ਐੱਸਐੱਸਪੀ ਫਿਰੋਜ਼ਪੁਰ ਸੁਰਿੰਦਰ ਲਾਂਬਾ ਵੱਲੋਂ ਪੁਲੀਸ ਲਾਈਨ ਵਿੱਚ ਲਗਾਏ ਗਏ ਬੂਟੇ
ਰੁੱਖ ਲਗਾਓ ਅਤੇ ਪੰਜਾਬ ਨੂੰ ਸਵਰਗ ਬਣਾਓ ਦੇ ਨਾਅਰੇ ਤਹਿਤ ਲਗਾਏ ਜਾਣਗੇ ਫਿਰੋਜ਼ਪੁਰ ਵਿੱਚ ਬੂਟੇ
ਐੱਸਐੱਸਪੀ ਫਿਰੋਜ਼ਪੁਰ ਸੁਰਿੰਦਰ ਲਾਂਬਾ ਵੱਲੋਂ ਪੁਲੀਸ ਲਾਈਨ ਵਿੱਚ ਲਗਾਏ ਗਏ ਬੂਟੇ
ਰੁੱਖ ਲਗਾਓ ਅਤੇ ਪੰਜਾਬ ਨੂੰ ਸਵਰਗ ਬਣਾਓ ਦੇ ਨਾਅਰੇ ਤਹਿਤ ਲਗਾਏ ਜਾਣਗੇ ਫਿਰੋਜ਼ਪੁਰ ਵਿੱਚ ਬੂਟੇ
ਹਰੀਸ਼ ਮੋਂਗਾ
ਫਿਰੋਜ਼ਪੁਰ 25 ਜੁਲਾਈ 2022 – ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ ਵੱਲੋਂ ਵਣ ਮਹਾਂ ਉਤਸਵ ਮਨਾਉਣ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਲ੍ਹਾ ਫਿਰੋਜ਼ਪੁਰ ਵਿੱਚ ਰੁੱਖ ਲਗਾਓ ਅਤੇ ਪੰਜਾਬ ਨੂੰ ਸਵਰਗ ਬਣਾਓ ਦੇ ਨਾਅਰੇ ਤਹਿਤ ਜਿਲ੍ਹਾ ਫਿਰੋਜ਼ਪੁਰ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਸਾਰੇ ਥਾਣਿਆਂ, ਯੂਨਿਟਾਂ ਅਤੇ ਪੁਲਿਸ ਲਾਈਨ ਫਿਰੋਜ਼ਪੁਰ ਵਿਖੇ ਜਾਮਣ, ਟਾਹਲੀ, ਅਰਜਨ, ਨਿੰਮ ਆਦਿ ਦੇ ਲਗਭਗ 1000 ਹਜ਼ਾਰ ਬੂਟੇ ਲਗਾਏ ਗਏ। ਸੁਰੇਂਦਰ ਲਾਂਬਾ ਸੀਨੀਅਰ ਕਪਤਾਨ ਪੁਲਿਸ ਨੇ ਕਿਹਾ ਕਿ ਡਾਇਰੈਕਟਰ ਜਨਰਲ ਪੁਲਿਸ, ਚੰਡੀਗੜ੍ਹ ਅਤੇ ਇੰਸਪੈਕਟਰ ਜਨਰਲ ਪੁਲਿਸ, ਫਿਰੋਜ਼ਪੁਰ ਰੇਂਜ਼ ਫਿਰੋਜ਼ਪੁਰ ਕੈਂਟ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ ਅਤੇ ਇਹ ਪੌਦੇ ਜੰਗਲਾਤ ਵਿਭਾਗ ਵੱਲੋਂ ਮੁਹੱਈਆ ਕਰਵਾਏ ਗਏ ਹਨ। ਪੰਜਾਬ ਪੁਲਿਸ ਵੱਲੋਂ ਪੌਦੇ ਲਗਾਉਣ ਦੀ ਇਸ ਵਿਆਪਕ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ, ਅਤੇ ਜਿਲ੍ਹਾ ਫਿਰੋਜ਼ਪੁਰ ਦੇ ਸਮੂਹ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਲਗਾਏ ਗਏ ਰੁੱਖਾਂ ਅਤੇ ਪੌਦਿਆਂ ਦੀ ਸਹੀ ਦੇਖਭਾਲ ਨੂੰ ਯਕੀਨੀ ਬਣਾਇਆ ਜਾਵੇ।