ਸਥਾਨਕ ਆਰ. ਐਸ. ਡੀ. ਕਾਲਜ 'ਚ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ
ਫ਼ਿਰੋਜ਼ਪੁਰ 27 ਮਾਰਚ (ਏ. ਸੀ. ਚਾਵਲਾ) ਸਥਾਨਕ ਆਰ. ਐਸ. ਡੀ. ਕਾਲਜ ਵਲੋਂ ਯੂ. ਜੀ. ਸੀ. ਦੇ ਸਹਿਯੋਗ ਨਾਲ 'ਮਨੁੱਖੀ ਅਧਿਕਾਰ ਪ੍ਰਤੀ ਸੰਵੇਦਨਾ ਅਤੇ ਚੁਣੌਤੀਆਂ' ਵਿਸ਼ੇ ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਡਾ. ਅਮਰਜੀਤ ਸਿੰਘ ਗਿੱਲ ਜੀ. ਆਈ. ਡੀ. ਐਸ. ਆਰ. ਫਿਰੋਜ਼ਪੁਰ ਮੁੱਖ ਮਹਿਮਾਨ ਵਜੋਂ ਅਤੇ ਡਾ. ਅਨਿਲ ਕੁਮਾਰ ਠਾਕੁਰ, ਪ੍ਰੋ. ਲੱਲਣ ਸਿੰਘ ਬਘੇਲ ਪੰਜਾਬ ਯੂਨੀਵਰਸਿਟੀ ਚੰਡੀਗੜ•ੀ ਅਤੇ ਡਾ. ਜਤਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਬਤੌਰ ਵਕਤੇ ਸ਼ਿਰਕਤ ਕੀਤੀ। ਸੈਮੀਨਾਰ ਵਿਚ ਅਨਿਲ ਕੁਮਾਰ ਠਾਕੁਰ ਨੇ ਕਿਹਾ ਕਿ ਸੰਵਿਧਾਨ ਵਿਚ ਦਰਜ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਲਈ ਕਾਨੂੰਨ ਤੇ ਸਜ਼ਾਵਾਂ ਨਿਸ਼ਚਿਤ ਹਨ। ਲੋੜ ਹੈ ਸਾਨੂੰ ਇਨ•ਾਂ ਪ੍ਰਤੀ ਜਾਗਰੂਕ ਹੋਣ ਦੀ। ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਸਿਰਫ ਵੋਟ ਪਾ ਦੇਣ ਨਾਲ ਹੀ ਲੋਕਤੰਤਰ ਦਾ ਸੰਕਲਪ ਪੂਰਾ ਨਹੀਂ ਹੋ ਜਾਂਦਾ ਹੈ, ਬਲਕਿ ਸਾਨੂੰ ਸੋਚ ਵਿਚਾਰ ਕਰਕੇ ਆਪਣੇ ਇਸ ਹੱਦ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਪ੍ਰਾਪਤ ਮੌਲਿਕ ਮਨੁੱਖੀ ਅਧਿਕਾਰਾਂ ਨੂੰ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਜਿਉਣਯੋਗ ਬਣਾ ਸਕੀਏ। ਪ੍ਰੋ. ਲੱਲਣ ਸਿੰਘ ਨੇ ਵਿਚਾਰ ਚਰਚਾ ਵਿਚ ਮਨੁੱਖੀ ਅਧਿਕਾਰਾਂ ਦੇ ਇਤਿਹਾਸਿਕ ਪਰਿਪੇਖ ਤੇ ਵਰਤਮਾਨ ਪਰਿਪੇਖ ਬਾਰੇ ਵਿਸਥਾਰ ਸਹਿਤ ਵਿਖਿਆਨ ਕੀਤਾ। ਉਨ•ਾਂ ਕਿਹਾ ਕਿ ਸਾਨੂੰ ਮਨੁੱਖੀ ਅਧਿਕਾਰ ਦੇ ਸੰਕਲਪ ਨੂੰ ਸਮੁੱਚਤਾ ਵਿਚ ਸਮਝਦਿਆਂ ਦੂਜਿਆਂ ਦੇ ਮਾਨਵੀਂ ਅਧਿਕਾਰਾਂ ਦਾ ਵੀ ਖਿਆਲ ਕਰਨਾ ਚਾਹੀਦਾ ਹੈ। ਡਾ. ਅਮਰਜੀਤ ਸਿੰਘ ਗਿੱਲ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਸਿਰਜਣਾ ਦਾ ਮਕਸਦ ਮਾਨਵੀਂ ਕਦਰਾਂ ਕੀਮਤਾਂ ਦਾ ਸੰਚਾਰ ਕਰਨਾ ਅਤੇ ਸੁਖਦ ਜੀਵਨ ਬਨਾਉਣਾ ਹੈ। ਪ੍ਰਿੰਸੀਪਲ ਏ. ਕੇ. ਸੇਠੀ ਨੇ ਕਿਹਾ ਕਿ ਅਯੋਕੇ ਸਮੇਂ ਲੋਕਾਂ ਨੂੰ ਉਨ•ਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਾਉਣ ਦੀ ਵਿਸ਼ੇਸ਼ ਲੋੜ ਹੈ। ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਇਸ ਮੌਕੇ ਪ੍ਰੋ. ਵੀਨਾ ਜਿੰਦਲ, ਪ੍ਰੋ. ਐਚ. ਐਸ. ਰੰਧਾਵਾ, ਪ੍ਰੋ. ਸੰਜਨਾ ਅਗਰਵਾਲ, ਪ੍ਰੋ. ਜੇ. ਆਰ. ਪਰਾਸ਼ਰ, ਪ੍ਰੋ. ਜਸਪਾਲ ਘਈ, ਪ੍ਰੋ. ਆਜ਼ਾਦਵਿੰਦਰ ਸਿੰਘ, ਡਾ. ਮਨਜੀਤ ਕੌਰ, ਪ੍ਰੋ. ਲਕਸ਼ਮਿੰਦਰ ਭੋਰੀਵਾਲ, ਡਾ. ਸੰਜੀਵ ਕੁਮਾਰ, ਪ੍ਰੋ. ਪ੍ਰਦੀਪ ਗੁਪਤਾ, ਪ੍ਰੋ. ਮੀਨੂੰ ਸਦਰ, ਪ੍ਰੋ. ਸੁਖਦੇਵ ਸਿੰਘ ਆਦਿ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਕੁਲਦੀਪ ਸਿੰਘ ਨੇ ਨਿਭਾਈ