Ferozepur News

ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਦਿਆ ਹਰੇਕ ਇਲਾਕੇ ਦਾ ਕਰਵਾਇਆ ਜਾਵੇਗਾ ਵਿਕਾਸ –ਰੋਹਿਤ ਵੋਹਰਾ

 ਰੋਹਿਤ ਵੋਹਰਾ ਵੱਲੋਂ ਫਿਰੋਜ਼ਪੁਰ ਸ਼ਹਿਰ ‘ਚ ਕੀਤਾ ਗਿਆ ਡੋਰ ਟੂ ਡੋਰ ਪ੍ਰਚਾਰ

 

ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਦਿਆ ਹਰੇਕ ਇਲਾਕੇ ਦਾ ਕਰਵਾਇਆ ਜਾਵੇਗਾ ਵਿਕਾਸ –ਰੋਹਿਤ ਵੋਹਰਾ

–           ਰੋਹਿਤ ਵੋਹਰਾ ਵੱਲੋਂ ਫਿਰੋਜ਼ਪੁਰ ਸ਼ਹਿਰ ‘ਚ ਕੀਤਾ ਗਿਆ ਡੋਰ ਟੂ ਡੋਰ ਪ੍ਰਚਾਰ

ਫਿਰੋਜ਼ਪੁਰ, 31 ਦਸੰਬਰ, 2021: ਫਿਰੋਜ਼ਪੁਰ ਸ਼ਹਿਰੀ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ – ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਰੋਹਿਤ ਵੋਹਰਾ  ਵੱਲੋਂ ਡੋਰ-ਟੂ-ਡੋਰ ਕਵਰ ਕਰਦਿਆ ਦਿੱਲੀ ਗੇਟ, ਮੁਲਤਾਨੀ ਗੇਟ ਫਿਰੋਜ਼ਪੁਰ ਸ਼ਹਿਰ ਅਤੇ ਉਸ ਦੇ ਆਸ ਪਾਸ ਏਰੀਏ ਵਿਚ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਭਲਾਈ ਨੀਤੀਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਰੋਹਿਤ ਵੋਹਰਾ ਨੇ ਕਿਹਾ ਕਿ 2022 ਚੋਣਾਂ ‘ਚ ਕਾਂਗਰਸ ਦਾ ਪੰਜਾਬ ਵਿਚੋਂ ਸਫਾਇਆ ਹੋਣਾ ਤੈਅ ਹੈ। ਕਾਂਗਰਸ ਨੇ ਲੋਕਾਂ ‘ਤੇ ਝੂਠੇ ਪਰਚੇ ਦਰਜ ਕਰਨ ਤੋਂ ਇਲਾਵਾ ਪੰਜਾਬ ਹਿੱਤ ’ਚ ਕੋਈ ਵੀ ਚੰਗਾ ਕੰਮ ਨਹੀਂ ਕੀਤਾ, ਜਿਸਦਾ ਖਮਿਆਜਾ ਕਾਂਗਰਸ ਨੂੰ ਚੋਣਾਂ ਦੌਰਾਨ ਭੁਗਤਣਾ ਪਵੇਗਾ।

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ  ਪੰਜਾਬ ਵਿਚ ਸਰਕਾਰ ਬਣਾਉਣ ਲਈ ਲੋਕਾਂ ਨੂੰ ਸਿਰਫ ਸੁਫਨੇ ਦਿਖਾ ਰਹੀ ਹੈ, ਜੋ ਝੂਠੇ ਸਾਬਤ ਹੋਣਗੇ। ਰੋਹਿਤ ਵੋਹਰਾ ਨੇ ਕਿਹਾ ਕਿ ਪੰਜਾਬ ਵਿਚ ਇਸ ਵਾਰ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਸਰਕਾਰ ਬਣਦੇ ਹੀ ਲੋਕਾਂ ਨੂੰ ਜ਼ਮੀਨੀ ਪੱਧਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਕਿਸੇ ਵੀ ਵਰਗ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰੇਕ ਇਲਾਕੇ ਦਾ ਵਿਕਾਸ ਕਰਵਾਇਆ ਜਾਵੇਗਾ।

