19 ਅਪ੍ਰੈਲ ਨੂੰ ਡਾ.ਭੀਮ ਰਾਓ ਅੰਬੇਦਕਰ ਜਯੰਤੀ ਦੇ ਰਾਜ ਪੱਧਰੀ ਸਮਾਗਮ ਸਬੰਧੀ ਟ੍ਰੈਫ਼ਿਕ ਰੂਟ ਬਣਾਏ ਗਏ– ਲਖਬੀਰ ਸਿੰਘ
ਫਿਰੋਜ਼ਪੁਰ 17 ਅਪ੍ਰੈਲ (ਮਦਨ ਲਾਲ ਤਿਵਾੜੀ) 19 ਅਪ੍ਰੈਲ ਨੂੰ ਜਿਲ•ਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਛਾਉਣੀ ਦੇ ਸਾਹਮਣੇ ਆਰਮੀ ਦੀ ਜਗ•ਾ ਤੇ ਡਾ.ਭੀਮ ਰਾਓ ਅੰਬੇਦਕਰ ਜਯੰਤੀ ਦੇ ਸਬੰਧ ਵਿਚ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਕਰਵਾਇਆਂ ਜਾ ਰਿਹਾ ਹੈ। ਜਿਸ ਵਿਚ ਮੁੱਖ ਮੰਤਰੀ ਸ੍ਰ.ਪਰਕਾਸ਼ ਸਿੰਘ ਬਾਦਲ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਨਗੇ। ਇਸ ਰਾਜ ਪੱਧਰੀ ਸਮਾਗਮ ਨੂੰ ਮੱਖ ਰੱਖਦਿਆਂ ਵੱਖ-ਵੱਖ ਥਾਵਾਂ ਤੋ ਫਿਰੋਜ਼ਪੁਰ ਛਾਉਣੀ ਵਿਖੇ ਪ੍ਰਵੇਸ਼ ਕਰਨ ਵਾਲੇ ਟ੍ਰੈਫ਼ਿਕ ਦੇ ਰੂਟ ਬਦਲੇ ਗਏ ਹਨ, ਤਾਂ ਜੋ ਲੋਕਾਂ ਨੂੰ ਕਿਸੇ ਤਰ•ਾਂ ਦੀ ਦਿੱਕਤ ਨਾ ਆਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ.ਲਖਬੀਰ ਸਿੰਘ ਐਸ.ਪੀ (ਐਚ) ਫਿਰੋਜ਼ਪੁਰ ਨੇ ਦੱਸਿਆ ਕਿ ਫਾਜਿਲਕਾ ਰੋਡ ਤੋ ਆਉਣ ਵਾਲਾ ਟ੍ਰੈਫ਼ਿਕ ਸ਼ੇਰ ਸ਼ਾਹ ਵਲੀ ਚੌਕ ਤੋ ਮੁਕਤਸਰ ਰੋਡ ਤੇ ਪੈ ਕੇ ਚੁੰਗੀ ਦੇ ਸਾਹਮਣੇ ਆਰਮੀ ਏਰੀਏ ਵਿਚ ਦਾਖਲ ਹੋ ਕੇ ਫਰੀਦਕੋਟ ਰੋਡ ਤੇ ਚੜ•ੇਗਾ ਅਤੇ ਅੱਗੇ ਨਵੀਂ ਦਾਣਾ ਮੰਡੀ ਫਿਰੋਜ਼ਪੁਰ ਛਾਉਣੀ ਤੋਂ ਮੋਗਾ ਤੇ ਜ਼ੀਰਾ ਰੋਡ ਅਤੇ ਚੁੰਗੀ ਨੰ:7 ਤੋਂ ਥਾਨਾਂ ਕੈਟ ਤੋ ਪਿਛਲੇ ਪਾਸੇ ਫਿਰੋਜ਼ਪੁਰ ਛਾਉਣੀ ਵਿਚ ਦਾਖਲ ਹੋਵੇਗਾ। ਇਸੇ ਤਰ•ਾ ਮੋਗਾ ਅਤੇ ਜ਼ੀਰਾ ਰੋਡ ਤੋ ਫਿਰੋਜ਼ਪੁਰ ਆਉਣ ਵਾਲਾ ਸਾਰਾ ਟ੍ਰੈਫ਼ਿਕ ਚੰਗੀ ਨੰ:7 ਦੇ ਚੌਕ ਤੋ ਥਾਨਾਂ ਕੈਟ ਦੇ ਪਿਛਲੇ ਪਾਸੇ ਤੋ ਹੁੰਦਾ ਹੋਇਆ ਅਮਰ ਹਸਪਤਾਲ ਤੋ ਸ਼ੇਰ ਸ਼ਾਹ ਵਲੀ ਚੌਕ ਅਤੇ ਫਿਰੋਜ਼ਪੁਰ ਸ਼ਹਿਰ ਲਈ ਜਾਵੇਗਾ। ਉਨ•ਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬਦਲਵੇਂ ਟ੍ਰੈਫ਼ਿਕ ਪ੍ਰਬੰਧਾਂ ਲਈ ਪੁਲੀਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਉਨ•ਾਂ ਇਹ ਵੀ ਦੱਸਿਆ ਕਿ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਵਹੀਕਲਾਂ ਲਈ ਮਨੋਹਰ ਲਾਲ ਸਕੂਲ ਦੀ ਗਰਾਂਊਡ ਅਤੇ ਮੁਕਤਸਰ ਰੋਡ ਲਈ ਜੇ.ਬੀ ਰਿਸੋਰਟ ਫਿਰੋਜ਼ਪੁਰ ਛਾਉਣੀ ਵਿਖੇ ਪਾਰਕਿੰਗ ਦਾ ਪ੍ਰਬੰਧ ਹੋਵੇਗਾ।