Ferozepur News

ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਸੋਈ ) ਮਾਲਵਾ ਜੋਨ ਦੇ ਪ੍ਰਧਾਨ ਦਾ ਫਿਰੋਜਪੁਰ ਪਹੁੰਚਣ ‘ਤੇ ਨਿੱਘਾ ਸਵਾਗਤ

ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਸੋਈ ) ਮਾਲਵਾ ਜੋਨ ਦੇ ਪ੍ਰਧਾਨ ਦਾ ਫਿਰੋਜਪੁਰ ਪਹੁੰਚਣ ‘ਤੇ ਨਿੱਘਾ ਸਵਾਗਤ।
—ਪੰਜਾਬ ਯੂਨੀਵਰਸਿਟੀ ਦੇ ਖੇਤਰੀ ਅਧਿਕਾਰ ਖੇਤਰ ਨਾਲ ਛੇੜਛਾੜ ਦੇ ਫੈਸਲੇ ਵਿਰੁੱਧ ‘ਸੋਈ ‘ ਦਾ ਰੋਸ ਪ੍ਰਦਰਸ਼ਨ ਅੱਜ ; ਪ੍ਰਭਜੀਤ ਸਿੰਘ ਕਰਮੂਵਾਲਾ ,ਮਾਲਵਾ ਜ਼ੋਨ ਪ੍ਰਧਾਨ ਸੋਈ

ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਸੋਈ ) ਮਾਲਵਾ ਜੋਨ ਦੇ ਪ੍ਰਧਾਨ ਦਾ ਫਿਰੋਜਪੁਰ ਪਹੁੰਚਣ 'ਤੇ ਨਿੱਘਾ ਸਵਾਗਤ
ਫਿਰੋਜ਼ਪੁਰ ; (25.8.2021 ) ਅਕਾਲੀ ਦਲ ਬਾਦਲ ਦੇ ਪ੍ਰਧਾਨ ਸਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਦਿਨੀਂ ਐੱਸਓਆਈ ਦੇ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਸੀ । ਇਸ ਮੌਕੇ ਮਾਲਵਾ ਜੋਨ 2 ਮੋਗਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਤੋਂ ਨੌਜਵਾਨ ਸਟੂਡੈਂਟ ਲੀਡਰ ਪ੍ਰਭਜੀਤ ਸਿੰਘ ਕਰਮੂਵਾਲਾ ਨੂੰ ਮਾਲਵਾ ਜੋਨ 2 ਦਾ ਜ਼ਿਲ੍ਹਾ ਪ੍ਰਧਾਨ ਐਲਾਨਿਆ ਗਿਆ ਸੀ। ਪਰੱਭਜੀਤ ਸਿੰਘ ਕਰਮੂਵਾਲਾ ਦੇ ਨਾਂ ਦਾ ਐਲਾਨ ਹੁੰਦਿਆਂ ਹੀ ਇਲਾਕੇ ਦੇ ਵਿਦਿਆਰਥੀਆਂ ਵਿੱਚ ਖ਼ੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ । ਬੁੱਧਵਾਰ ਨੂੰ ਪ੍ਰਭਜੀਤ ਸਿੰਘ ਕਰਮੂਵਾਲਾ ਦੇ ਫਿਰੋਜ਼ਪੁਰ ਪਹੁੰਚਣ ‘ਤੇ ਜ਼ਿਲ੍ਹਾ ਫਿਰੋਜ਼ਪੁਰ ਪਹੁੰਚਣ ਤੇ ਯੂਥ ਅਕਾਲੀ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੋਈ ਜੇ ਮਾਲਵਾ ਜ਼ੋਨ ਤੋਂ ਨਵ ਨਿਯੁਕਤ ਪ੍ਰਧਾਨ ਪ੍ਰਭਜੀਤ ਸਿੰਘ ਨੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਅਤੇ ਮਾਂਟੂ ਵੋਹਰਾ ਤੋਂ ਉਚੇਚੇ ਤੌਰ ‘ਤੇ ਅਸ਼ੀਰਵਾਦ ਲਿਆ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਾਅਦਾ ਕੀਤਾ ਕਿ ਪਾਰਟੀ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਨੂੰ ਜੂਸ ਦੇ ਜ਼ਰੀਏ ਘਰ ਘਰ ਪਹੁੰਚਾਇਆ ਜਾਏਗਾ ।ਇਸ ਮੌਕੇ ਫਿਰੋਜ਼ਪੁਰ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਮਤੇ ਹੋਰ ਅਨੇਕਾ ਯੂਥ ਵਰਕਰ ਹਾਜ਼ਰ ਸਨ ।
ਪ੍ਰਭਜੀਤ ਸਿੰਘ ਕਰਮੂਵਾਲਾ ਨੇ ਸਭ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਆਪਣੇ ਇਲਾਕੇ ਦੇ ਲੋਕਾਂ ਦੇ ਹਰ ਦੁੱਖ ਸੁਖ ਸਾਥ ਦੇਣ ਲਈ ਹਮੇਸਾ ਤਿਆਰ ਬਰ ਤਿਆਰ ਹੈ। ਉਨ੍ਹਾਂ ਆਖਿਆ ਕਿ
ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸੈਨੇਟ ਚੋਣਾਂ ਨਾ ਕਰਵਾਉਣ ਅਤੇ ਯੂਨੀਵਰਸਿਟੀ ਦੇ ਖੇਤਰੀ ਅਧਿਕਾਰ ਖੇਤਰ ਨਾਲ ਛੇੜਛਾੜ ਕਰਨ ਦੇ ਫੈਸਲੇ ਵਿਰੁੱਧ ਵੀਰਵਾਰ ਸਵੇਰੇ ਐੱਸਓਆਈ ਮਾਲਵਾ ਜੋਨ ਆਪਣਾ ਵਿਰੋਧ ਪ੍ਰਦਰਸ਼ਨ ਸਵੇਰੇ 10 ਵਜੇ ਲਾਈਟਾਂ ਵਾਲਾ ਚੋਂਕ ਫਿਰੋਜ਼ਪੁਰ ਵਿਖੇ ਕਰੇਗੀ।

Related Articles

Leave a Reply

Your email address will not be published. Required fields are marked *

Back to top button