Ferozepur News

• ਦਰਸ਼ਨ ਸਿੰਘ ਕਟਾਰੀਆ  ਜਿਲ•ਾ ਸਿੱਖਿਆ ਅਫਸਰ (ਐ)  ਫਿਰੋਜ਼ਪੁਰ ਵੱਲੋ ਸਾਰੇ ਬੱਚਿਆਂ ਦੇ ਮਾਤਾ-ਪਿਤਾ ਨੂੰ ਅਪੀਲ

ਪ੍ਰਾਈਵੇਟ ਅਤੇ ਅਣ-ਏਡਿਡ ਸਕੂਲਾਂ ਦੇ ਮੁੱਖੀ ਮਿਤੀ 15 ਮਾਰਚ ਤੱਕ ਆਪਣਾ ਸਵੈ-ਘੋਸ਼ਣਾ ਪੱਤਰ ਸਬੰਧਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੇ ਦਫਤਰ ਵਿਖੇ ਜਮਾਂ ਕਰਵਾਉਣ— ਦਰਸ਼ਨ ਸਿੰਘ ਕਟਾਰੀਆ

ਫਿਰੋਜ਼ਪੁਰ 5 ਫਰਵਰੀ (         ਤਿਵਾੜੀ)    )  ਸ੍ਰ. ਦਰਸ਼ਨ ਸਿੰਘ ਕਟਾਰੀਆ  ਜਿਲ•ਾ ਸਿੱਖਿਆ ਅਫਸਰ (ਐ)  ਫਿਰੋਜ਼ਪੁਰ ਵੱਲੋ ਸਾਰੇ ਬੱਚਿਆਂ ਦੇ ਮਾਤਾ-ਪਿਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਪ੍ਰਾਈਵੇਟ ਅਤੇ ਅਣ-ਏਡਿਡ ਸਕੂਲਾਂ ਵਿੱਚ ਦਾਖਲਾ ਕਰਾਉਂਦੇ ਸਮੇਂ ਧਿਆਨ ਰੱਖਣ ਕਿ ਸਕੂਲ ਸਿੱਖਿਆ ਦਾ ਅਧਿਕਾਰ ਐਕਟ 2009 ਤਹਿਤ ਮਾਨਤਾ ਪ੍ਰਾਪਤ ਹੋਵੇ ਤਾਂ ਕਿ ਬੱਚਿਆਂ ਦੀ ਪੜ•ਾਈ ਅਤੇ ਭਵਿੱਖ ਨਾਲ ਕਿਸੇ ਤਰ•ਾਂ ਦਾ ਖਿਲਵਾੜ ਨਾ ਹੋਵੇ।
ਸ੍ਰ. ਦਰਸ਼ਨ ਸਿੰਘ ਕਟਾਰੀਆ  ਨੇ ਫਿਰੋਜ਼ਪੁਰ ਵਿੱਚ ਚੱਲਦੇ ਸਾਰੇ ਪ੍ਰਾਈਵੇਟ ਅਣ-ਏਡਿਡ ਸਕੂਲਾਂ ਦੇ ਮੈਨੇਜਰਾਂ/ਮੁਖੀਆਂ ਨੂੰ  ਕਿਹਾ ਕਿ  ਉਹ ਮਿਤੀ 15 ਮਾਰਚ 2015 ਤੱਕ ਆਪਣਾ ਸਵੈ-ਘੋਸ਼ਣਾ ਪੱਤਰ ਸਬੰਧਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੇ ਦਫਤਰ ਵਿਖੇ ਜਮਾਂ ਕਰਵਾਉਣ । ਉਨ•ਾਂ ਦੱਸਿਆ ਕਿ ਸਕੂਲ ਸਿੱਖਿਆ ਦਾ ਅਧਿਕਾਰ ਐਕਟ 2009 ਪੰਜਾਬ ਰਾਜ ਸਿੱਖਿਆ ਦਾ ਅਧਿਕਾਰ ਰੂਲਜ਼ 2010 ਤੇ 2011 ਮੁਤਾਬਕ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਅਤੇ ਸਕੂਲ ਵਿੱਚ ਸਿੱਖਿਆ ਦਾ ਅਧਿਕਾਰ ਐਕਟ ਪੰਜਾਬ ਰਾਜ ਰੂਲਜ਼ ਮੁਤਾਬਕ ਯੋਗ ਅਧਿਆਪਕ ਰੱਖੇ ਗਏ ਹਨ। ਉਨ•ਾਂ ਸਾਰੇ ਸਕੂਲਾਂ ਦੇ ਮੈਨੇਜਰਾਂ/ਮੁਖੀਆਂ ਨੂੰ ਕਿਹਾ ਕਿ ਆਮ ਜਨਤਾ ਨੂੰ ਜਾਣੂ ਕਰਾਉਣ ਲਈ ਆਪਣੇ ਸਕੂਲ ਦੇ ਮੇਨ ਗੇਟ ਪਾਸ  ਨਵੇਂ ਸੈਸ਼ਨ ਦੌਰਾਨ ਵਿਦਿਆਰਥੀਆਂ ਪਾਸੋਂ ਲਈ ਜਾਣ ਵਾਲੀ ਫੀਸ ਦੀ ਡਿਟੇਲ ਅਤੇ ਉਸ ਦੇ ਬਦਲੇ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਨੂੰ ਦਰਸ਼ਾਉਦਾਂ ਹੋਇਆ ਬੋਰਡ ਲਗਾਉਣ।  ਇਸ ਤੋਂ ਇਲਾਵਾ ਨਵੇਂ ਖੋਲੇ ਜਾਣ ਵਾਲੇ ਸਕੂਲਾਂ ਦੇ ਮਾਲਕਾਂ/ਮੈਨੇਜਰਾਂ/ਮੁਖੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਜ਼ਿਲ•ਾ ਸਿੱਖਿਆ ਅਫਸਰ (ਐ ) ਫਿਰੋਜ਼ਪੁਰ ਪਾਸੋਂ ਸਿੱਖਿਆ ਦਾ ਅਧਿਕਾਰ ਐਕਟ ਮੁਤਾਬਕ ਮਾਨਤਾ ਲਏ ਬਗੈਰ ਕੋਈ ਵੀ ਨਵਾਂ ਪ੍ਰਾਈਵੇਟ ਸਕੂਲ ਸ਼ੁਰੂ ਨਾ ਕਰਨ। ਉਲੰਘਣਾ ਕਰਨ ਵਾਲੇ ਸਕੂਲਾਂ ਦੇ ਖ਼ਿਲਾਫ਼ ਸਿੱਖਿਆ ਦਾ ਅਧਿਕਾਰ ਐਕਟ 2009 ਤਹਿਤ ਪੰਜਾਬ ਰਾਜ ਰੂਲਜ਼ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

Related Articles

Back to top button