Ferozepur News

ਪੱਛਮੀ ਕਮਾਂਡ ਦਾ ਅਲੰਕਰਨ ਸਮਾਰੋਹ ਆਯੋਜਿਤ

commandਫਿਰੋਜ਼ਪੁਰ 28 ਫਰਵਰੀ (ਏ.ਸੀ.ਚਾਵਲਾ) : ਇਕ ਪ੍ਰਭਾਵਸ਼ਾਲੀ ਅਲੰਕਰਨ ਸਮਾਰੋਹ ਵਿਚ ਲੈਫਟੀਨੈਂਟ ਜਨਰਲ ਕੇ. ਜੇ. ਸਿੰਘ ਏ. ਵੀ. ਐਸ. ਐਮ. (ਬਾਰ) ਜਨਰਲ ਆਫਿਸਰ ਕਮਾਂਡਿੰਗ ਇਨ ਚੀਫ ਪੱਛਮੀ ਕਮਾਂਡ ਵਲੋਂ 26 ਅਧਿਕਾਰੀਆਂ, ਜੂਨੀਅਰ ਕਮਿਸ਼ਨਰ ਅਧਿਕਾਰੀਆਂ ਅਤੇ ਜਵਾਨਾਂ ਨੂੰ ਉਨ•ਾਂ ਦੀ ਵੀਰਤਾ ਅਤੇ ਵਿਸ਼ਿਸ਼ਟ ਸੇਵਾ ਲਈ ਫਿਰੋਜ਼ਪੁਰ ਕੈਂਟ ਵਿਖੇ ਅੱਜ ਵੀਰਤਾ ਪੁਰਸਕਾਰ ਅਤੇ ਵਿਸ਼ਿਸ਼ਟ ਸੇਵਾ ਪੁਰਸਕਾਰ ਪ੍ਰਦਾਨ ਕੀਤੇ ਗਏ। ਇਸ ਅਲੰਕਰਨ ਸਮਾਰੋਹ ਦਾ ਆਯੋਜਨ ਗੋਲਡਨ ਏਰੋ ਡਵੀਜ਼ਨ ਨੇ ਵਜ਼ਰ ਕੋਰ ਦੀ ਦੇਖ ਰੇਖ ਹੇਠ ਕੀਤਾ। ਇਨ•ਾਂ ਪੁਰਸਕਾਰਾਂ ਵਿਚ 1 ਯੂੱਧ ਸੇਵਾ ਮੈਡਲ, 14 ਸੈਨਾ ਮੈਡਲ (ਵੀਰਤਾ), 3 ਸੈਨਾ ਮੈਡਲ (ਵਿਸ਼ਿਸ਼ਟ ਸੇਵਾ ਪਦਕ) ਅਤੇ 8 ਵਿਸ਼ਿਸ਼ਟ ਸੇਵਾ ਮੈਡਲ ਸ਼ਾਮਲ ਹਨ। ਲੈਫਟੀਨੈਂਟ ਜਨਰਲ ਕੇ. ਜੇ. ਸਿੰਘ ਏ. ਵੀ. ਐਸ. ਐਮ. ਬਾਰ ਵਲੋਂ 14 ਯੂਨਿਟਾਂ ਨੂੰ ਸੈਨਾ ਅਤੇ ਲੋਕਲ ਏਰੀਏ ਵਿਚ ਪਿਛਲੇ ਸਾਲ ਮਹੱਤਵਪੂਰਨ ਯੋਗਦਾਨ ਦੇ ਲਈ ਯੂਨਿਟ ਪ੍ਰਸੰਸਾ ਪੱਤਰ ਵੀ ਦਿੱਤੇ ਗਏ। ਸੈਨਿਕਾਂ ਤੋਂ ਇਲਾਵਾ ਉਨ•ਾਂ ਦੇ ਪਰਿਵਾਰ ਅਤੇ ਸੇਵਾ ਮੁਕਤ ਸੈਨਿਕ ਵੀ ਇਸ ਸਮਾਰੋਹ ਵਿਚ ਸ਼ਾਮਲ ਸਨ। ਸਮਾਰੋਹ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਲੈਫਟੀਨੈਂਟ ਜਨਰਲ ਐਨ. ਪੀ. ਐਸ. ਹੀਰਾ, ਏ. ਵੀ. ਐਸ. ਐਮ., ਐਸ. ਐਮ., ਜਨਰਲ ਆਫਿਸਰ ਕਮਾਂਡਿੰਗ, ਵੱਜਰਾ ਕੋਰ ਅਤੇ ਪੱਛਮੀ ਕਮਾਂਡ ਦੇ ਵੱਡੇ ਅਧਿਕਾਰੀ ਮੁੱਖ ਸਨ। ਪ੍ਰੋਗਰਾਮ ਵਿਚ ਪੁਰਸਕਾਰ ਹਾਸਲ ਕਰਨ ਵਾਲੇ ਅਤੇ ਉਨ•ਾਂ ਦੇ ਰਿਸ਼ਤੇਦਾਰ ਬੀਤੇ ਦਿਨ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸਮਾਧੀ ਤੇ ਹੁਸੈਨੀਵਾਲਾ ਗਏ ਅਤੇ ਸ਼ਰਧਾਂਜ਼ਲੀ ਭੇਂਟ ਕੀਤੀ।

Related Articles

Back to top button