10 ਅਪ੍ਰੈਲ ਨੂੰ ਹੋਮਿਊਪੈਥੀ ਦਿਵਸ ‘ਤੇ ਵਿਸ਼ੇਸ਼ -ਹੋਮਿਊਪੈਥੀ ਦੇ ਪਿਤਾਮਾ ਡਾ. ਸੈਮੂਅਲ ਹੈਨੇਮਨ
10 ਅਪ੍ਰੈਲ ਨੂੰ ਹੋਮਿਊਪੈਥੀ ਦਿਵਸ ‘ਤੇ ਵਿਸ਼ੇਸ਼ -ਹੋਮਿਊਪੈਥੀ ਦੇ ਪਿਤਾਮਾ ਡਾ. ਸੈਮੂਅਲ ਹੈਨੇਮਨ
ਫਿਰੋਜ਼ਪੁਰ 7 ਅਪ੍ਰੈਲ (ਮਨੀਸ਼ ਅਰੋੜਾ): ਡਾ. ਸੈਮੂਅਲ ਹੈਨੇਮਨ ਜਿਨ੍ਹਾਂ ਦਾ ਪੂਰਾ ਨਾਮ ਕ੍ਰਿਸਚੀਅਨ ਫਰੈਡਰਿਕ ਸੈਮੂਅਲ ਹੈਨੇਮਨ ਸੀ, ਦਾ ਜਨਮ 10 ਅਪ੍ਰੈਲ 1755 ਨੂੰ ਜਰਮਨੀ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਕ੍ਰਿਸੀਅਨ ਗੋਡਫਾਈਡ ਹੈਨੇਮਨ ਇਕ ਪੇਟ ਫੈਕਟਰੀ ਵਿਚ ਕੰਮ ਕਰਦੇ ਸਨ, ਘਰ ਵਿਚ ਅੰਤਾਂ ਦੀ ਗਰੀਬੀ ਸੀ, ਪਰ ਹੈਨੇਮਨ ਨੇ ਪੂਰੀ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕੀਤੀ ਅਤੇ ਅੱਗੇ ਵੱਧਣਾ ਸ਼ੁਰੂ ਕੀਤਾ। ਸੈਮੂਅਲ ਹੈਨੇਮਨ ਨੂੰ ਹੋਮਿਊਪੈਥੀ ਦੇ ਪਿਤਾਮਾ ਹੋਣ ਦਾ ਮਾਣ ਮਿਲਿਆ।
ਉਨ੍ਹਾਂ ਨੇ ਸਾਇੰਸ ਅਤੇ ਆਰਟ ਆਫ ਹੋਮਿਊਪੈਥੀ ਵਿਚ ਮੁਢਲੇ ਨਿਯਮ ਸਥਾਪਿਤ ਕੀਤੇ, ਉਹ ਅਜਿਹੇ ਪਹਿਲਾ ਫਿਜੀਸੀਅਨ ਸੀ, ਜਿਸ ਨੂੰ ਖਾਸ ਢੰਗ ਨਾਲ ਦਵਾਈਆਂ ਬਨਾਉਣ ਦਾ ਕੰਮ ਇਜਾਦ ਕੀਤਾ। 1777 ਵਿਚ ਉਹ ਦਵਾਈਆਂ ਦੀ ਉਚੇਰੀ ਪੜ੍ਹਾਈ ਲਈ ਲਿਪਜੀਗ ਚਲੇ ਗਏ। ਆਪਣਾ ਖਰਚਾ ਪਾਣੀ ਕੱਢਣ ਖਾਤਰ ਉ੍ਹਨਾਂ ਨੇ ਕਈ ਫਰੈਂਚ ਤੇ ਜਰਮਨ ਭਾਸ਼ਾ ਦੀਆਂ ਕਿਤਾਬਾਂ ਨੂੰ ਅੰਗਰੇਜ਼ੀ ਭਾਸ਼ਾ ਵਿਚ ਲਿਖਿਆ। ਫਿਰ ਉਹ ਵਿਆਨਾ ਦੇ ਇਕ ਹਸਪਤਾਲ ਵਿਚ ਸਿਖਲਾਈ ਲਈ ਚਲੇ ਗਏ।
