Ferozepur News

ਸੂਬੇ ਭਰ `ਚ ਦਸਵੀਂ ਜਮਾਤ ਵਿਚੋਂ ਪਹਿਲਾਂ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਨੈਨਸੀ ਰਾਣੀ ਨੂੰ ਪ੍ਰੈਸ ਕਲੱਬ ਫਿਰੋਜ਼ਪੁਰ ਨੇ ਕੀਤਾ ਸਨਮਾਨਿਤ

ਸੂਬੇ ਭਰ `ਚ ਦਸਵੀਂ ਜਮਾਤ ਵਿਚੋਂ ਪਹਿਲਾਂ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਫਿਰੋਜ਼ਪੁਰ ਦੀ ਨੈਨਸੀ ਰਾਣੀ ਨੂੰ ਪ੍ਰੈਸ ਕਲੱਬ ਫਿਰੋਜ਼ਪੁਰ ਨੇ ਕੀਤਾ ਸਨਮਾਨਿਤ

ਸੂਬੇ ਭਰ `ਚ ਦਸਵੀਂ ਜਮਾਤ ਵਿਚੋਂ ਪਹਿਲਾਂ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਨੈਨਸੀ ਰਾਣੀ ਨੂੰ ਪ੍ਰੈਸ ਕਲੱਬ ਫਿਰੋਜ਼ਪੁਰ ਨੇ ਕੀਤਾ ਸਨਮਾਨਿਤ

ਫਿਰੋਜ਼ਪੁਰ, 9 ਜੁਲਾਈ, 2022:   ਦਸਵੀਂ ਜਮਾਤ ਵਿਚੋਂ ਸੂਬੇ ਭਰ `ਚ ਪਹਿਲਾਂ ਸਥਾਨ ਹਾਸਲ ਕਰਨ ਲਈ ਵਿਦਿਆਰਥਣ ਨੈਨਸੀ ਰਾਣੀ ਨੂੰ ਪ੍ਰੈੱਸ  ਕਲੱਬ ਫਿਰੋਜ਼ਪੁਰ ਵੱਲੋਂ ਸਨਮਾਨਿਤ ਕੀਤਾ ਗਿਆ।

ਕਲੱਬ ਦੇ ਪ੍ਰਧਾਨ, ਮਲਕੀਤ ਸਿੰਘ  ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਸਤੀਏਵਾਲਾ ਦੀ ਵਿਦਿਆਰਥਣ ਨੇ ਪੂਰੇ ਪੰਜਾਬ ਵਿਚੋਂ ਦਸਵੀਂ ਦੇ ਬੋਰਡ ਦੇ ਨਤੀਜੇ ਵਿਚੋਂ ਪਹਿਲਾਂ ਸਥਾਨ ਹਾਸਲ ਕਰਕੇ ਫਿਰੋਜ਼ਪੁਰ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਸਾਰੀਆਂ ਵਾਸਤੇ ਮਾਨ ਦੀ ਗੱਲ ਹੈ।

ਪ੍ਰੈੱਸ ਕਲੱਬ ਦੇ ਚੇਅਰਮੈਨ  ਸੰਨੀ ਚੋਪੜਾ ਨੇ ਇਸ ਮੌਕੇ ਵਿਦਿਆਰਥਣ ਨੈਨਸੀ ਰਾਣੀ ਦੇ ਪਰਿਵਾਰਕ ਮੈਂਬਰਾਂ ਅਤੇ ਸਕੂਲ ਅਧਿਆਪਕਾਂ ਨੂੰ ਵੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦੇ ਜ਼ਮਾਨੇ ਵਿੱਚ ਕੁੜੀਆਂ ਮੁੰਡਿਆਂ ਨਾਲੋਂ ਕਿਸੇ ਪੱਖੋਂ ਵੀ ਘੱਟ ਨਹੀਂ ਹਨ ।

ਉਨ੍ਹਾਂ ਕਿਹਾ ਕਿ ਸਾਰੇ ਮਾਪਿਆਂ ਨੁੰ ਆਪਣੀਆਂ ਬੱਚੀਆਂ ਨੂੰ ਪੜ੍ਹਨ ਲਈ ਮੌਕਾ ਦੇਣਾ ਚਾਹੀਦਾ ਹੈ ਤਾਂ ਜੋ ਕੁੜੀਆਂ ਵੀ ਚੰਗੀ ਪੜ੍ਹਾਈ ਕਰਕੇ ਆਪਣੇ ਮਾਤਾ-ਪਿਤਾ ਅਤੇ ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਨੇ ਸਿੱਖਿਆ ਵਿਭਾਗ ਦੇ ਹਾਜ਼ਰ ਅਧਿਕਾਰੀਆਂ ਨੁੰ ਵੀ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਵੱਲੋਂ ਦਿੱਤੀ ਜਾਂਦੀ ਸਕੂਲਾਂ ਵਿੱਚ ਸਿੱਖਿਆ ਦੀ ਸ਼ਲਾਘਾ ਕੀਤੀ।

