104ਵੇਂ ਸਨਮਾਨ ਸਮਾਰੋਹ ਮੌਕੇ ਪਹਿਲਾ, ਦੂਜਾ, ਤੀਜਾ ਸਥਾਨ ਲੈਣ ਵਾਲੇ 30 ਬੱਚਿਆਂ ਦਾ ਸਨਮਾਨ
ਅਨੁਸ਼ਾਸ਼ਨ ਦੀ ਪਾਲਣਾ ਅਤੇ ਸਮੇਂ ਦੀ ਕਦਰ ਕਰਨ ਵਾਲੇ ਬੱਚੇ ਹੋਣਗੇ ਕਾਮਯਾਬ : ਬਰਾੜ
104ਵੇਂ ਸਨਮਾਨ ਸਮਾਰੋਹ ਮੌਕੇ ਪਹਿਲਾ, ਦੂਜਾ, ਤੀਜਾ ਸਥਾਨ ਲੈਣ ਵਾਲੇ 30 ਬੱਚਿਆਂ ਦਾ ਸਨਮਾਨ
ਅਨੁਸ਼ਾਸ਼ਨ ਦੀ ਪਾਲਣਾ ਅਤੇ ਸਮੇਂ ਦੀ ਕਦਰ ਕਰਨ ਵਾਲੇ ਬੱਚੇ ਹੋਣਗੇ ਕਾਮਯਾਬ : ਬਰਾੜ
ਫਿਰੋਜਪੁਰ 6 ਦਸੰਬਰ, 2019: ‘ਰਾਮ ਮੁਹੰਮਦ ਸਿੰਘ ਅਜ਼ਾਦ ਵੈੱਲਫੇਅਰ ਸੁਸਾਇਟੀ’ ਕੋਟਕਪੂਰਾ ਵਲੋਂ ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ ਤਲਵੰਡੀ ਭਾਈ ਵਿਖੇ ਹੁਸ਼ਿਆਰ ਬੱਚਿਆਂ ਦੇ ਕਰਵਾਏ ਗਏ 104ਵੇਂ ਸਨਮਾਨ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰ. ਨਾਇਬ ਸਿੰਘ ਬਰਾੜ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹ ਖੁਦ ਇਸੇ ਸਕੂਲ ਵਿੱਚ ਪੜੇ, ਇਸੇ ਸਕੂਲ ‘ਚ ਨੌਕਰੀ ਕੀਤੀ ਅਤੇ ਇੱਥੋਂ ਹੀ ਅਧਿਆਪਕ ਵਜੋਂ ਸੇਵਾਮੁਕਤ ਹੋਏ, ਇਸ ਲਈ ਸਰਕਾਰੀ ਸਕੂਲਾਂ ‘ਚ ਪੜਨ ਵਾਲੇ ਬੱਚੇ ਕਦੇ ਵੀ ਖੁਦ ਨੂੰ ਪ੍ਰਾਈਵੇਟ ਸਕੂਲਾਂ ‘ਚ ਪੜਦੇ ਬੱਚਿਆਂ ਨਾਲੋਂ ਘੱਟ ਨਾ ਸਮਝਣ, ਕਿਉਂਕਿ ਸਰਕਾਰੀ ਸਕੂਲਾਂ ‘ਚ ਪੜਾਉਣ ਵਾਲੇ ਅਧਿਆਪਕ ਪ੍ਰਾਈਵੇਟ ਸਕੂਲਾਂ ਦੇ ਸਟਾਫ ਨਾਲੋਂ ਜਿਆਦਾ ਪੜੇ-ਲਿਖੇ, ਤਜਰਬੇਕਾਰ ਅਤੇ ਸੂਝਵਾਨ ਹੁੰਦੇ ਹਨ।
ਮਾ. ਕੁਲਵੰਤ ਸਿੰਘ ਚਾਨੀ, ਪ੍ਰੋ. ਐੱਚ.ਐੱਸ. ਪਦਮ, ਮੁਖਤਿਆਰ ਸਿੰਘ ਮੱਤਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਸ਼ਾਮ ਲਾਲ ਚਾਵਲਾ ਅਤੇ ਪ੍ਰਿੰ. ਦਰਸ਼ਨ ਸਿੰਘ ਨੇ ਬੱਚਿਆਂ ਨੂੰ ਸਮਾਜਿਕ ਕੁਰੀਤੀਆਂ ਤੋਂ ਬਚ ਕੇ ਸਮਾਜ ‘ਚ ਤਰੱਕੀ ਕਰਨ ਸਬੰਧੀ ਪ੍ਰੇਰਿਤ ਕਰਦਿਆਂ ਦੱਸਿਆ ਕਿ ਉਹ ਅੰਧ-ਵਿਸ਼ਵਾਸ਼, ਕਰਮ ਕਾਂਡ, ਵਹਿਮ-ਭਰਮ ਅਤੇ ਫਜ਼ੂਲ ਰਸਮਾਂ ਨੂੰ ਦਰਕਿਨਾਰ ਕਰਕੇ ਸਿਰਫ ਇਕ ਗੱਲ ਆਪਣੇ ਪੱਲ੍ਹੇ ਬੰਨ੍ਹ ਲੈਣ ਕਿ ਉਨਾਂ ਦੀ ਤਰੱਕੀ ਦਾ ਸਰੋਤ ਸਿਰਫ ਅਨੁਸ਼ਾਸ਼ਨ ਦੀ ਪਾਲਣਾ, ਸਮੇਂ ਦੀ ਕਦਰ, ਹਾਂਪੱਖੀ ਨਜ਼ਰੀਆ, ਉਸਾਰੂ ਸੋਚ ਅਤੇ ਵੱਡਿਆਂ ਦਾ ਸਤਿਕਾਰ ਵਰਗੀਆਂ ਗੱਲ੍ਹਾਂ ਹੀ ਹਨ।
ਮਾ. ਸੁਖਮੰਦਰ ਸਿੰਘ ਰਾਮਸਰ ਅਤੇ ਇਕਬਾਲ ਸਿੰਘ ਮੰਗੇੜਾ ਨੇ ਦੱਸਿਆ ਕਿ ਅੰਤ ‘ਚ ਮਾ. ਸੋਮਨਾਥ ਅਰੋੜਾ ਵਲੋਂ ਪੁੱਛੇ ਗਏ ਸਵਾਲਾਂ ਦੇ ਸਹੀ ਜਵਾਬ ਦੇਣ ਵਾਲੇ ਬੱਚਿਆਂ ਸਮੇਤ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲੈਣ ਵਾਲੇ ਕੁੱਲ 30 ਬੱਚਿਆਂ ਦਾ ਯਾਦਗਾਰੀ ਚਿੰਨ੍ਹਾਂ, ਸ਼ਟੇਸ਼ਨਰੀ, ਸਰਟੀਫਿਕੇਟ, ਮੈਡਲ ਅਤੇ 100-100 ਰੁਪਏ ਪ੍ਰਤੀ ਬੱਚਾ ਨਗਦ ਇਨਾਮ ਦੇ ਕੇ ਸਨਮਾਨ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਮੌਕੇ ਦੇਸ਼ ਭਗਤੀ ਦੇ ਗੀਤਾਂ ਰਾਹੀਂ ਹਾਜਰੀ ਲਵਾਉਣ ਵਾਲੇ ਬੱਚਿਆਂ ਦਾ ਵੀ ਨਗਦ ਰਾਸ਼ੀ ਨਾਲ ਸਨਮਾਨ ਹੋਇਆ। ਸਕੂਲ ਮੁਖੀ ਪ੍ਰਿੰਸੀਪਲ. ਪਵਨ ਕੁਮਾਰ ਅਰੋੜਾ ਨੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਵਰਤਮਾਨ ਸਮੇਂ ‘ਚ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਉਣਾ ਬਹੁਤ ਜਰੂਰੀ ਹੈ। ਅੰਤ ‘ਚ ਸੁਸਾਇਟੀ ਵੱਲੋਂ ਸਕੂਲ ਮੁਖੀ ਅਤੇ ਮੁੱਖ ਮਹਿਮਾਨ ਨੂੰ ਵੀ ਸਨਮਾਨਿਤ ਕੀਤਾ ਗਿਆ।
ਫੋਟੋ ਫਾਇਲ ਐਫਜੈਡਆਰ 01