Ferozepur News
ਵਿਵੇਕਾਨੰਦ ਵਰਲਡ ਸਕੂਲ ਨੇ ਵਿਦਿਆਰਥੀਆਂ ਲਈ ਤਿੰਨ ਅੰਤਰਾਲਾਂ ਵਿੱਚ ਪਾਣੀ ਪੀਣਾ ਲਾਜ਼ਮੀ ਕੀਤਾ
ਵਿਵੇਕਾਨੰਦ ਵਰਲਡ ਸਕੂਲ ਨੇ ਵਿਦਿਆਰਥੀਆਂ ਲਈ ਤਿੰਨ ਅੰਤਰਾਲਾਂ ਵਿੱਚ ਪਾਣੀ ਪੀਣਾ ਲਾਜ਼ਮੀ ਕੀਤਾ
16.4.2022: ਵਿਵੇਕਾਨੰਦ ਵਰਲਡ ਸਕੂਲ ਨੇ ਦਿਨ ਵਿੱਚ ਤਿੰਨ ਵਕਫ਼ਿਆਂ ’ਤੇ ਘੰਟੀ ਵਜਾ ਕੇ ਵਿਦਿਆਰਥੀਆਂ ਨੂੰ ਪਾਣੀ ਪੀਣ ਦਾ ਸਮਾਂ ਨਿਸ਼ਚਿਤ ਕੀਤਾ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਡਾ: ਐਸ.ਐਨ.ਰੁਦਰਾ ਨੇ ਦੱਸਿਆ ਕਿ ਗਰਮੀਆਂ ਦੇ ਮੌਸਮ ਵਿਚ ਪਾਣੀ ਦੀ ਮਾਤਰਾ ਘੱਟ ਹੋਣ ਕਾਰਨ ਬੱਚੇ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ | ਇਸ ਨੂੰ ਧਿਆਨ ਵਿੱਚ ਰੱਖਦਿਆਂ ਵਿਦਿਆਰਥੀਆਂ ਵਿੱਚ ਪਾਣੀ ਪੀਣ ਦੀ ਆਦਤ ਪੈਦਾ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਵੇਕਾਨੰਦ ਵਰਲਡ ਸਕੂਲ ਨੇ ਸਕੂਲ ਦੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਤਿੰਨ ਵਾਰ ਪਾਣੀ ਪੀਣ ਦਾ ਸਮਾਂ ਨਿਸ਼ਚਿਤ ਕੀਤਾ।
ਡਾ: ਰੁਦਰਾ ਨੇ ਦੱਸਿਆ ਕਿ ਸਾਡੇ ਦਿਮਾਗ ਦਾ 75 ਤੋਂ 85 ਫ਼ੀਸਦੀ ਹਿੱਸਾ ਪਾਣੀ ਦਾ ਹੁੰਦਾ ਹੈ। ਵੱਧ ਤੋਂ ਵੱਧ ਪਾਣੀ ਸਾਡੇ ਦਿਮਾਗ਼ ਨੂੰ ਊਰਜਾ ਪ੍ਰਦਾਨ ਕਰਦਾ ਹੈ। ਸਕੂਲ ਸਮੇਂ ਦੌਰਾਨ ਤਿੰਨ ਵਾਰ ਪਾਣੀ ਪੀਣ ਨਾਲ ਵਿਦਿਆਰਥੀਆਂ ਨੂੰ ਕਈ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਜੇਕਰ ਅਸੀਂ ਆਪਣੇ ਵਿਦਿਆਰਥੀਆਂ ਵਿੱਚ ਪਾਣੀ ਪੀਣ ਦੀ ਆਦਤ ਪਾਵਾਂਗੇ ਤਾਂ ਇਹ ਉਨ੍ਹਾਂ ਦੇ ਸਿਹਤਮੰਦ ਜੀਵਨ ਵਿੱਚ ਸਹਾਈ ਸਿੱਧ ਹੋਵੇਗਾ।