Ferozepur News

154 ਵੀਂ ਗਾਂਧੀ ਜੈਅੰਤੀ ਨੂੰ ਸਮਰਪਿਤ ਮਹਾਂ ਰਾਸ਼ਟਰੀ ਸਵੱਛਤਾ ਅਭਿਆਨ ਸਫਲਤਾ ਪੂਰਵਕ ਮਨਾਇਆ ਗਿਆ

ਇਕ ਤਾਰੀਖ, ਇਕ ਘੰਟਾ, ਇਕ ਸਾਥ' ਸਹਿਰ ਦੀ ਸਫਾਈ ਕਰ ਕੇ ਮਨਾਈ 154 ਵੀ ਗਾਂਧੀ ਜਯੰਤੀ

154 ਵੀਂ ਗਾਂਧੀ ਜੈਅੰਤੀ ਨੂੰ ਸਮਰਪਿਤ ਮਹਾਂ ਰਾਸ਼ਟਰੀ ਸਵੱਛਤਾ ਅਭਿਆਨ ਸਫਲਤਾ ਪੂਰਵਕ ਮਨਾਇਆ ਗਿਆ
154 ਵੀਂ ਗਾਂਧੀ ਜੈਅੰਤੀ ਨੂੰ ਸਮਰਪਿਤ ਮਹਾਂ ਰਾਸ਼ਟਰੀ ਸਵੱਛਤਾ ਅਭਿਆਨ ਸਫਲਤਾ ਪੂਰਵਕ ਮਨਾਇਆ ਗਿਆ
ਇਕ ਤਾਰੀਖ, ਇਕ ਘੰਟਾ, ਇਕ ਸਾਥ’ ਸਹਿਰ ਦੀ ਸਫਾਈ ਕਰ ਕੇ ਮਨਾਈ 154 ਵੀ ਗਾਂਧੀ ਜਯੰਤੀ
ਫਿਰੋ਼ਜਪੁਰ, 2.102.23:  ਪੰਜਾਬ  ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਫਿਰੋ਼ਜਪੁਰ  ਰਾਜੇਸ਼ ਧੀਮਾਨ ਜੀ ਦੇ ਨਿਰਦੇਸ਼ਾਂ ਅਨੁਸਾਰ ਕਾਰਜ ਸਾਧਕ ਅਫਸਰ ਸ਼੍ਰੀਮਤੀ ਪੂਨਮ ਭਟਨਾਗਰ ਜੀ ਦੀ ਯੋਗ ਅਗਵਾਈ ਵਿੱਚ ਸੈਨਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ ਜੀ ਦੀ ਦੇਖ ਰੇਖ ਹੇਠ ਵਿਸ਼ੇਸ਼ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ 15 ਸਤੰਬਰ ਤੋਂ ਸ਼ੁਰੂ ਕੀਤੀ ਗਈ ਜਿਸ ਵਿੱਚ ਇੰਡੀਅਨ ਸਵੱਛਤਾ ਚੈਂਪੀਅਨ ਲੀਗ ਅਤੇ ਸਵੱਛਤਾ ਹੀ ਸੇਵਾ ਮੁਹਿੰਮ ਸਪੈਸ਼ਲ 15 ਦਿਨ ਸਫ਼ਾਈ ਪੰਦਰਵਾੜਾ ਮਨਾਇਆ ਗਿਆ.
ਜਿਸ ਵਿਚ  ਪੀ ਐਮ ਏ ਦੀ ਸੀ ਦੀਆਂ ਹਦਾਇਤਾਂ ਅਨੁਸਾਰ ਵੱਖ ਵੱਖ ਗਤੀਵਿਧੀਆ ਚਲਾਈਆਂ ਗਈਆਂ ਜਿਸ ਵਿਚ ਹਰੇਕ ਵਾਰਡ ਵਿਚ ਲੋਕਾਂ ਨੂੰ ਗਿਲੇ ਸੁੱਕੇ ਕੂੜੇ ਸਬੰਧੀ ਜਾਗਰੂਕਤਾ ਰੈਲੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਦੀ ਮਦਦ ਨਾਲ ਸਹਿਰ ਨੂੰ ਪਲਾਸਟਿਕ , ਕੱਚਰਾ ਮੁਕਤ ਕਰਨ ਲਈ ਹਰ ਸੰਭਵ ਯਤਨ ਕਰਨ ਦਾ ਉਪਰਾਲਾ ਕੀਤਾ ਗਿਆ , ਗਿਲੇ ਕੂੜੇ ਦੀ ਆਪਣੇ ਘਰ ਵਿਚ ਪ੍ਰੋਸੈਸਿੰਗ ਕਰਨ ਲਈ ਹੋਮ ਕੰਪੋਟਿਗ ਕਰਨ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਗਈ । ਇਸ ਦੇ ਨਾਲ ਨਗਰ ਕੌਂਸਲ ਵੱਲੋਂ ਤਿਆਰ ਕੀਤੀ ਗਈ ਜੈਵਿਕ ਖਾਦ ਦੇ ਸਟਾਲ ਲਗਾਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਮੁਫ਼ਤ ਵਿੱਚ ਸਟਾਲ ਲਗਾ ਕੇ ਜੈਵਿਕ ਖਾਦ ਵੰਡੀ ਗਈ।
