ਦੇਵ ਸਮਾਜ ਕਾਲਜ ਫਾਰ ਵੁਮੇਨ, ਫਿਰੋਜਪੁਰ ਕੋ ਮਿਲਾ ਡਿਸਟ੍ਰਿਕਟ ਗ੍ਰੀਨ ਚੈਂਪੀਅਨਸ ਅਵਾਰਡ
ਦੇਵ ਸਮਾਜ ਕਾਲਜ ਫਾਰ ਵੁਮੇਨ, ਫਿਰੋਜਪੁਰ ਕੋ ਮਿਲਾ ਡਿਸਟ੍ਰਿਕਟ ਗ੍ਰੀਨ ਚੈਂਪੀਅਨਸ ਅਵਾਰਡ
ਫਿਰੋਜਪੁਰ, 17.4.2021: ਦੇਵ ਸਮਾਜ ਕਾਲਜ ਫਾਰ ਵੁਮੇਨ, ਫਿਰੋਜਪੁਰ ਨੂੰ ਸਾਫ਼ ਅਤੇ ਹਰਾ-ਭਰਾ ਕੈੰਪਸ ਲਈ ਡਿਸਟ੍ਰਿਕਟ ਗ੍ਰੀਨ ਚੈਂਪੀਅਨਸ ਅਵਾਰਡ ਵੱਲੋਂ ਸਨਮਾਨਿਤ ਕੀਤਾ ਗਿਆ। ਕੇਂਦਰੀ ਸਿੱਖਿਆ ਮੰਤਰੀ ਦੇ ਅਧੀਨ ਮਹਾਤਮਾ ਗਾਂਧੀ ਨੈਸ਼ਨਲ ਕਾਉਸਿਲ ਆਫ਼ ਰੂਰਲ ਅਜੂਕੇਸ਼ਨ ਦੀ ਤਰਫ਼ੋਂ ਚੰਡੀਗੜ ਦੇ ਐਸ ਡੀ ਕਾਲਜ ਵਿੱਚ ਜ਼ਿਲ੍ਹਾ ਗ੍ਰੀਨ ਚੈਂਪੀਅਨਸ ਅਵਾਰਡਸ 2021-22 ਬਾਰੇ ਜਾਣਕਾਰੀ ਦਿੱਤੀ।
ਇਸ ਵਿੱਚ ਮੁੱਖ ਮਹਿਮਾਨ ਸਕੱਤਰ ਲੋਕਪਾਲ ਅਤੇ ਸਕੱਤਰ, ਰਾਜ ਚੋਣ ਅਤੇ ਐਮ ਡੀ (ਪੀ ਐਫ ਸੀ) ਇੰਦੂ ਮਲ੍ਹੋਤਰਾ ਨੇ ਦੇਵ ਸਮਾਜ ਕਾਲਜ ਫਾਰ ਵੁਮੇਨ, ਫਿਰੋਜਪੁਰ ਨੂੰ ਜ਼ਿਲ੍ਹਾ ਗ੍ਰੀਨ ਚੈਂਪੀਅਨਸ ਅਵਾਰਡ ਦੇ ਕੇ ਸਨਮਾਨਿਤ ਕੀਤਾ।
ਇਸ ਦੌਰਾਨ ਇੰਟਰਿੰਗ ਇੰਸਟੀਚਿਊਸ਼ਨਲ ਸੋਸ਼ਲ ਰਿਸਪਾਂਸਿਬਿਲਿਟੀ ਐਂਡ ਫੈਸਿਲੀਏਟਿੰਗ ਕਮਯੂਨਿਟੀ ਏਗੇਜਮੈਂਟ ਵਿਸ਼ੇ ‘ਤੇ ਨੈਸ਼ਨਲ ਕਾਨਫਰੰਸ ਵੀ ਹੋਈ।
ਕਾਲਜ ਦੇ ਚੇਅਰਮੈਨ ਸ਼੍ਰੀ ਨਿਰਮਲ ਸਿੰਘ ਢਿੱਲੋਂ ਜੀ ਨੇ ਕਾਰਜਕਾਰੀ ਪ੍ਰਿੰਸੀਪਲ ਡਾ. ਸੰਗੀਤਾ ਇਸ ਉਪਲਬਧੀ ਲਈ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ । ਡਾ. ਸੰਗੀਤਾ ਨੇ ਦੱਸਿਆ ਕਿ ਕਾਲਜ ਕੈਂਪਸ ਅਤੇ ਗੋਦ ਲਏ ਪਿੰਡਾਂ ਵਿੱਚ ਵੇਸਟ ਮੈਨੇਜਮੈਂਟ, ਐਨਰਜੀ ਪ੍ਰਬੰਧਕ, ਸਵੱਛਤਾ ਅਤੇ ਸਾਫ਼-ਸਫਾਈ ਦੇ ਨਾਲ ਵਧੀਆਂ ਹਰਿਆਲੀ ਨੂੰ ਵਧਾਵਾ ਦੇਣ ਲਈ ਇਹ ਅਵਾਰਡ ਦਿੱਤਾ ਗਿਆ ਹੈ। ਉਹਨਾਂ ਨੇ ਕਾਲਜ ਨੂੰ ਜ਼ਿਲ੍ਹਾ ਗ੍ਰੀਨ ਚੈਂਪੀਅਨਸ ਅਵਾਰਡ ਮਿਲਣ ਦਾ ਸਿਹਰਾ ਨੋਡਲ ਅਫਸਰ ਡਾ. ਮੋਕਸ਼ੀ ਸ਼ਰਮਾ, ਡਾ. ਆਸ਼ਾ ਅਰੋੜਾ ਅਤੇ ਸਮੂਹ ਅਧਿਆਪਕ ਸਹਿਬਾਨ ਅਤੇ ਵਿਦਿਆਰਥੀਆਂ ਨੂੰ ਦਿੱਤਾ।