Ferozepur News

ਬਲਦੇਵ ਸਿੰਘ ਜੰਮੂ ਉਪ ਮੰਡਲ ਅਫਸਰ ਦੀ ਸੇਵਾ ਮੁਕਤੀ ਤੇ ਨਿੱਘੀ ਵਿਦਾਇਗੀ

retiredਫਿਰੋਜ਼ਪੁਰ 11 ਮਾਰਚ (ਏ. ਸੀ. ਚਾਵਲਾ) : ਕੈਨਾਲ ਲਾਇਨਿੰਗ ਮੰਡਲ ਫਿਰੋਜ਼ਪੁਰ ਵਿਚ ਕੰਮ ਕਰਦੇ ਬਲਦੇਵ ਸਿੰਘ ਜੰਮੂ ਉਪ ਮੰਡਲ ਅਫਸਰ 34 ਸਾਲ 6 ਮਹੀਨੇ ਦੀ ਸ਼ਾਨਤਾਰ ਤੇ ਬੇਦਾਗ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋ ਗਏ। ਉਨ•ਾਂ ਦੀ ਸੇਵਾ ਮੁਕਤੀ ਤੇ ਵਿਦਾਇਗੀ ਪਾਰਟੀ ਲਈ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕੈਨਾਲ ਰੈਸਟ ਹਾਊਸ ਕੈਨਾਲ ਕਾਲੌਨੀ ਫਿਰੋਜ਼ਪੁਰ ਵਿਖੇ ਕੀਤਾ ਗਿਆ। ਵਿਦਾਇਗੀ ਪਾਰਟੀ ਵਿਚ ਕੈਨਾਲ ਲਾਇਨਿੰਗ ਮੰਡਲ ਅਤੇ ਸਰਕਲ ਤੋਂ ਅਧਿਕਾਰੀ ਅਤੇ ਕਰਮਚਾਰੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਜਿੰਨ•ਾਂ ਵਿਚ ਵਿਜੈ ਕੁਮਾਰ ਗੱਖੜ ਉਪ ਮੰਡਲ ਅਫਸਰ, ਨੀਰਜ ਕੁਮਾਰ ਉਪ ਮੰਡਲ ਅਫਸਰ, ਨਰੇਸ਼ ਕੁਮਾਰ ਕਟਾਰੀਆ ਉਪ ਮੰਡਲ ਅਫਸਰ, ਕੁਲਵੰਤ ਸਿੰਘ ਜੂਨੀਅਰ ਇੰਜ਼ੀਨੀਅਰ, ਅਸ਼ਵਨੀ ਕੁਮਾਰ ਡਵੀਜ਼ਨਲ ਸੁਪਰਡੈਂਟ, ਸੁਰਿੰਦਰ ਕੁਮਾਰ ਸ਼ਰਮਾ, ਜਗਰੂਪ ਸਿੰਘ ਖੋਜ ਸਹਾਇਕ ਸ਼ਾਮਲ ਹੋਏ। ਇਸ ਸਮੇਂ ਕਿਸ਼ਨ ਚੰਦ ਜਾਗੋਵਾਲੀਆ ਨੇ ਬਲਦੇਵ ਸਿੰਘ ਜੰਮੂ ਉਪ ਮੰਡਲ ਅਫਸਰ ਦੇ ਜੀਵਨ ਤੇ ਸਖਸ਼ੀਅਤ ਤੇ ਚਾਨਣਾ ਪਾਇਆ ਅਤੇ ਉਨ•ਾਂ ਵਲੋਂ ਨਿਭਾਈ ਇਮਾਨਦਾਰੀ ਤੇ ਬੇਦਾਗ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ। ਇਸ ਸਮੇਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਤੋਹਫੇ ਅਤੇ ਵਧਾਈ ਦਿੱਤੀ। ਵਿਦਾਇਗੀ ਪਾਰਟੀ ਵਿਚ ਹੋਰਨਾਂ ਤੋਂ ਇਲਾਵਾ ਮੈਡਮ ਚਰਨਜੀਤ ਕੌਰ, ਤਜਿੰਦਰ ਸਿੰਘ, ਰਜਿੰਦਰ ਕੁਮਾਰ, ਬਿਕਰਮਜੀਤ ਸਿੰਘ, ਲਵਪ੍ਰੀਤ, ਸਰੋਜ ਬਾਲਾ, ਲਾਜਵੰਤੀ, ਰਮਨ ਕੁਮਾਰ, ਸੁਰਿੰਦਰ ਸਿੰਘ, ਰਾਮ ਪ੍ਰਤਾਪ ਸਿੰਘ, ਅਮਰਦੀਪ ਸਿੰਘ, ਸੁਨੀਲ ਕੁਮਾਰ ਗਰੋਵਰ, ਬਲਬੀਰ ਸਿੰਘ, ਪਰਮਜੀਤ ਕੌਰ, ਰਾਣਾ ਸਿੰਘ, ਰਾਮ ਆਸਰਾ, ਜਸਪਾਲ ਕੌਰ, ਨੀਲਮ ਰਾਣੀ, ਨੀਰਜਾ ਕਪੂਰ, ਤੁਸ਼ਾਰ ਸਹਿਗਲ ਆਦਿ ਹਾਜ਼ਰ ਸਨ।

Related Articles

Back to top button