Ferozepur News

ਫ਼ਿਰੋਜ਼ਪੁਰ ਜ਼ਿਲ੍ਹੇ ਦੇ 4 ਵਿਧਾਨ ਸਭਾ ਹਲਕਿਆਂ ਵਿਚ ਸ਼ਾਮ 5 ਵਜੇ ਤੱਕ 80 ਫ਼ੀਸਦੀ ਤੋਂ ਵੱਧ ਮੱਤਦਾਨ

 

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਮੂਹ ਵੋਟਰਾਂ ਤੇ ਚੋਣ ਅਮਲ ਵਿਚ ਲੱਗੇ ਕਰਮਚਾਰੀਆਂ/ਅਧਿਕਾਰੀਆਂ ਦਾ ਧੰਨਵਾਦ

ਫ਼ਿਰੋਜ਼ਪੁਰ 04 ਫਰਵਰੀ 2017( ) ਫ਼ਿਰੋਜ਼ਪੁਰ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ 75-ਜ਼ੀਰਾ, 76-ਫਿਰੋਜ਼ਪੁਰ (ਸ਼ਹਿਰੀ), 77-ਫਿਰੋਜ਼ਪੁਰ (ਦਿਹਾਤੀ) ਅਤੇ 78-ਗੁਰੂਹਰਸਹਾਏ ਵਿੱਚ ਵੋਟਾਂ ਪੂਰਨ ਅਮਨ ਸ਼ਾਂਤੀ, ਨਿਰਪੱਖਤਾ ਅਤੇ ਆਜ਼ਾਦ ਮਾਹੌਲ  ਵਿਚ ਸੰਪੰਨ ਹੋਇਆ।  

 ਜ਼ਿਲ੍ਹਾ ਚੋਣ ਅਫਸਰ-ਕਮ ਡਿਪਟੀ ਕਮਿਸ਼ਨਰ ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਸ਼ਾਮ 5 ਵਜੇ ਤੱਕ 80 ਫ਼ੀਸਦੀ ਤੋ ਵੱਧ ਵੋਟਾਂ ਪੋਲ ਹੋਈਆਂ , ਜਿਨ੍ਹਾਂ ਵਿਚੋਂ ਵਿਧਾਨ ਸਭਾ ਹਲਕਾ 75-ਜ਼ੀਰਾ ਵਿੱਚ 85 ਫ਼ੀਸਦੀ, 76-ਫਿਰੋਜ਼ਪੁਰ (ਸ਼ਹਿਰੀ) ਵਿੱਚ 71 ਫ਼ੀਸਦੀ, 77-ਫਿਰੋਜ਼ਪੁਰ (ਦਿਹਾਤੀ) ਵਿੱਚ 83 ਫੀਸਦੀ ਅਤੇ 78-ਗੁਰੂਹਰਸਹਾਏ ਵਿੱਚ 83 ਫੀਸਦੀ ਵੋਟਾਂ ਪੋਲ ਹੋਈਆਂ ਹਨ। ਖਬਰ ਲਿਖੇ ਜਾਣ ਤੱਕ ਜਿਲ੍ਹੇ ਦੇ ਕਈ ਪੋਲਿੰਗ ਬੂਥਾਂ ਤੇ ਲੋਕ ਵੋਟਾਂ ਪਾਉਣ ਲਈ ਲਾਈਨਾਂ ਵਿਚ ਲੱਗੇ ਹੋਏ ਸਨ।

ਇਸ ਮੌਕੇ ਜਿਲ੍ਹਾ ਚੋਣ ਅਫਸਰ ਸ.ਬਲਵਿੰਦਰ ਸਿੰਘ ਧਾਲੀਵਾਲ ਨੇ ਸਮੂਹ ਵੋਟਰਾਂ ਤੇ ਚੋਣ ਅਮਲ ਵਿਚ ਲੱਗੇ ਕਰਮਚਾਰੀਆਂ/ਅਧਿਕਾਰੀਆਂ ਦਾ ਜ਼ਿਲ੍ਹੇ ਵਿਚ ਸ਼ਾਂਤੀ ਪੂਰਵਕ ਚੌਣਾਂ ਲਈ ਧੰਨਵਾਦ ਕੀਤਾ।

Related Articles

Back to top button