Ferozepur News

ਸਾਇੰਸ ਪ੍ਰਦਰਸ਼ਨੀ ਤੇ ਕੁਵਿਜ਼ ਮੁਕਾਬਲੇ ਅਮਿੱਟ ਯਾਦਾਂ ਛੱਡਦੇ ਹੋਇਆ ਸੰਪੰਨ

ਫ਼ਿਰੋਜ਼ਪੁਰ, 21-11-2018: ਐੱਸਸੀਈਆਰਟੀ ਪੰਜਾਬ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਫ਼ਿਰੋਜ਼ਪੁਰ ਨੇਕ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਫ਼ਿਰੋਜ਼ਪੁਰ ਪ੍ਰਗਟ ਸਿੰਘ ਬਰਾੜ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਫ਼ਿਰੋਜ਼ਪੁਰ ਅਤੇ ਪ੍ਰਿੰਸੀਪਲ ਰਾਜੇਸ਼ ਮਹਿਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਨੋਡਲ ਅਫ਼ਸਰ ਦੀਪਕ ਸ਼ਰਮਾ ਅਤੇ ਡੀਐੱਸਐੱਸ ਟੀਮ ਅਤੇ ਡਾ. ਏਪੀਜੇ ਅਬੁਦਲ ਕਲਾਮ ਸਾਇੰਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਸਾਇੰਸ ਮੇਲਾ ਅਤੇ ਕੁਵਿਜ਼ ਮੁਕਾਬਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ।

ਇਸ ਮੌਕੇ 'ਤੇ ਸਮਾਪਨ ਸਮਾਰੋਹ 'ਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਫ਼ਿਰੋਜ਼ਪੁਰ ਨੇਕ ਸਿੰਘ ਪਹੁੰਚੇ। ਆਪਣੇ ਸੰਬੋਧਨ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਫ਼ਿਰੋਜ਼ਪੁਰ ਨੇਕ ਸਿੰਘ ਨੇ ਦੱਸਿਆ ਕਿ ਵਿਗਿਆਨ ਸ਼ਹਿਦ ਵਾਂਗ ਸਾਰੀਆਂ ਚੀਜ਼ਾਂ ਵਿੱਚ ਮਿਠਾਸ ਪਾਉਂਦਾ ਹੈ, ਇਸ ਤੋਂ ਬਿਨ੍ਹਾ ਜੀਵਨ ਦੀ ਕਲਪਨਾ ਕਰਨੀ ਔਖੀ ਹੈ। ਵਿਗਿਆਨ ਨਾਲ ਜੁੜ ਕੇ ਰਹਿਣਾ ਹੀ ਇਨ੍ਹਾਂ ਪ੍ਰਦਰਸ਼ਨੀਆਂ ਦੀ ਸਹੀ ਸ਼ਬਦਾਂ ਵਿੱਚ ਸਫਲਤਾ ਹੈ।

ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਗਟ ਸਿੰਘ ਬਰਾੜ ਅਤੇ ਪ੍ਰਿੰਸੀਪਲ ਰਾਜੇਸ਼ ਮਹਿਤਾ ਨੇ ਸਾਇੰਸ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਉਤਸ਼ਾਹ ਅਤੇ ਊਰਜਾ ਇਸ ਪ੍ਰਦਰਸ਼ਨੀ ਪ੍ਰਤੀ ਸ਼ਲਾਘਾ ਯੋਗਦਾਨ ਲਈ ਪ੍ਰਸੰਸਾ ਕੀਤੀ। ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਵਿੱਚ ਮਿਡਲ ਪੱਧਰ 'ਤੇ ਪਹਿਲੇ ਸਥਾਨ ਤੇ ਸਰਕਾਰੀ ਮਿਡਲ ਸਕੂਲ ਟਿੱਬੀ ਕਲਾਂ, ਦੂਜੇ ਸਥਾਨ ਸਰਕਾਰੀ ਮਿਡਲ ਸਕੂਲ ਭਾਂਗਰ ਅਤੇ ਤੀਜੇ ਸਥਾਨ 'ਤੇ ਸਰਕਾਰੀ ਮਿਡਲ ਸਕੂਲ ਖਾਈ ਫੇਮੇਕੀ ਰਹੇ ਅਤੇ ਊਧਰ ਦੂਜੇ ਪਾਸੇ ਸੈਕੰਡਰੀ ਪੱਧਰ 'ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੁੱਦਕੀ ਪਹਿਲੇ ਸਥਾਨ 'ਤੇ, ਸਰਕਾਰੀ ਮਿਡਲ ਸਕੂਲ ਅਹਿਮਦ ਢੰਡੀ ਦੂਜੇ ਸਥਾਨ 'ਤੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੇਘਾ ਰਾਏ ਤੀਜੇ ਸਥਾਨ 'ਤੇ ਰਿਹਾ।  

ਇਸ ਮੌਕੇ 'ਤੇ ਡੀਐੱਮ ਉਮੇਸ਼ ਕੁਮਾਰ, ਪ੍ਰਿੰਸੀਪਲ ਕੋਮਲ ਅਰੋੜਾ, ਪ੍ਰਿੰਸੀਪਲ ਚਮਕੌਰ ਸਿੰਘ, ਪ੍ਰਿੰਸੀਪਲ ਕੁਲਵਿੰਦਰ ਕੌਰ, ਪ੍ਰਿੰਸੀਪਲ ਸਤਵਿੰਦਰ ਕੌਰ, ਪ੍ਰਿੰਸੀਪਲ ਵਿਨੋਦ ਬਾਂਸਲ, ਪ੍ਰਿੰਸੀਪਲ ਜਸਪਾਲ ਸਿੰਘ, ਪ੍ਰਿੰਸੀਪਲ ਨਰੇਸ਼ ਸ਼ਰਮਾ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਟੀਮ ਸੁਧੀਰ ਸ਼ਰਮਾ, ਯੋਗੇਸ਼ ਤਲਵਾੜਾ, ਲੈਕ. ਬਲਰਾਜ ਸਿੰਘ, ਲਲਿਤ ਕੁਮਾਰ, ਪ੍ਰਦੀਪ ਕੌਰ, ਕੁਲਜੀਤ ਕੌਰ, ਸੁਨਿਤਪਾਲ ਕੌਰ, ਮੋਨੀਕਾ, ਸੁਨੀਤਾ ਸਚਦੇਵਾ, ਕਮਲ ਸ਼ਰਮਾ, ਰੇਨੂੰ ਵਿਜ, ਦਵਿੰਦਰ ਨਾਥ, ਮੰਜੂ ਬਾਲਾ, ਡੀਐੱਮ ਇੰਗਲਿਸ਼ ਅਨਿਲ, ਸਮੂਹ ਬੀਐੱਮ ਵਿਗਿਆਨ ਗੁਰਪ੍ਰੀਤ ਸਿੰਘ ਭੁੱਲਰ, ਸੁਮਿਤ ਗਲਹੋਤਰਾ, ਅਮਿਤ ਆਨੰਦ, ਕਮਲ ਵਧਵਾ ਅਤੇ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ। 

Related Articles

Back to top button