ਗੱਟੀ ਰਾਜੋ ਕੇ ਸਕੂਲ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੱਢੀ ਸਾਈਕਲ ਰੈਲੀ
ਨੌਜਵਾਨ ਵਰਗ ਲਈ ਪ੍ਰੇਰਨਾ ਸਰੋਤ ਹੈ ਸ਼ਹੀਦ ਭਗਤ ਸਿੰਘ
ਗੱਟੀ ਰਾਜੋ ਕੇ ਸਕੂਲ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੱਢੀ ਸਾਈਕਲ ਰੈਲੀ ।
ਨੌਜਵਾਨ ਵਰਗ ਲਈ ਪ੍ਰੇਰਨਾ ਸਰੋਤ ਹੈ ਸ਼ਹੀਦ ਭਗਤ ਸਿੰਘ : ਅਮਰੀਕ ਸਿੰਘ ਡੀ ਪੀ ਆਰ ਓ ।
ਸਰਹੱਦੀ ਖੇਤਰ ਚ ਨਸ਼ਾ ਵਿਰੋਧੀ ਅਤੇ ਵਾਤਾਵਰਨ ਸੰਭਾਲ ਦਾ ਦਿੱਤਾ ਸੰਦੇਸ਼ ।
ਫਿਰੋਜ਼ਪੁਰ ( )ਨੌਜਵਾਨ ਵਰਗ ਨੂੰ ਸ਼ਹੀਦਾਂ ਵੱਲੋਂ ਦਿਖਾਏ ਰਸਤੇ ਤੇ ਚੱਲਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਸ਼ਹੀਦੀ ਦਿਹਾਡ਼ੇ ਨੂੰ ਸਮਰਪਿਤ ਵਿਸ਼ਾਲ ਸਾਈਕਲ ਰੈਲੀ ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵੱਲੋਂ ਪ੍ਰਿੰਸੀਪਲ ਡਾ
ਸਤਿੰਦਰ ਸਿੰਘ ਦੀ ਅਗਵਾਈ ਵਿੱਚ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ ਫਿਰੋਜ਼ਪੁਰ ਦੇ ਸਹਿਯੋਗ ਨਾਲ ਕੱਢੀ ਗਈ । ਇਸ ਰੈਲੀ ਵਿੱਚ 70 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ।
ਰੈਲੀ ਦੇ ਇੰਚਾਰਜ ਗੁਰਪਿੰਦਰ ਸਿੰਘ ਡੀ ਪੀ ਈ ਅਤੇ ਵਿਸ਼ਾਲ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰੈਲੀ ਸਰਹੱਦੀ ਖੇਤਰ ਦੇ ਵੱਖ ਵੱਖ ਪਿੰਡਾਂ ਵਿੱਚ ਨਸ਼ਾ ਵਿਰੋਧੀ ਅਤੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੰਦੀ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਸਮਾਪਤ ਹੋਈ ।
ਸ਼ਹੀਦੀ ਸਮਾਰਕ ਤੇ ਪਹੁੰਚਣ ਤੇ ਸ੍ਰੀ ਅਮਰੀਕ ਸਿੰਘ ਸਾਮਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫ਼ਰੀਦਕੋਟ, ਵਰਿੰਦਰ ਸਿੰਘ ਵੈਰੜ ਪ੍ਰਧਾਨ, ਜਸਵਿੰਦਰ ਸਿੰਘ ਸੰਧੂ , ਤਜਿੰਦਰ ਸਿੰਘ ਹੀਰੋ ਹਾਂਡਾ ਵਾਲੇ ,ਹਰਦੇਵ
ਸਿੰਘ ਮਹਿਮਾ , ਕਰਨੈਲ ਸਿੰਘ ਭਾਵੜਾ,ਈਸ਼ਵਰ ਸ਼ਰਮਾ,ਰਵੀ ਇੰਦਰ ਸਿੰਘ ,ਸਰਬਜੀਤ ਸਿੰਘ ਭਾਵੜਾ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਉਪਰਾਲੇ ਦੀ ਪ੍ਰਸੰਸਾ ਕੀਤੀ ।
ਅਮਰੀਕ ਸਿੰਘ ਸਾਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਵਰਗ ਲਈ ਬਹੁਤ ਵੱਡਾ ਪ੍ਰੇਰਨਾ ਸਰੋਤ ਹੈ । ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਾਖੋਰੀ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦਿਆਂ ,ਸਮਾਜ ਸੇਵਾ ਲਈ ਅੱਗੇ ਆਉਣ ਦੀ ਗੱਲ ਕਰਦਿਆ ਸ਼ਹੀਦਾਂ ਅਤੇ ਮਹਾਨ ਸ਼ਖਸੀਅਤਾਂ ਦੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਨਾ ਦਿੱਤੀ ।
ਹੁਸੈਨੀਵਾਲਾ ਸਮਾਰਕ ਤੇ ਪਹੁੰਚਣ ਤੇ ਸਮੂਹ ਵਿਦਿਆਰਥੀਆਂ ਅਤੇ ਹਾਜ਼ਰ ਸ਼ਖਸੀਅਤਾਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੀਆਂ ।ਵਿਦਿਆਰਥੀਆਂ ਨੇ ਇਨਕਲਾਬ ਜ਼ਿੰਦਾਬਾਦ ਅਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਜ਼ੋਰ ਸ਼ੋਰ ਨਾਲ ਲਗਾ ਕੇ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ।
ਰੈਲੀ ਨੂੰ ਸਫਲ ਬਣਾਉਣ ਦੇ ਵਿੱਚ ਸਕੂਲ ਸਟਾਫ ਪ੍ਰਿੰਯਕਾ ਜੋਸ਼ੀ, ਪਰਮਿੰਦਰ ਸਿੰਘ ਸੋਢੀ,ਪ੍ਰਿਤਪਾਲ ਸਿੰਘ ,ਅਰੁਣ ਕੁਮਾਰ, ਸੰਦੀਪ ਕੁਮਾਰ,ਦਵਿੰਦਰ ਕੁਮਾਰ, ਗੀਤਾ ,ਵਿਜੇ ਭਾਰਤੀ, ਬਲਜੀਤ ਕੌਰ ,ਸਰੂਚੀ ਮਹਿਤਾ ਦਾ ਵਿਸ਼ੇਸ਼ ਯੋਗਦਾਨ ਰਿਹਾ ।