16 ਤੋਂ 30 ਨਵੰਬਰ ਤੱਕ ਮਨਾਏ ਗਏ ਸਵੱਛਤਾ ਪੱਖਵਾੜਾ ਦੌਰਾਨ ਡਾਕ ਵਿਭਾਗ ਆਰਐਮਐਸ ਨੇ ਵੱਖ ਵੱਖ ਗਤੀਵਿਧੀਆਂ ਕਰਕੇ ਦਿੱਤਾ ਸਫਾਈ ਰੱਖਣ ਦਾ ਸੰਦੇਸ਼
16 ਤੋਂ 30 ਨਵੰਬਰ ਤੱਕ ਮਨਾਏ ਗਏ ਸਵੱਛਤਾ ਪੱਖਵਾੜਾ ਦੌਰਾਨ ਡਾਕ ਵਿਭਾਗ ਆਰਐਮਐਸ ਨੇ ਵੱਖ ਵੱਖ ਗਤੀਵਿਧੀਆਂ ਕਰਕੇ ਦਿੱਤਾ ਸਫਾਈ ਰੱਖਣ ਦਾ ਸੰਦੇਸ਼
ਫਿਰੋਜ਼ਪੁਰ 29 ਨਵੰਬਰ, 2020: ( )ਸੀਨੀਅਰ ਸੁਪਰਡੰਟ ਡਾਕ ਵਿਭਾਗ ਆਰਐਮਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਿਰੋਜ਼ਪੁਰ ਡਾਕ ਵਿਭਾਗ ਆਰਐਮਐਸ ਵੱਲੋਂ 16 ਤੋਂ 30 ਨਵੰਬਰ ਤੱਕ ਸਵੱਛਤਾ ਪੱਖਵਾੜਾ ਮਨਾਇਆ ਗਿਆ। ਸਵੱਛਤਾ ਪੱਖਵਾੜੇ ਦੌਰਾਨ ਜ਼ਿਥੇ ਵਿਭਾਗ ਦੇ ਮੁਲਾਜ਼ਮਾ ਵੱਲੋਂ ਖੁਦ ਆਪਣੇ ਆਲੇ-ਦੁਆਲੇ ਦੀ ਸਫਾਈ ਕੀਤੀ ਗਈ, ਉਥੇ ਹੀ ਲੋਕਾ ਨੂੰ ਵੀ ਸਫਾਈ ਰੱਖਣ ਪ੍ਰਤੀ ਜਾਗਰੂਕ ਕਰਨ ਲਈ ਵੱਖ ਵੱਖ ਗਤੀਵਿਧੀਆਂ ਕੀਤੀਆਂ ਗਈਆਂ।
ਇਸ ਦੌਰਾਨ ਡਾਕ ਵਿਭਾਗ ਆਰਐਮਐਸ ਫਿਰੋਜ਼ਪੁਰ ਦੇ ਕਰਮਚਾਰੀਆਂ ਨੇ ਦੱਸਿਆ ਕਿ ਇਸ ਪੱਖਵਾੜੇ ਦੌਰਾਨ ਰੋਜਾਨਾ ਵੱਖ ਵੱਖ ਗਤੀਵਿਧੀਆਂ ਕੀਤੀਆਂ ਗਈਆਂ ਹਨ, ਜਿਸ ਵਿਚ ਦਫਤਰ ਦੀ ਸਾਫ-ਸਫਾਈ ਦੇ ਨਾਲ ਨਾਲ ਪੁਰਾਨਾ ਰਿਕਾਰਡ, ਨਾ ਕੰਮ ਆਉਣ ਵਾਲੀਆਂ ਚੀਜਾਂ ਨੂੰ ਡਿਸਪੋਜ ਆਫ ਕੀਤਾ। ਇਂਸ ਤੋਂ ਇਲਾਵਾ ਲੋਕਾਂ ਨੂੰ ਵੀ ਸਾਫ-ਸਫਾਈ ਰੱਖਣ ਅਤੇ ਪਲਾਸਿਟਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਬਾਰੇ ਵੀ ਜਾਗਰੂਕ ਕੀਤਾ। ਇਸ ਦੌਰਾਨ ਵਿਭਾਗ ਦੇ ਮੁਲਾਜ਼ਮਾ ਵੱਲੋਂ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵੀ ਲੋਕਾਂ ਨੂੰ ਸਫਾਈ ਰੱਖਣ ਦਾ ਸੰਦੇਸ਼ ਦਿੱਤਾ ਗਿਆ। ਉਨ੍ਹਾਂ ਵੱਲੋਂ ਕੋਵਿਡ19 ਦੇ ਮੱਦੇਨਜ਼ਰ ਸਾਵਧਾਨੀਆਂ ਵਰਤਣ ਪ੍ਰਤੀ ਜਾਗਰੂਕ ਕਰਦਿਆਂ ਲੋਕਾਂ ਨੂੰ ਮਾਸਕ ਆਦਿ ਵੀ ਵੰਡੇ ਗਏ।
ਇਸ ਮੌਕੇ ਵਿਭਾਗ ਦੇ ਕਰਮਚਾਰੀ ਰੋਹਿਤ ਚਾਵਲਾ, ਸਤਨਾਮ ਸਿੰਘ, ਦੁਸ਼ਯੰਤ ਕੁਮਾਰ, ਗੁਰਵਰਿਆਮ ਸਿੰਘ, ਜਿਊਨ ਸਿੰਘ, ਰਾਕੇਸ਼ ਵਰਮਾ, ਬਲਵਿੰਦਰ ਕੌਰ, ਇੰਦਰਜੀਤ ਸਿੰਘ, ਚਮਕੌਰ ਸਿੰਘ, ਰੋਹਿਤ ਕੁਂਮਾਰ, ਸੁਮਨ, ਕਮਲਾ ਅਤੇ ਸੋਨੂ ਕੁਮਾਰ ਵੱਲੋਂ ਆਪਣਾ ਪੂਰਾ ਸਹਿਯੋਗ ਦਿੱਤਾ ਗਿਆ।