12 ਸਾਲ ਦੀ ਬੱਚੀ ਕਿਰਨਦੀਪ ਕੌਰ ਦੀ ਕਵਿਤਾ ਦੀ ਕਿਤਾਬ ''ਰੱਬਾ! ਮੈਨੂੰ ਚਿੱਠੀ ਪਾ'' ਡਿਪਟੀ ਕਮਿਸ਼ਨਰ ਨੇ ਕੀਤੀ ਲੋਕ ਅਰਪਨ
12 ਸਾਲ ਦੀ ਬੱਚੀ ਕਿਰਨਦੀਪ ਕੌਰ ਦੀ ਕਵਿਤਾ ਦੀ ਕਿਤਾਬ ''ਰੱਬਾ! ਮੈਨੂੰ ਚਿੱਠੀ ਪਾ'' ਡਿਪਟੀ ਕਮਿਸ਼ਨਰ ਨੇ ਕੀਤੀ ਲੋਕ ਅਰਪਨ
-ਕਰਨਦੀਪ ਕੌਰ ਚੌਥੀ ਜਮਾਤ ਵਿਚ ਪੜ•ਦਿਆਂ ਹੀ ਕਵਿਤਾ ਲਿਖਣ ਲੱਗ ਪਈ ਸੀ
-ਕਲਾ ਉਮਰਾਂ ਦੀ ਮੁਥਾਜ਼ ਨਹੀਂ ਹੁੰਦੀ, ਇਸ ਗੱਲ ਦਾ ਜਿਉਂਦਾ ਜਾਗਦਾ ਸਬੂਤ ਹੈ ਕਿਰਨਦੀਪ ਕੌਰ: ਡਿਪਟੀ ਕਮਿਸ਼ਨਰ
ਫਿਰੋਜ਼ਪੁਰ, July, 30, 2015 : (Harish Monga) : ਸ਼ਬਦ ਸੱਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ ਰਜਿ. ਵਲੋਂ ਕਰਵਾਏ ਗਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ 12 ਸਾਲ ਦੀ ਬੱਚੀ ਕਿਰਨਦੀਪ ਕੌਰ (ਚੱਕ ਟਿੱਬੀ ਤਾਇਬਾ ਮੱਖੂ) ਦੀ ਕਵਿਤਾ ਦੀ ਕਿਤਾਬ ''ਰੱਬਾ! ਮੈਨੂੰ ਚਿੱਠੀ ਪਾ'' ਲੋਕ ਅਰਪਨ ਕਰਨ ਦੀ ਰਸਮ ਡਿਪਟੀ ਕਮਿਸ਼ਨਰ ਇੰਜ਼ੀ. ਡੀ. ਪੀ. ਐਸ. ਖਰਬੰਦਾ ਫਿਰੋਜ਼ਪੁਰ ਨੇ ਅਦਾ ਕੀਤੀ। ਜ਼ਿਕਰਯੋਗ ਹੈ ਕਿ ਕਿਰਨਦੀਪ ਕੌਰ ਚੌਥੀ ਜਮਾਤ ਵਿਚ ਪੜ•ਦਿਆਂ ਹੀ ਕਵਿਤਾ ਲਿਖਣ ਲੱਗ ਪਈ ਸੀ। ਉਸ ਦੀ ਖਾਸੀਅਤ ਇਹ ਹੈ ਕਿ ਉਹ ਦਿੱਤੇ ਗਏ ਵਿਸ਼ੇ 'ਤੇ ਮੌਕੇ ਤੇ ਹੀ ਕਵਿਤਾ ਲਿਖ ਦਿੰਦੀ ਹੈ। ਉਸ ਦੀ ਕਲਾ ਤੋਂ ਪ੍ਰਭਾਵਿਤ ਇੰਜ਼ੀ. ਖਰਬੰਦਾ ਨੇ ਕਿਹਾ ਕਿ ਕਲਾ ਉਮਰਾਂ ਦੀ ਮੁਥਾਜ਼ ਨਹੀਂ ਹੁੰਦੀ, ਇਹ ਬੱਚੀ ਇਸ ਗੱਲ ਦਾ ਜਿਉਂਦਾ ਜਾਗਦਾ ਸਬੂਤ ਹੈ। ਕਿਰਨਦੀਪ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਇਸ ਬੱਚੀ ਦਾ ਸਨਮਾਨ ਵੀ ਕੀਤਾ। ਹਰਮੀਤ ਵਿਦਿਆਰਥੀ ਨੇ ਕਿਹਾ ਕਿ ਬੱਚਿਆਂ ਨੂੰ ਕਿਤਾਬਾਂ ਨਾਲ ਜੋੜ ਕੇ ਹੀ ਉਨ•ਾਂ ਵਿਚ ਕਲਾਤਮਕ ਰੁਚੀ ਪੈਦਾ ਕੀਤੀ ਜਾ ਸਕਦੀ ਹੈ। ਅਧਿਆਪਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਹੋਣਹਾਰ ਬੱਚਿਆਂ ਦੀ ਪਛਾਣ ਕਰਕੇ ਉਨ•ਾਂ ਦੀ ਯੋਗ ਕਰਨ ਤਾਂ ਕਿ ਇਹ ਬੱਚੇ ਜ਼ਿੰਦਗੀ ਦੇ ਵੱਖ ਵੱਖ ਖੇਤਰਾਂ ਵਿਚ ਅੱਗੇ ਵੱਧ ਸਕਣ। ਇਸ ਮੌਕੇ ਤੇ ਕਲਾਪੀਠ ਰਜਿ. ਦੇ ਜਨਰਲ ਸਕੱਤਰ ਅਨਿਲ ਆਦਮ, ਪ੍ਰੋ. ਕੁਲਦੀਪ, ਕਿਰਨਦੀਪ ਦੇ ਅਧਿਆਪਕ ਬਲਜੀਤ ਸੰਧੂ, ਰਾਜਵੰਤ ਕੌਰ, ਉਸ ਦੇ ਪਿਤਾ ਹਰਮੇਸ਼ ਸਿੰਘ, ਪਰਮਜੀਤ ਕੌਰ ਸੋਢੀ ਆਦਿ ਹਾਜ਼ਰ ਸਨ।