ਇਸ ਮੌਕੇ ਨਵਨੀਤ ਕੁਮਾਰ ਗੋਰਾ ਪੰਜਾਬ ਡੈਲੀਗੇਟ ਸ਼੍ਰੋਮਣੀ ਅਕਾਲੀ ਦਲ,  ਕਮਲਜੀਤ ਸਿੰਘ ਢੋਲੇਵਾਲਾ ਕੌਮੀ ਸੀਨੀ ਮੀਤ ਪ੍ਰਧਾਨ,  ਲਵਜੀਤ ਸਿੰਘ ਲਵਲੀ ਸ਼ਹਿਰੀ ਜ਼ਿਲ੍ਹਾ ਯੂਥ ਪ੍ਰਧਾਨ , ਪਰਮਜੀਤ ਸਿੰਘ ਕਲਸੀ, ਜੁਗਰਾਜ ਸਿੰਘ ਸੰਧੂ ਸਰਕਲ ਪ੍ਰਧਾਨ, ਸਬਜਿੰਦਰ ਸਿੰਘ ਸਰਕਲ ਪ੍ਰਧਾਨ, ਬਲਿਹਾਰ ਸਿੰਘ ਸਰਕਲ ਪ੍ਰਧਾਨ, ਨਰਿੰਦਰ ਜੋਸਨ,  ਪਰਮਬੀਰ ਸਿੰਘ ਸੋਢੀ ,ਦਵਿੰਦਰ ਸਿੰਘ ਕਲਸੀ ਜ਼ਿਲ੍ਹਾਂ ਪ੍ਰਧਾਨ ਬੀਸੀ ਵਿੰਗ, ਪਵਨ ਭੰਡਾਰੀ, ਪਿੱਪਲ ਸਹੋਤਾ, ਜਗਤਾਰ ਸਿੰਘ,ਕੁਲਦੀਪ ਸਿੰਘ, ਸ਼ੁਸੀਲ ਕੁਮਾਰ,  ਉਪਕਾਰ ਸਿੰਘ ਸਿੱਧੂ, ਅਨਿਲ, ਗੁਰਜੰਟ ਸਿੰਘ, ਸੰਤੋਖ ਜੋਸਨ, ਨਛੱਤਰ ਸਿੰਘ, ਸੰਜੀਵ ਕਪਾਹੀ ਆਸ਼ੂ, ਵਿਕਰਮ ਭੰਡਾਰੀ,ਪਤਰਸ ਸੋਨੀ, ਜ਼ੋਰਾਵਾਰ ਸਿੰਘ, ਗੁਰਫਤਿਹ ਸਿੰਘ, ਐਸ ਪੀ ਸਹੋਤਾ, ਹਰੀ ਓਮ ਬਜਾਜ,  ਪੂਰਨ ਸਿੰਘ ਜੋਸਨ,  ਗੁਰਜੰਟ ਸਿੰਘ ਸੈਕਟਰੀ, ਵਿਜੇ ਕੁਮਾਰ,ਬਲਦੇਵ ਸਿੰਘ ਭੁੱਲਰ ,ਜਤਿੰਦਰ ਸਿੰਘ ,ਪੱਪੂ , ਸੰਦੀਪ ਸਿੰਘ, ਸੰਜੂ, ਰਵਿੰਦਰ ਧਾਲੀਵਾਲ, ਬਸਪਾ ਆਗੂ ਜੋਗਿੰਦਰ ਸਿੰਘ ਗੋਰਾ, ਪੂਰਨ ਭੱਟੀ  ਆਦਿ ਅਕਾਲੀ-ਬਸਪਾ ਵਰਕਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button