ਨੈਨਸੀ ਅਤੇ ਉਸ ਦੇ ਪਰਿਵਾਰ  ਨੂੰ ਵਧਾਈ ਦਿੰਦੇ ਹੋਏ, ਹਰੀਸ਼ ਮੌਂਗਾ, ਜਨਰਲ ਸਕੱਤਰ ਨੇ ਕਿਹਾ ਕਿ ਇਨਸਾਨ ਦੀ ਆਪਣੀ ਵਿੱਦਿਅਕ ਯੋਗਤਾ ਇਕ ਅਜਿਹਾ ਗਹਿਣਾ ਹੈ ਜੋ ਕੋਈ ਹੋਰ ਚੋਰੀ ਨਾਹਿਨਕਰ ਸਕਦਾ। ਉਹਨਾਂ ਕਿਹਾ ਕਿ ਅਧਿਆਪਕ ਹੀ ਇਕ ਅਜਿਹੀ ਕਲਾਸ ਹੈ ਜੋ ਸਾਰੀਆਂ ਕੀਤਿਆਂ ਲਈ ਹਰੇਕ ਨੂੰ ਤਿਆਰ ਕਰਦੀ ਹੈ। ਸਾਨੂ ਸਾਰੀਆਂ ਨੂੰ, ਅਧਿਆਪਕਾਂ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ।

ਸਾਬਕਾ ਪ੍ਰਧਾਨ ਮਨਦੀਪ ਕੁਮਾਰ ਨੇ ਵੀ ਨੈਨਸੀ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਮਾਂ ਵਾਕਈ ਗੱਲ ਹੈ ਕਿ ਸਰਕਾਰੀ ਸਕੂਲ ਵਿਚ ਬਿਨਾ ਕਿਸੇ ਟਿਊਸ਼ਨ ਤੇ ਪੰਜਾਬ ਵਿਚ ਅਵੱਲ ਆਉਣਾ ਆਪਣੇ ਆਪ ਵਿਚ ਇਕ ਵੱਡੀ ਮਿਸਾਲ ਹੈ ਜੋ ਦੂਸਰੇ ਬੱਚਿਆਂ ਲਈ ਇਕ ਪ੍ਰੇਰਨਾ ਦਾ ਕੰਮ ਕਰੇਗੀ।

ਨੈਨਸੀ ਨੇ ਆਪਣੇ ਭਾਸ਼ਣ ਵਿਚ ਕਿਹਾ, ਮੇਰਾ ਪੰਜਾਬ ਵਿਚ ਦਸਵੀਂ ਜਮਾਤ ਤੇ ਇਮਤਿਹਾਨ ਵਿਚੋਂ ਅਵਲ ਆਉਣ ਪਿੱਛੇ, ਮੇਰੇ ਅਧਿਆਪਕ, ਮਾਤਾ ਪਿਤਾ ਅਤੇ ਪਰਿਵਾਰਕ ਅਤੇ ਰਿਸਤੇਦਾਰਾ ਦਾ ਬੜਾ ਵੱਡਾ ਯੋਗ ਦਾਨ ਹੈ। ਉਸਨੇ ਕਿਹਾ ਕਿ ਮੇਰਾ ਮੈਰੀਟੋਰੀਅਸ ਸਕੂਲ ਵਿਚ ਵੀ ਦਾਖਲਾ ਹੋ ਗਿਆ ਹੈ ਤੇ ਮੈਂ ਵੱਡੀ ਹੋ ਕੇ ਇਕ ਅਧਿਆਪਕ ਬਣਨਾ ਚਾਹੁੰਦੀ ਹਾਂ।

ਇਸ ਮੌਕੇ ਕਲੱਬ ਦੇ ਸਾਬਕਾ ਪ੍ਰਧਾਨ ਮਨਦੀਪ ਕੁਮਾਰ ਮੌਂਟੀ ਸਾਬਕਾ ਚੇਅਰਮੈਨ  ਬਲਵੀਰ ਸਿੰਘ ਜੋਸਨ,   ਮੀਤ ਪ੍ਰਧਾਨ ਜੁਗਨੂੰ ਹਾਂਡਾ , ਸਲਾਹਕਾਰ ਰਮੇਸ਼ ਕਸ਼ਯਪ  ,ਅੰਗਰੇਜ਼ ਭੁੱਲਰ  ਜਗਦੀਸ਼ ਕੁਮਾਰ , ਵਿਨੈ ਹਾਂਡਾ  ,ਗੁਰਿੰਦਰ ਸਿੰਘ  , ਹਰਜੀਤ ਸਿੰਘ  , ਏ ਸੀ ਚਾਵਲਾ ,  ਪਰਮਜੀਤ ਸਿਖਣਾ ਆਦਿ ਪਤਰਕਾਰ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button