ਸਿੰਗਲ ਯੁਜ਼ ਪਲਾਸਟਿਕ ਦੀ ਵਿਕਰੀ ਤੇ ਰੋਕ ਲਗਾਉਣ ਲਈ ਇਸ ਮੁਹਿੰਮ ਤਹਿਤ ਸਪੈਸ਼ਲ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਉਲੰਘਨਾਂ ਕਰਨ ਵਾਲੇ 5 ਦੁਕਾਨਦਾਰਾਂ ਦੇ ਚਾਲਨ ਕੀਤੇ ਗਏ ਅਤੇ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਅਤੇ ਓਸ ਦੀ ਜਗ੍ਹਾ ਤੇ ਕੱਪੜੇ ਅਤੇ ਜੂਟ ਦੇ ਥੈਲੇ ਵਰਤਣ ਬਾਰੇ ਪ੍ਰੇਰਿਤ ਕੀਤਾ ਗਿਆ ਅਤੇ ਲਗਭਗ 200 ਕੱਪੜੇ ਦੇ ਥੈਲੇ ਇਸ ਮੁਹਿੰਮ ਦੌਰਾ। ਵਿਚ ਵੰਡੇ ਗਏ ।ਇਹਨਾਂ ਸਾਰੀਆਂ ਵੱਖ ਵੱਖ ਜਾਗਰੂਕਤਾ ਮੁਹਿੰਮ ਵਿਚ ਐਮ ਐਲ ਏ ਸ਼੍ਰੀ ਰਜਨੀਸ਼ ਕੁਮਾਰ ਦਹੀਆ ਜੀ ਵੱਖ ਵੱਖ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਹਨਾਂ ਵਲੋ ਇਸ ਸਾਰੀ ਮੁਹਿੰਮ ਵਿਚ ਵਿਸ਼ੇਸ਼ ਯੋਗਦਾਨ ਦਿੱਤਾ ਗਿਆ ਅਤੇ ਲੋਕਾਂ ਨੂੰ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਦੇਣ ਦੀ ਅਪੀਲ ਕੀਤੀ ਗਈ ।
ਅੱਜ ਇੱਕ ਦਿਨ ਇੱਕ ਘੰਟਾ ਇਕ ਸਾਥ ਵਿਸ਼ੇਸ਼ ਸਵੱਛਤਾ ਮੁਹਿੰਮ ਵਿਚ ਸਾਰੇ ਵਾਰਡਾਂ ਦੀ ਸਫ਼ਾਈ , ਸਾਰੇ ਪਾਰਕ ਅਤੇ ਧਾਰਮਿਕ ਸਥਾਨਾਂ ਦੇ ਆਲੇ ਦੁਆਲੇ ਦੀ ਸਫ਼ਾਈ ਕਰਵਾਈ ਗਈ ਅਤੇ ਵੱਖ ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਸਫਲਤਾ ਪੂਰਵਕ ਗਾਂਧੀ ਜਯੰਤੀ ਮਨਾਈ ਗਈ ।ਮਹਾਤਮਾ ਗਾਂਧੀ ਦੀ 154ਵੀਂ ਜਯੰਤੀ ‘ਤੇ 1 ਅਕਤੂਬਰ ਨੂੰ ਰਾਸ਼ਟਰੀ ਪੱਧਰ ‘ਤੇ ਵਿਸ਼ੇਸ਼ ਸਵੱਛਤਾ ਮੁਹਿੰਮ ‘ ਇਕ ਅਕਤੂਬਰ ,ਇਕ ਘੰਟਾ ਇਕ ਸਾਥ ਚਲਾਈ ਗਈ ਮੁਹਿੰਮ ਸਫਲਤਾ ਪੂਰਵਕ ਮਨਾਈ ਗਈ। ਇਸ ਮੌਕੇ ਕਾਰਜ ਸਾਧਕ ਅਫਸਰ ਸ਼੍ਰੀਮਤੀ ਪੂਨਮ ਭਟਨਾਗਰ, ਨੇ ਦੱਸਿਆ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਵਾਲਿਆਂ ਨੂੰ 2 ਅਕਤੂਬਰ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ ।
ਇਸ ਮੌਕੇ ਕਾਰਜ ਸਾਧਕ ਅਫਸਰ ਸ਼੍ਰੀਮਤੀ ਪੂਨਮ ਭਟਨਾਗਰ, ਤਰਸੇਮ ਸਿੰਘ ਮੱਲ੍ਹਾ ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ, ਹਰਭਜਨ ਸਿੰਘ ਸਿਆਣ ਬ੍ਰਾਂਡ ਅੰਬੈਸਡਰ ਸਵੱਛ ਭਾਰਤ ਮਿਸ਼ਨ , ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ, ਪ੍ਰੋਗਰਾਮ ਕੋਆਡੀਨੇਟਰ ਬਲਰਾਜ ਸਿੰਘ, ਸੁਰੇਸ਼ ਕੁਮਾਰ ਸੈਂਟਰੀ ਇੰਚਾਰਜ਼, ਹਰਮੇਸ਼ ਸਿੰਘ ਪ੍ਰਧਾਨ ਸਫ਼ਾਈ ਸੇਵਕ ,ਰਾਮ ਕੁਮਾਰ ਸੁਪਰਵਾਈਜਰ, ਮੋਟੀਵੇਟਰ , ਬਲਜੀਤ, ਬੌਬੀ ,ਦੀਪਿਕਾ ਰਮਨ ਸਮੂਹ ਸਫ਼ਾਈ ਸੇਵਕ ,ਵੇਸਟ ਕੁਲੈਕਟਰ ਅਤੇ ਸਵੱਛ ਭਾਰਤ ਟੀਮ ਤਲਵੰਡੀ ਭਾਈ ਹਾਜ਼ਰ ਹੋਏ।

Related Articles

Leave a Reply

Your email address will not be published. Required fields are marked *

Back to top button