Ferozepur News

ਵੋਟਰਾਂ ਦੇ ਫੋਟੋ ਸ਼ਨਾਖ਼ਤੀ ਕਾਰਡ ਨੂੰ ਅਧਾਰ ਕਾਰਡ ਨਾਲ ਜੋੜਨ ਲਈ ਵਿਸ਼ੇਸ਼ ਕੈਂਪ 12 ਅਪ੍ਰੈਲ ਨੂੰ –ਜਿਲ•ਾ ਚੋਣ ਅਫਸਰ

dcfzrਫਿਰੋਜਪੁਰ 11 ਅਪ੍ਰੈਲ (ਏ. ਸੀ. ਚਾਵਲਾ) : ਵੋਟਰਾਂ ਦੇ ਫੋਟੋ ਸ਼ਨਾਖ਼ਤੀ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਭਾਰਤ ਦੇ ਚੋਣ ਕਮਿਸ਼ਨ ਵਲੋਂ ਜਾਰੀ ਕੌਮੀ ਪੱਧਰ &#39ਤੇ ਵੋਟਰ ਸੂਚੀਆਂ ਦੀ ਸੁਧਾਈ ਅਤੇ ਪ੍ਰਮਾਣਿਕਤਾ ਪ੍ਰੋਗਰਾਮ ਅਨੁਸਾਰ ਜ਼ਿਲ•ਾ ਫਿਰੋਜ਼ਪੁਰ ਵਿਚ ਪੈਂਦੇ ਚਾਰੇ ਵਿਧਾਨ ਸਭਾ  ਚੋਣ ਹਲਕਿਆਂ ਦੇ ਸਮੂਹ ਪੋਲਿੰਗ ਬੂਥਾਂ ਤੇ ਸਬੰਧਤ ਬੂਥ ਲੈਵਲ ਅਫਸਰਾਂ ਵਲੋਂ 12 ਅਪ੍ਰੈਲ (ਦਿਨ ਐਤਵਾਰ) ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸਪੈਸ਼ਲ ਕੈਂਪ ਲਗਾਇਆ ਜਾਵੇਗਾ। ਇਹ ਜਾਣਕਾਰੀ ਜ਼ਿਲ•ਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਇੰਜ਼ੀ. ਡੀ. ਪੀ.ਐਸ ਖਰਬੰਦਾ ਨੇ ਦਿੱਤੀ। ਉਨ•ਾਂ ਦੱਸਿਆ ਕਿ ਇਸ ਕੈਂਪ ਵਿਚ ਵੋਟਰਾਂ ਦੇ ਆਧਾਰ ਕਾਰਡ ਨੰਬਰ ਅਤੇ ਵੋਟਰ ਸ਼ਨਾਖ਼ਤੀ ਕਾਰਡ ਦੇ ਨੰਬਰ ਤੇ ਹੋਰ ਵੇਰਵੇ ਇਕੱਤਰ ਕੀਤੇ ਜਾਣਗੇ। ਜ਼ਿਲ•ਾ ਚੋਣ ਅਫਸਰ ਨੇ ਜ਼ਿਲ•ੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 12 ਅਪ੍ਰੈਲ ਨੂੰ ਆਪਣੇ ਬੂਥ ਲੈਵਲ ਅਫਸਰਾਂ ਕੋਲ ਆਪਣਾ ਆਧਾਰ ਕਾਰਡ ਅਤੇ ਵੋਟਰ ਸ਼ਨਾਖ਼ਤੀ ਕਾਰਡ ਦੇ ਨੰਬਰ ਦਰਜ ਕਰਵਾਉਣ ਤਾਂ ਜੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਨ•ਾਂ ਦੇ ਵੋਟਰ ਕਾਰਡ ਉਨ•ਾਂ ਦੇ ਆਧਾਰ ਕਾਰਡ ਨਾਲ ਲਿੰਕ ਕੀਤੇ ਜਾ ਸਕਣ।। ਉਨ•ਾਂ ਦੱਸਿਆ ਕਿ ਇਸ ਵਿਸ਼ੇਸ਼ ਕੈਂਪ ਤੋਂ ਬਾਅਦ ਬੂਥ ਲੈਵਲ ਅਫਸਰਾਂ ਵਲੋਂ 31 ਮਈ 2015 ਤੱਕ ਘਰ-ਘਰ ਜਾ ਕੇ ਸਰਵੇ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਜੇਕਰ ਜ਼ਿਲ•ੇ ਵਿਚ ਕਿਸੇ ਵੀ ਵੋਟਰ ਦੀ ਇਕ ਤੋਂ ਵੱਧ ਜਗ•ਾ ਤੇ ਵੋਟ ਬਣੀ ਹੋਈ ਹੈ ਤਾਂ ਉਹ ਫ਼ਾਰਮ ਨੰਬਰ 7 ਭਰ ਕੇ ਸਵੈ-ਇੱਛਾ ਨਾਲ ਇਸ ਨੂੰ ਕਟਵਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਦੀ ਅਜੇ ਤੱਕ ਵੀ ਵੋਟ ਨਹੀਂ ਬਣੀ ਤਾਂ ਉਹ ਫ਼ਾਰਮ ਨੰਬਰ 6 ਭਰ ਕੇ ਆਪਣੀ ਵੋਟ ਬਣਵਾ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੇ ਬਣ ਚੁੱਕੀ ਵੋਟ ਵਿਚ ਕਿਸੇ ਤਰ•ਾਂ ਦੀ ਵੀ ਕੋਈ ਦਰੁੱਸਤੀ ਕਰਵਾਉਣੀ ਹੋਵੇ ਤਾਂ ਉਹ ਫ਼ਾਰਮ 8 ਭਰ ਸਕਦਾ ਹੈ ਅਤੇ ਉਸੇ ਹਲਕੇ ਵਿਚ ਹੀ ਰਿਹਾਇਸ਼ ਤਬਦੀਲ ਹੋਣ &#39ਤੇ ਫ਼ਾਰਮ 8-ਏ ਭਰਿਆ ਜਾ ਸਕਦਾ ਹੈ।। ਉਨ•ਾਂ ਕਿਹਾ ਕਿ ਆਪਣੇ ਅਧਾਰ ਕਾਰਡ ਨੂੰ ਲਿੰਕ ਕਰਵਾਉਣ ਲਈ ਵੋਟਰ ਟੋਲ ਫ਼੍ਰੀ ਨੰਬਰ 1950 ਤੇ ਜਾਣਕਾਰੀ ਦੇ ਸਕਦਾ ਹੈ, ਜਿਸ ਲਈ ਉਸ ਨੂੰ ਆਪਣਾ ਫ਼ੋਟੋ ਵੋਟਰ ਕਾਰਡ ਨੰਬਰ ਅਤੇ ਅਧਾਰ ਕਾਰਡ ਨੰਬਰ ਦੋਵੇਂ ਦੱਸਣੇ ਪੈਣਗੇ। ਚੋਣ ਕਮਿਸ਼ਨ ਦੀ ਵੈੱਬਸਾਈਟ &#39ਤੇ ਜਾ ਕੇ ਮੋਬਾਈਲ ਐਪਲੀਕੇਸ਼ਨ ਡਾਊਨਲੋਡ ਕਰਕੇ ਵੀ ਲਿੰਕ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਵੋਟਰ ਆਧਾਰ ਕਾਰਡ ਅਤੇ ਵੋਟਰ ਸ਼ਨਾਖ਼ਤੀ ਕਾਰਡ ਦੀਆ ਫੋਟੋ ਕਾਪੀਆਂ ਆਪਣੇ ਹਲਕੇ ਦੇ ਈ.ਆਰ.ਓ, ਏ.ਈ.ਆਰ.ਓ, ਬੀ.ਐਲ.ਓ, ਈ-ਸੇਵਾ ਕੇਂਦਰ, ਜਾਂ ਸਪੈਂਕੋ ਕੰਪਨੀ ਦੇ ਗ੍ਰਾਮ ਸੁਵਿਧਾ ਕੇਂਦਰਾਂ ਆਦਿ ਤੇ ਜਮ•ਾ ਕਰਵਾ ਸਕਦਾ ਹੈ।

Related Articles

Back to top button