Ferozepur News

ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਵੱਲੋਂ ਪਲਾਸਟਿਕ, ਪਾਲੀਥੀਨ ਦੇ ਬੈਗ ਦੇ ਇਸਤੇਮਾਲ ਨੂੰ ਬੰਦ ਕਰਨ ਦੇ ਲਈ ਕੱਢੀ ਰੈਲੀ

ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਵੱਲੋਂ ਪਲਾਸਟਿਕ, ਪਾਲੀਥੀਨ ਦੇ ਬੈਗ ਦੇ ਇਸਤੇਮਾਲ ਨੂੰ ਬੰਦ ਕਰਨ ਦੇ ਲਈ ਕੱਢੀ ਰੈਲੀ

ਫਿਰੋਜ਼ਪੁਰ 25 ਅਕਤੂਬਰ (): ਅੱਜ ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਦੀ ਮੱਦਦ ਨਾਲ ਬਣਾਏ ਗਏ ਪੁਰਾਣੀਆਂ ਚਾਦਰਾਂ, ਕੱਪੜਿਆਂ ਨਾਲ ਬਣੇ ਬੈਗ ਨੂੰ ਆਮ ਜਨਤਾ ਵਿਚ ਵੰਡ ਕੇ ਸਾਰੇ ਸਮਾਜ ਨੂੰ ਪਲਾਸਟਿਕ ਮੁਕਤ ਕਰਨ ਦੇ ਸੰਦੇਸ਼ ਦਿੱਤਾ ਗਿਆ। ਵਿਦਿਆਰਥੀਆਂ ਵੱਲੋਂ ਜਨਤਾ ਨੂੰ ਵਾਤਾਵਰਨ, ਮਾਨਵ ਅਤੇ ਜਾਨਵਰਾਂ ਤੇ ਪਾਲੀਥੀਨ ਬੈਗ ਦੇ ਦੂਸ਼ਿਟ ਪ੍ਰਭਾਗਾਂ ਦੇ ਬਾਰੇ ਵਿਚ ਜਾਗਰੂਕ ਕਰਨ ਦੇ ਲਈ ਫਿਰੋਜ਼ਪੁਰ ਦੇ ਮਾਲ ਰੋਡ ਤੇ ਇਕ ਰੈਲੀ ਕੱਢੀ ਗਈ, ਜਿਸ ਵਿਚ ਵਿਦਿਆਰਥੀਆਂ ਨੇ ਪਲਾਸਟਿਕ ਦਾ ਇਸਤੇਮਾਲ ਨਾ ਕਰੇ, ਅਸੀਂ ਕੱਪੜੇ ਨਾਲ ਬਣੇ ਬੈਗ ਦਾ ਪ੍ਰਚਾਰ ਕਰਦੇ ਹਾਂ ਦੇ ਨਾਅਰੇ ਲਗਾਏ ਅਤੇ ਲੋਕਾਂ ਨੂੰ ਦੱਸਿਆ ਕਿ ਪਲਾਸਟਿਕ ਦੀਆਂ ਥੈਲੀਆਂ ਦਾ ਉਪਯੋਗ ਆਉਣ ਵਾਲੀ ਪੀੜ੍ਹੀ ਦੇ ਲਈ ਖਤਰਾ ਹੈ। ਵਿਵੇਕਾਨੰਡ ਵਰਲਡ ਸਕੂਲ ਦੀ ਸੰਸਥਾ ਅਤੇ ਵਿਦਿਆਰਥੀਆਂ ਵੱਲੋਂ ਚੁੱਕੇ ਗਏ ਇਸ ਕਦਮ ਦੀ ਲੋਕਾਂ ਨੇ ਬਹੁਤ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਸਕੂਲ ਵੱਲੋਂ ਚੁੱਕਿਆ ਗਿਆ ਇਹ ਕਦਮ ਬਹੁਤ ਹੀ ਸਰਾਹਨਯੋਗ ਹੈ। ਜੇਕਰ ਛੋਟੇ ਛੋਟੇ ਵਿਦਿਆਰਥੀ ਇਸ ਗੱਲ ਨੂੰ ਸਮਝ ਸਕਦੇ ਹਨ ਅਤੇ ਅਸੀ ਸਮਾਜ ਨੂੰ ਪ੍ਰਦੂਸ਼ਣ ਰਹਿਤ ਕਰਨ ਦੀ ਸਿੱਖਿਆ ਦੇ ਸਕਦੇ ਹਾਂ ਤਾਂ ਅਸੀਂ ਲੋਕਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਅਤੇ ਪਾਲੀਥੀਨ ਬੈਗ ਨੂੰ ਪ੍ਰਯੋਗ ਵਿਚ ਨਹੀਂ ਲਿਆਉਣਾ ਚਾਹੀਦਾ। ਸਕੂਲ ਦੇ ਪ੍ਰਸ਼ਾਸਿਕ ਅਕਾਦਮਿਕ ਪਰਮਵੀਰ ਸ਼ਰਮਾ ਨੇ ਦੱਸਿਆ ਕਿ ਇਕ ਟੁਕੜੇ ਨੂੰ ਪੂਰੀ ਤਰ੍ਹਾਂ ਨਾਲ ਨਸ਼ਟ ਕਰਨ ਵਿਚ ਸਾਲਾਂ ਲੱਗਦੇ ਹਨ। ਇਸ ਨਾਲ ਸਾਡਾ ਵਾਤਾਵਰਨ ਦੂਸ਼ਿਤ ਹੁੰਦਾ ਹੈ। ਇਸ ਲਈ ਅੱਜ ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਪਲਾਸਟਿਕ, ਪਾਲੀਥੀਨ ਦੇ ਬੈਗ ਦੇ ਇਸਤੇਮਾਲ ਨੂੰ ਬੰਦ ਕਰਨ ਦੇ ਲਈ ਰੈਲੀ ਕੱਢੀ। ਸਕੂਲ ਦੇ ਉਪ ਪ੍ਰਧਾਨ ਚਾਰਿਆ ਗਤੀਵਿਧੀ ਵਿਪਨ ਸ਼ਰਮਾ ਨੇ ਇਸ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਇਸ ਦੀਵਾਲੀ ਦੇ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਵਾਤਾਵਰਨ ਨੂੰ ਪ੍ਰਦੂਸ਼ਿਤ ਰਹਿਤ ਬਨਾਉਣ ਦੇ ਲਈ ਇਹ ਰੈਲੀ ਕੱਢੀ ਗਈ ਅਤੇ ਕੱਪੜੇ ਨਾਲ ਬਣੇ ਬੈਗ ਆਮ ਜਨਤਾ ਵਿਚ ਵੰਡੇ ਗਏ। ਸਕੂਲ ਦੇ ਉਪਰ ਪ੍ਰਧਾਨ ਅਕਾਦਮਿਕ ਸ਼੍ਰੀਮਤੀ ਕਰੁਣਾ ਨੇ ਦੱਸਿਆ ਕਿ ਇਕ ਸ਼ਿਸ਼ਕ ਹੋਣ ਦੇ ਨਾਤੇ ਸਾਡਾ ਹੀ ਪਰਮ ਕਰਤੱਵ ਹੈ ਕਿ ਅਸੀਂ ਵਿਦਿਆਰਥੀਆਂ ਵਿਚ ਸਮਾਜ ਦੇ ਕਲਿਆਣ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਬਨਾਉਣ ਦੀ ਸੋਚ ਪੈਦਾ ਕਰੀਏ।

Related Articles

Back to top button