Ferozepur News

1-11-2017 ਤੋਂ ਬਲਾਕ ਫਿਰੋਜ਼ਪੁਰ-੨ ਦੇ ਅਧਿਆਪਕਾਂ ਨੇ ਬਲਾਕ ਪ੍ਰਾਇਮਰੀ ਸਿੱਖਿਆ ਬਲਾਕ ਫਿਰੋਜ਼ਪੁਰ-੨  ਨੂੰ ਮਿਡ-ਡੇ ਮੀਲ

ਫਿਰੋਜ਼ਪੁਰ ੨7 ਅਕਤੂਬਰ (           )  ਫਿਰੋਜ਼ਪੁਰ-2 ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦਾ ਇੱਕ ਵਫਦ ਬਲਾਕ ਪ੍ਰਾਇਮਰੀ ਸਿੱਖਿਆ ਬਲਾਕ ਫਿਰੋਜ਼ਪੁਰ-੨ ਨੂੰ ਮਿਲਿਆ ਅਤੇ ਉਹਨਾਂ ਮਿਡ-ਡੇ ਮੀਲ ਵਿੱਚ ਸਬੰਧੀ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਬਲਾਕ ਪ੍ਰਾਇਮਰੀ ਸਿੱਖਿਆ ਬਲਾਕ ਫਿਰੋਜ਼ਪੁਰ-2 ਨੂੰ ਪੱਤਰ ਦਿੱਤਾ।ਇਸ ਸੰਬੰਧੀ ਅਧਿਆਪਕਾਂ ਨੇ ਦੱਸਿਆ ਕਿ ਸਕੂਲਾਂ ਵਿੱਚਅਨਾਜ ਖਤਮ ਹੋਣ ਦੀ ਕਾਗਾਰ ਤੇ ਹੈ ਅਤੇ ਕੁਕਿੰਗ ਕਾਸਟ ਰਾਸ਼ੀ ਪਿਛਲੇ ੩ ਮਹੀਨਿਆਂ ਤੋਂ ਖਤਮ ਹੈ ਅਤੇ ਮਿਡ-ਡੇ ਮੀਲ ਵਰਕਰਾਂ ਨੂੰ ਵੀ ਮਾਣ-ਭੱਤਾ ਨਾ ਮਿਲਣ ਕਾਰਨ ਮਿਡ-ਡੇ ਮੀਲ ਸਕੀਮ ਨੂੰ ਜਾਰੀ ਰੱਖ ਪਾਉਣਾ ਅਸੰਭਵ ਹੋ ਗਿਆ ਹੈ।ਉਹਨਾਂ ਕਿਹਾ ਕਿ ਮਿਤੀ  31-10-2017 ਤੱਕ ਓਪਰੋਕਤ ਅਨੁਸਾਰ ਅਨਾਜ,ਰਾਸ਼ੀ ਅਤੇ ਮਾਣ-ਭੱਤਾ ਸਕੂਲਾਂ ਵਿੱਚ ਨਾ ਪੁੱਜਾ ਤਾਂ ਅਸੀਂ ਮਿਡ-ਡੇ ਮੀਲ ਜਾਰੀ ਨਹੀਂ ਰੱਖ ਸਕਾਂਗੇ ਅਤੇ ਮਿਤੀ 1-11-2017 ਤੋਂ ਬਲਾਕ ਫਿਰੋਜ਼ਪੁਰ ੨ ਦੇ ਸਾਰੇ ਸਕੂਲਾਂ ਵਿੱਚ ਮਿਡ-ਡੇ ਮੀਲ ਸਕੀਮ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ।ਇਸ ਸਮੇਂ ਅੰਮ੍ਰਿਤਪਾਲ ਸਿੰਘ ਬਰਾੜ,ਗੁਰਮੀਤ ਸਿੰਘ,ਗੁਰਦੇਵ ਸਿੰਘ,ਸੰਦੀਪ ਟੰਡਨ,ਸੰਦੀਪ ਸਰਮਾਂ,ਸੰਦੀਪ ਕਟਾਰੀਆ,ਕਮਲਬੀਰ ਸਿੰਘ,ਦਰਸ਼ਨ ਸਿੰਘ ਭੁੱਲਰ ਸਾਬ੍ਹ ,ਰਾਜੇਸ਼ ਮੱਕੜ,ਗੁਰਿੰਦਰ ਸਿੰਘ,ਸੁਖਦੇਵ ਸਿੰਘ ਅਤੇ ਸਰਬਜੀਤ ਸਿੰਘ ਭਾਵੜਾ ਆਦਿ ਹਾਜਰ ਸਨ।

Related Articles

Back to top button