ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦੇ ਭਾਰੀ ਵਿਰੋਧ ਤੋ ਬਾਅਦ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਤਿੰਨ ਦੌਰ ਦੀ ਗੱਲਬਾਤ ਵਿੱਚ ਬਣੀ ਸਹਿਮਤੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦੇ ਭਾਰੀ ਵਿਰੋਧ ਤੋ ਬਾਅਦ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਤਿੰਨ ਦੌਰ ਦੀ ਗੱਲਬਾਤ ਵਿੱਚ ਬਣੀ ਸਹਿਮਤੀ
ਸਹਿਮਤੀ ਦਾ ਲਿਖਤੀ ਪੱਤਰ ਮਿਲਣ ਤੋਂ ਬਾਅਦ ਰੋਡ ਤੋਂ ਪਾਸੇ ਬੈਠ ਕੇ ਕੀਤੀਆਂ ਰੋਸ ਰੈਲੀਆਂ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਲਿਖਤੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਥੇਬੰਦੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਵਿਰੋਧ ਦੇ ਕੀਤੇ ਐਲਾਨ ਮੁਤਾਬਕ ਕੱਲ ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਮਜਦੂਰਾਂ ਦੇ ਕਾਫ਼ਲਿਆਂ ਨੂੰ ਰਸਤੇ ਵਿੱਚ ਰੋਕੇ ਜਾਣ ਕਰਕੇ ਜਲਾਲਾਬਾਦ ਫਾਜ਼ਿਲਕਾ,ਫਿਰੋਜ਼ਪੁਰ ਤੋਂ 12 ਕਿਲੋਮੀਟਰ ਦੂਰ ਪਿੰਡ ਕੁੱਲਗੜ੍ਹੀ ਵਿਖੇ ਅਤੇ ਫਿਰੋਜ਼ਪੁਰ ਤਰਨਤਾਰਨ ਬਾਰਡਰ ਵਿਖੇ ਮੋਰਚੇ ਲੱਗੇ ਹੋਏ ਸਨ।
ਕਲ ਦੇਰ ਰਾਤ ਤੱਕ ਪ੍ਰਸ਼ਾਸ਼ਨ ਅਤੇ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨਾਲ ਤਿੰਨ ਦੌਰ ਦੀ ਚੱਲੀ ਲੰਮੀ ਗੱਲਬਾਤ ਤੋ ਬਾਅਦ ਸਹਿਮਤੀ ਬਣੀ ਕਿ 15 ਜਨਵਰੀ ਤੱਕ ਐੱਮ.ਐੱਸ.ਪੀ. ਉੱਤੇ ਕਮੇਟੀ ਬਣਾਈ ਜਾਵੇਗੀ,ਇਕ ਮਹੀਨੇ ਵਿੱਚ ਦਿੱਲੀ ਸਮੇਤ ਸਾਰੇ ਦੇਸ਼ ਦੇ ਕਿਸਾਨਾਂ ਮਜਦੂਰਾਂ ਉੱਤੇ ਅੰਦੋਲਨ ਦੌਰਾਨ ਕੀਤੇ ਪੁਲਿਸ ਕੇਸ ਅਤੇ ਰੇਲਵੇ ਪੁਲੀਸ ਕੇਸ ਵਾਪਸ ਲਏ ਜਾਣਗੇ, ਯੂਪੀ ਅਤੇ ਹਰਿਆਣੇ ਵਿੱਚ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਥੇਬੰਦੀ ਦਾ 3 ਮੈਂਬਰੀ ਵਫਦ ਮੀਟਿੰਗ ਲਈ ਜਾਵੇਗਾ।
ਆਗੂਆਂ ਨੇ ਅੱਗੇ ਦੱਸਿਆ ਕਿ ਕੱਲ ਜੋ ਸਹਿਮਤੀ ਬਣੀ ਸੀ ਕਿ ਸਵੇਰੇ 6 ਵਜੇ ਤੱਕ ਸਾਰੀਆਂ ਮੰਗਾਂ ਲਿਖਤੀ ਰੂਪ ਵਿੱਚ ਪੂਰੀਆ ਹੋਣਗੀਆਂ,ਪਰ 10 ਵਜੇ ਤੱਕ ਮੰਗਾਂ ਪੂਰੀਆਂ ਨਾ ਹੋਣ ਕਰਕੇ ਪੂਰੇ ਪੰਜਾਬ ਵਿੱਚ ਜਾਮ ਲਗਾ ਦਿੱਤੇ ਗਏ। ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ,ਜਸਬੀਰ ਸਿੰਘ ਪਿੱਦੀ, ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਅੰਮ੍ਰਿਤਸਰ,ਤਰਨਤਾਰਨ, ਜਲੰਧਰ,ਕਪੂਰਥਲਾ,ਗੁਰਦਾਸਪੁਰ, ਹੁਸ਼ਿਆਰਪੁਰ, ਫਿਰੋਜ਼ਪੁਰ,ਫਾਜ਼ਿਲਕਾ, ਮੋਗਾ ਆਦਿ ਜਿਲ੍ਹਿਆਂ ਵਿੱਚ ਹਜਾਰਾਂ ਕਿਸਾਨਾਂ,ਮਜਦੂਰਾਂ,ਬੀਬੀਆਂ ਵੱਲੋਂ 45 ਥਾਵਾਂ ਤੇ 10.30 ਤੋ 1 ਵਜੇ ਤੱਕ ਜਾਮ ਲਗਾ ਦਿੱਤੇ ਗਏ ਅਤੇ ਬਾਅਦ ਵਿੱਚ ਭਰੋਸਾ ਦੇਣ ਅਤੇ ਮੀਡੀਆ ਵਿੱਚ ਬਿਆਨ ਦੇਣ ਤੋ ਬਾਅਦ ਰੋਡ ਖਾਲੀ ਕਰਕੇ ਰੋਡ ਤੋਂ ਪਾਸੇ ਰੋਸ ਰੈਲੀਆਂ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ।ਅੱਜ ਵੱਖ ਵੱਖ ਥਾਈਂ ਲੱਗੇ ਜਾਮ ਵਿੱਚ ਮੋਦੀ ਦੇ ਪੁਤਲੇ ਵੀ ਫੂਕੇ ਗਏ।ਇਸ ਮੌਕੇ ਇੰਦਰਜੀਤ ਸਿੰਘ ਬਾਠ, ਬਲਵਿੰਦਰ ਸਿੰਘ, ਸੁਖਵੰਤ ਸਿੰਘ, ਰਸ਼ਪਾਲ ਸਿੰਘ, ਵੀਰ ਸਿੰਘ, ਗੁਰਮੇਲ ਸਿੰਘ, ਰਣਜੀਤ ਸਿੰਘ, ਅਮਨਦੀਪ ਸਿੰਘ, ਸੁਰਜੀਤ ਸਿੰਘ ,ਗੁਰਦੇਵ ਸਿੰਘ ਮੋਗਾ ਆਦਿ ਆਗੂਆਂ ਨੇ ਵੱਖ ਵੱਖ ਮੋਰਚਿਆਂ ਨੂੰ ਸੰਬੋਧਨ ਕੀਤਾ।