Ferozepur News

ਫਿਰੋਜ਼ਪੁਰ ਦੇ ਸ਼ਹਿਰੀ ਅਤੇ ਪੇਂਡੂ ਲੋਕਾਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਸੁਵਿਧਾ ਕੇਂਦਰਾਂ ਤੇ ਕਾਊਂਟਰਾਂ ਦੀ ਗਿਣਤੀ ਵਿਚ ਕੀਤਾ ਵਾਧਾ : ਡਿਪਟੀ ਕਮਿਸ਼ਨਰ

DCFZR DECਫਿਰੋਜ਼ਪੁਰ 12 ਜਨਵਰੀ  (ਏ.ਸੀ.ਚਾਵਲਾ ) ; ਪੰਜਾਬ ਸਰਕਾਰ ਵਚਨਬੱਧ ਹੈ ਕਿ ਰਾਜ ਦੇ ਸਮੂਹ ਵਾਸੀਆਂ ਨੂੰ ਸਰਕਾਰ ਤੋਂ ਪ੍ਰਾਪਤ ਹੋਣ ਵਾਲੀਆਂ ਸੁਵਿਧਾਵਾਂ ਸਮੇਂ-ਸਿਰ, ਤੱਸਲੀਬਖਸ਼ ਅਤੇ ਪਾਰਦਰਸ਼ੀ ਤਰੀਕੇ ਨਾਲ ਦਿੱਤੀਆਂ ਜਾਣ। ਇਸ ਸਬੰਧੀ ਜ਼ਿਲ•ਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਕਾਫੀ ਸਖਤ ਉਪਰਾਲੇ ਕੀਤੇ ਗਏ, ਤਾਂ ਜ਼ੋ ਜ਼ਿਲ•ਾ ਫਿਰੋਜ਼ਪੁਰ ਦੇ ਵਾਸੀ ਭਾਂਵੇ ਉਹ ਸ਼ਹਿਰੀ ਹਨ ਜਾਂ ਪੇਂਡੂ ਨੂੰ ਸਮੇਂ-ਸਿਰ ਪਾਰਦਰਸ਼ੀ। ਸੁਵਿਧਾ ਦਿੱਤੀ ਜਾ ਸਕੇ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜੀ: ਡੀਂ.ਪੀ.ਐਸ ਖਰਬੰਦਾ ਨੇ ਦਿੱਤੀ ਇੰਜੀ. ਖਰਬੰਦਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਵਿਧਾ ਸੈਂਟਰ ਵਿੱਚ ਪਹਿਲਾਂ 18 ਕਾਊਂਟਰ ਚੱਲ ਰਹੇ ਸਨ, ਜਿਨ•ਾਂ ਦੀ ਗਿਣਤੀ ਵਧਾ ਕੇ 22 ਕਰ ਦਿੱਤੀ ਗਈ ਹੈ। ਉਨ•ਾਂ ਦੱਸਿਆ ਕਿ  ਅਸਲਾ ਲਾਇਸੰਸ ਦੇ ਕਾਊਂਟਰ 1 ਤੋਂ ਵਧਾ ਕੇ 3 ਅਤੇ  ਡਰਾਈਵਿੰਗ ਲਾਇਸੰਸ ਦੇ ਕਾਉੂਂਟਰ 1 ਤੋਂ ਵਧਾ ਕੇ 4 ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ 3 ਵਿਸ਼ੇਸ਼ ਡਲਿਵਰੀ ਕਾਊਂਟਰ ਵੀ ਸ਼ੁਰੂ ਕੀਤੇ ਗਏ ਹਨ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਉਨ•ਾਂ ਦੀ ਸੇਵਾ ਮੁਹਈਆ ਕਰਵਾਈ ਜਾ ਸਕੇ। ਉਨ•ਾਂ ਦੱਸਿਆ ਕਿ ਸੁਵਿਧਾ ਸੈਂਟਰ ਵਿੱਚ ਬਹੁਤ ਭੀੜ ਹੋਣ ਕਰਕੇ ਲੋਕ ਸਵੇਰੇ 7 ਵਜੇ ਤੋਂ ਹੀ ਲਾਈਨਾਂ ਵਿੱਚ ਲੱਗਣਾ ਸੁਰੂ ਕਰ ਦਿੰਦੇ ਸਨ। ਜਦੋਂ ਕਿ ਸੁਵਿਧਾ ਸੈਂਟਰ ਖੁੱਲਣ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਹੁੰਦਾ ਸੀ। ਉਨ•ਾਂ ਦੱਸਿਆ ਕਿ ਇਸ ਕਾਰਨ ਲੋਕ ਦੇਰ ਸ਼ਾਮ ਤੱਕ ਆਪਣੀ ਵਾਰੀ ਦੀ ਉਡੀਕ ਕਰਦੇ ਰਹਿੰਦੇ ਸਨ ਅਤੇ ਸ਼ਾਮ 5 ਵਜੇ ਤੱਕ ਉਨ•ਾਂ ਦੀ ਵਾਰੀ ਨਾ ਆਉਣ ਕਾਰਣ ਉਨ•ਾਂ ਨੂੰ ਵਾਪਸ ਜਾਣਾ ਪੈਂਦਾ ਸੀ। ਇਨ•ਾਂ ਸਮੱਸਿਆਵਾਂ ਦਾ ਹੱਲ ਕਰਨ ਲਈ ਸੁਵਿਧਾ ਸੈਂਟਰ ਦਾ ਸਮਾਂ 8 ਘੰਟੇ ਤੋਂ ਕੇ 12 ਘੰਟੇ ਕਰ ਦਿੱਤਾ ਗਿਆ ਹੈ ਹੁਣ ਸੁਵਿਧਾ ਕੇਦਰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਕਰ ਦਿੱਤਾ ਗਿਆ ਹੈ ਅਤੇ ਕਰਮਚਾਰੀਆਂ ਦੀਆਂ ਦੋ ਸ਼ਿਫਟਾਂ ਬਣਾਈਆਂ ਗਈਆਂ ਹਨ। ਸੁਵਿਧਾ ਦੀ ਪਹਿਲੀ ਸ਼ਿਫਟ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਅਤੇ ਦੂਜੀ ਸ਼ਿਫਟ ਦੁਪਹਿਰ 1 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਕਰ ਦਿੱਤੀ ਗਈ ਹੈ। ਸੁਵਿਧਾ ਸੈਂਟਰ ਦਾ ਸਮਾਂ ਵਧਾਉਂਣ ਨਾਲ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਉਨ•ਾਂ ਦੱਸਿਆ ਕਿ ਅੰਗਹੀਣ ਅਤੇ ਬਜ਼ੁਰਗ ਵਿਅਕਤੀਆਂ ਨੂੰ ਆਪਣੇ ਕੰਮ ਕਰਾਉਣ ਲਈ ਆਮ ਆਦਮੀਆਂ ਵਾਲੀ ਲਾਈਨ ਵਿਚ ਹੀ ਖੜ•ਨਾ ਪੈਂਦਾ ਸੀ। ਇਨ•ਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਸੁਵਿਧਾ ਸੈਂਟਰ ਵਿੱਚ ਵਿਸ਼ੇਸ਼ ਕਾਊਂਟਰ ਲਗਾਇਆ ਗਿਆ ਹੈ। ਜਿੱਥੇ ਸਿਰਫ਼ ਅੰਗਹੀਣ ਅਤੇ ਬਜ਼ੁਰਗ ਵਿਅਕਤੀ ਹੀ ਸੇਵਾਵਾਂ ਲੈ ਸਕਦੇ ਹਨ। ਉਨ•ਾਂ ਦੱਸਿਆ ਕਿ ਵੱਖ-ਵੱਖ ਕਿਸਮ ਦੇ ਲਾਇਸੰਸ ਜਿਵੇਂ ਕਿ ਡਰਾਈਵਿੰਗ ਲਾਇਸੰਸ ਆਦਿ ਅਪਲਾਈ ਕਰਨ ਵਾਸਤੇ ਪ੍ਰਾਰਥੀਆਂ ਨੂੰ ਆਪਣੀ ਅਰਜ਼ੀ ਦੇਣ ਉਪਰੰਤ ਵਾਪਸ ਬਾਹਰ ਜਾ ਕੇ ਆਪਣਾ ਖੂਨ ਚੈੱਕ ਦੀ ਰਿਪੋਰਟ ਕਰਵਾਉਣ ਲਈ ਸੈਂਪਲ ਦੇਣ ਬਾਹਰ ਜਾਣਾ ਪੈਦਾ ਸੀ ਅਤੇ ਜਿਸ ਨਾਲ ਉਨ•ਾਂ ਵਿਅਕਤੀਆਂ ਦਾ ਕਾਫੀ ਸਮਾਂ ਬਰਬਾਦ ਹੁੰਦਾ ਸੀ। ਉਨ•ਾਂ ਕਿਹਾ ਕਿ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਕਰਨ ਲਈ ਜ਼ਿਲ•ਾ ਪ੍ਰਸ਼ਾਸਨ ਵੱਲੋਂ ਖੂਨ ਚੈੱਕ ਦੀ ਰਿਪੋਰਟ ਕਰਵਾਉਣ ਲਈ ਸੁਵਿਧਾ ਸੈਂਟਰ ਦੇ ਅੰਦਰ ਹੀ ਵਿਸ਼ੇਸ਼ ਸੁਵਿਧਾ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ ਫਿਰੋਜ਼ਪੁਰ ਦੇ ਸੁਵਿਧਾ ਸੈਂਟਰ ਵਿੱਚ ਘੁੰਮ ਰਹੇ ਗੈਰ ਕਾਨੂੰਨੀ ਏਜੰਟ ਜੋ ਲੋਕਾਂ ਦੀ ਲੁੱਟ ਖਸੁੱਟ ਕਰ ਰਹੇ ਸਨ, ਉਨ•ਾਂ ਨੂੰ ਨੱਥ ਪਾਉਂਣ ਲਈ ਜਿਲ•ਾ ਪ੍ਰਸ਼ਾਸ਼ਨ ਵੱਲੋਂ ਸੁਵਿਧਾ ਸੈਂਟਰ ਦੇ ਬਾਹਰ ਇੱਕ ਵਿਸ਼ੇਸ਼ ਹੈਲਪ ਡੈਸਕ ਸ਼ੁਰੂ ਕੀਤਾ ਗਿਆ ਹੈ। ਇਸ ਹੈਲਪ ਡੈਸਕ ਉਪਰ 4 ਆਦਮੀ ਤਾਇਨਾਤ ਕੀਤੇ ਗਏ ਹਨ, ਜੋ ਲੋਕਾਂ ਦੇ ਫਾਰਮ ਬਿਨ•ਾਂ ਕਿਸੇ ਫੀਸ ਜਾਂ ਪੈਸੇ ਦੇ ਕਰਦੇ ਹਨ ਅਤੇ ਲੋਕਾਂ ਨੂੰ ਅੰਦਰ ਸੁਵਿਧਾ ਵਿੱਚ ਆਉਂਣ ਵਾਲੀ ਕਿਸੇ ਵੀ ਪ੍ਰੇਸ਼ਨੀ ਬਾਰੇ ਵੀ ਹੱਲ ਕਰਦੇ ਹਨ। ਇਸ ਤਰ•ਾਂ ਲੋਕਾਂ ਨੂੰ ਕਿਸੇ ਕਿਸਮ ਦੇ ਏਜੰਟ ਪਾਸ ਜਾਣ ਦੀ ਜਰੂਰਤ ਨਹੀਂ ਪੈਂਦੀ। ਜ਼ਿਲ•ਾ ਪ੍ਰਸ਼ਾਸ਼ਨ ਵੱਲੋਂ ਇਸ ਚੁੱਕੇ ਗਏ ਕਦਮ ਬਾਰੇ ਲੋਕਾਂ ਵੱਲੋਂ ਕਾਫੀ ਚੰਗਾ ਹੁੰਗਾਰਾ ਮਿਲਿਆ ਹੈ।

Related Articles

Back to top button