ਉਥੇ ਵੀ ਉਹ ਸਾਰੇ ਡਾਕਟਰਾਂ ਅਧਿਆਪਕਾਂ ਦੇ ਬਹੁਤ ਹਰਮਨ ਪਿਆਰੇ ਬਣੇ। 10 ਅਗਸਤ 1779 ਈ. ਵਿਚ ਉਨ੍ਹਾਂ ਨੇ ਐੱਮਡੀ ਮੈਡੀਸਨ ਦੀ ਡਿਗਰੀ ਇਰਲੈਨਜਨ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਇਸ ਗੱਲ ਦੀ ਵਿਆਖਿਆ ਕੀਤੀ ਕਿ ਸੀਨਕੋਨਾ ਕੋਣ ਕਰਕੇ ਮਲਰੀਆ ਠੀਕ ਨਹੀਂ ਕਰਦੀ, ਬਲਕਿ ਉਸ ਅੰਦਰ ਇਸ ਤਰ੍ਹਾਂ ਦੇ ਲੱਛਣ ਪੈਦਾ ਕਰਨ ਦੀ ਤਾਕਤ ਹੈ, ਇਸ ਲਈ ਬੁਖਾਰ ਠੀਕ ਨਹੀਂ ਹੁੰਦਾ ਹੈ। ਬਿਲਕੁਲ ਜਿਵੇਂ ਲੋਹੇ ਨੂੰ ਲੋਹਾ ਕੱਟਦਾ ਹੈ, ਇਥੋਂ ਹੀ ਹੋਮਿਊਪੈਥੀ ਦਾ ਪਹਿਲਾ ਸਿਧਾਂਤ (ਲਾਅ ਆਫ ਸਿਮੀਲਰ) ਬਣਿਆ ਤੇ ਇਸ ਤੋਂ ਹੀ ਹੋਮਿਊਪੈਥੀ ਸ਼ਬਦ ਬਣਿਆ। ਜਿਸ ਦਾ ਅਰਥ ਹੋਮਿੳ ਭਾਵ ਸਮਾਂਤਰ, ਪੈਥੀ ਭਾਵ ਇਲਾਜ ਪ੍ਰਣਾਲੀ। ਕਈ ਲੋਕਾਂ ਵਿਚ ਗਲਤ ਵਿਚਾਰਧਾਰਾ ਹੈ ਕਿ ਹੋਮਿਊਪੈਥੀ ਦਵਾਈ ਦੇਰੀ ਨਾਲ ਅਸਰ ਕਰਦੀ ਹੈ।
ਸਹੀ ਹੈਮਿਊਪੈਥਿਕ ਦਵਾਈ ਜੀਪ ਤੇ ਲੱਗਦੇ ਹੀ ਕੁਝ ਕੁ ਸੈਕਿਡ ਵਿਚ ਅਸਰ ਸ਼ੁਰੂ ਕਰ ਦਿੰਦੀ ਹੈ। ਹੈਮਿਊਪੈਥਿਕ ਦਵਾਈ ਦੀਆਂ ਮਿੱਠੀਆਂ ਗੋਲੀਆਂ, ਅਪ੍ਰੇਸ਼ਨ ਵਾਲੇ ਕੇਸ ਜਿਵੇਂ ਰਸੋਲੀਆਂ, ਪੱਥਰੀਆਂ, ਨੱਕ ਦਾ ਮਾਸ ਵੱਧਣਾ ਆਦਿ ਵਿਚ ਚਾਕੂ ਵਾਂਗ ਕੰਮ ਕਰਦੀਆਂ ਹਨ। 2 ਜੁਲਾਈ 1843 ਨੂੰ ਇਸ ਮਹਾਨ ਵਿਅਕਤੀ ਨੇ ਸੰਸਾਰ ਨੂੰ ਰੋਗਿਆ ਨੂੰ ਹੋਮਿਊਪੈਥੀ ਦੇ ਰੂਪ ਵਿਚ ਜੋ ਇਲਾਜ ਦਾ ਤਰੀਕਾ ਦਿੱਤਾ ਹੈ, ਉਹ ਬਹੁਤ ਹੀ ਸਰਲ, ਸੁਖਮ, ਕੁਦਰਤੀ ਅਤੇ ਘੱਟ ਤੋਂ ਘੱਟ ਤਕਲੀਫ ਦੇਣ ਵਾਲਾ ਹੈ।