਲਾ, ਸ. ਸੁਖਦੀਪ ਸਿੰਘ, ਸਮੂਹ ਸਟਾਫ ਜ਼ਿਲ੍ਹਾ ਖੇਡ ਦਫਤਰ, ਫਿਰੋਜ਼ਪੁਰ ਅਤੇ ਵੱਖ-ਵੱਖ ਸਕੂਲਾਂ ਦੇ ਟੀਚਰ ਆਦਿ ਹਾਜ਼ਰ ਸਨ।