100 ਪ੍ਰਤੀਸ਼ਤ ਟੀਕਾਕਰਨ ਕਰਨ ਲਈ ਲੋਕ ਦੇਣ ਸਹਿਯੋਗ: ਸਿਵਲ ਸਰਜਨ
100 ਪ੍ਰਤੀਸ਼ਤ ਟੀਕਾਕਰਨ ਕਰਨ ਲਈ ਲੋਕ ਦੇਣ ਸਹਿਯੋਗ: ਸਿਵਲ ਸਰਜਨ
ਵੱਧਦੀ ਦਰ ਨੂੰ ਕੰਟਰੋਲ ਅਤੇ ਜਿਲੇ ਵਿੱਚ ਸੈਪਲਿੰਗ ਵਧਾਉਣ ਲਈ ਕੀਤੀ ਅਹਿਮ ਮੀਟਿੰਗ:ਡਾ.ਰਾਜਿੰਦਰ ਅਰੋੜਾ
ਫਿਰੋਜ਼ਪੁਰ (17.1.2022) ਸਿਹਤ ਵਿਭਾਗ ਫਿਰੋਜ਼ਪੁਰ ਦਫਤਰ ਸਿਵਲ ਸਰਜਨ ਫਿਰੋਜ਼ਪੁਰ ਵਿਖੇ ਸਿਵਲ ਸਰਜਨ ਫਿਰੋਜ਼ਪੁਰ ਡਾ.ਰਾਜਿੰਦਰ ਆਰੋੜਾ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਦੌਰਾਨ ਡਾ.ਅਰੋੜਾ ਵੱਲੋਂ ਸਮੂਹ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਜਿਲਾ ਫਿਰੋਜ਼ਪੁਰ ਅੰਦਰ ਕਰੋਨਾ ਦੀ ਵੱਧਦੀ ਦਰ ਨੂੰ ਕੰਟਰੋਲ ਕਰਨ ਲਈ ਸਿਹਤ ਸੰਸਥਾਵਾਂ ਵਿਖੇ ਸਾਫ-ਸਫਾਈ ਦਾ ਖਾਸ ਧਿਆਨ ਰੱਖਿਆ ਜਾਏ ਅਤੇ ਵੱਧ ਤੋਂ ਵੱਧ ਸੈਂਪਲ ਲਏ ਜਾਣ ਜੋ ਲੋਕ ਟੈਸਟ ਕਰਵਾਉਣ ਤੋਂ ਬਾਅਦ ਪਾਜਿਟਿਵ ਪਾਏ ਜਾਂਦੇ ਹਨ,ਆਪਣੇ-ਆਪ ਨੂੰ ਇਕਾਂਤਵਾਸ ਵਿੱਚ ਰੱਖਣ ਅਤੇ ਕੋਵਿਡ-ਗਾਇਡ ਲਾਇਨਜ਼ ਦੀ ਪਾਲਣਾ ਜਰੂਰ ਕਰਨ ਤਾਂ ਜੋ ਵੱਧਦੀ ਕਰੋਨਾ ਮਰੀਜ਼ਾਂ ਦੀ ਚੇਨ ਨੂੰ ਕੰਟਰੋਲ ਕੀਤਾ ਜਾ ਸਕੇ।ਡਾ.ਅਰੋੜਾ ਵੱਲੋਂ ਜਨਤਾ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜੁਕਾਮ,ਖਾਂਸੀ, ਬੁਖਾਰ ਅਜਿਹੇ ਲੱਛਣ ਹੋਣ ਤੇ ਬਿਨਾ ਕਿਸੇ ਵੀ ਤਰਾਂ ਦੀ ਅਣਗਹਿਲੀ ਨਾ ਵਰਤਦੇ ਹੋਏ ਆਪਣੀ ਸਿਹਤ ਦੀ ਜਾਂਚ ਸਿਹਤ ਸਰਕਾਰੀ ਸੰਸਥਾ ਤੋਂ ਜਰੂਰ ਕਰਵਾਉ ਤਾਂ ਜੋ ਜਿਲੇ ਵਿੱਚ ਵੱਧਦੀ ਕੋਰੋਨਾ ਦੀ ਦਰ ਨੂੰ ਕੰਟਰੋਲ ਕੀਤਾ ਜਾ ਸਕੇ,ਇਸ ਲਈ ਹਰ ਇੱਕ ਵਿਅਕਤੀ ਆਪਣੀ ਨਿੱਜੀ ਜਿੰਮੇਵਾਰੀ ਸਮਝਦੇ ਹੋਏ ਜਨਤਕ ਸਥਾਨਾਂ ਤੇ ਜਾਣ ਤੋਂ ਪਹਿਲਾਂ ਮਾਸਕ ਪਹਿਨਣਾ ਅਤਿ ਜ਼ਰੂਰੀ ਸਮਝਣ,ਘੱਟੋਂ-ਘੱਟ ਛੇ ਗਜ਼ ਦੀ ਦੂਰੀ ਬਣਾਏ ਰੱਖਣਾ ਅਤੇ ਕੋਵਿਡ ਗਾਈਡਲਾਈਨਜ਼ ਦੀ ਪਾਲਣਾ ਜ਼ਰੂਰ ਕਰਨ, ਤਾਂਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਕੋਰੋਨਾ ਮਹਾਂਮਾਰੀ ਤੋਂ ਸੁਰੱਖਿਅਤ ਰਹੇ।ਇਸ ਤੋਂ ਇਲਾਵਾ ਉਨਾਂ ਮੀਟਿੰਗ ਦੌਰਾਨ ਇਹ ਖੁਲਾਸਾ ਵੀ ਕੀਤਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਅਤੇ ਜਿਲੇ ਅੰਦਰ ਵੱਖ-ਵੱਖ ਸਥਾਨਾਂ ਤੇ ਕੈਂਪਾਂ ਵਿੱਚ ਕੋਵਿਡ ਵੈਕਸੀਨੇਸ਼ਨ ਮੁਫਤ ਉਪਲੱਭਧ ਕਰਵਾਈ ਜਾ ਰਹੀ ਅਤੇ ਯੋਗ ਲਾਭਪਾਤਰੀ ਇਸਦਾ ਲਾਭ ਉਠਾ ਸਕਦੇ ਹਨ। ਵੱਧਦੇ ਕੋਰੋਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਰੋਨਾ ਤੇ ਠੱਲ ਪਾਉਣ ਲਈ ਹਰ ਇਕ ਯੋਗ ਵਿਅਕਤੀ ਨੂੰ ਆਪਣਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ,ਕੇਵਲ ਵੈਕਸੀਨੇਸ਼ਨ ਹੀ ਕਰੋਨਾ ਜਿਹੀ ਮਹਾਂਮਾਰੀ ਨਾਲ ਲੜਨ ਲਈ ਕਾਰਗਰ ਹੈ।ਇਸ ਲਈ ਹਰ ਇੱਕ ਵਿਅਕਤੀ ਟੀਕਾਕਰਨ ਜਰੂਰ ਕਰਵਾਏ।ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲ ਅਤੇ ਸੰਸਥਾਵਾਂ ਨੂੰ ਹਿਦਾਇਤ ਕੀਤੀ ਜਾਂਦੀ ਹੈ ਕਿ ਪ੍ਰਾਈਵੇਟ ਹਸਪਤਾਲ ਅਤੇ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਕੋਵਿਡ ਮਹਾਂਮਾਰੀ ਲਈ ਜਾਗਰੂਕ ਕੀਤਾ ਜਾਵੇ ਅਤੇ ਕੋਵਿਡ ਗਾਇਡ ਲਾਇਨਜ਼ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।