Ferozepur News

ਫ਼ਿਰੋਜ਼ਪੁਰ 'ਚ ਜਲਦ ਬਣੇਗਾ ਮੈਰੇਡੋਰੀਅਸ ਸਕੂਲ

kamalsharma
ਫ਼ਿਰੋਜ਼ਪੁਰ 1 ਜੁਲਾਈ (ਏ.ਸੀ.ਚਾਵਲਾ)ਪੜ•ਾਈ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਫ਼ਿਰੋਜ਼ਪੁਰ ਵਿਚ ਉਚੇਰੀ ਸਿੱਖਿਆ ਦਿੰਦਾ ਮੈਰੇਡੋਰੀਅਸ ਸਕੂਲ ਜਲਦ ਹੋਵੇਗਾ ਬੱਚਿਆਂ ਦੇ ਸਪੁਰਦ ਜਿਥੇ ਬੱਚਿਆਂ ਨੂੰ ਪੜ•ਾਈ ਦੇ ਨਾਲ-ਨਾਲ ਦੇਸ਼ ਦੇ ਰਾਖੇ ਬਨਣ ਦੇ ਕਾਬਲ ਵੀ ਬਣਾਇਆ ਜਾਵੇਗਾ। ਇਹ ਐਲਾਨ ਅੱਜ ਪੰਜਾਬ ਭਾਜਪਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਕਰਦਿਆਂ ਕਿਹਾ ਕਿ ਫ਼ਿਰੋਜ਼ਪੁਰ ਦੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਪਈ 22 ਏਕੜ ਜ਼ਮੀਨ ਵਿਚੋਂ 12 ਏਕੜ ਜ਼ਮੀਨ ਵਿਚ ਸੀ-ਪਾਈਟ ਟ੍ਰੇਨਿੰਗ ਗਰਾਊਂਡ ਦੀ ਉਸਾਰੀ ਕੀਤੀ ਜਾਵੇਗੀ, ਜਿਥੇ ਫੌਜ ਵਿਚ ਭਰਤੀ ਹੋਣ ਦੇ ਇਛੁਕਾਂ ਨੂੰ ਮਾਹਿਰਾਂ ਦੁਆਰਾ ਸਿਖਲਾਈ ਵੀ ਦਿੱਤੀ ਜਾਵੇਗੀ। ਫ਼ਿਰੋਜ਼ਪੁਰ ਦੇ ਖਿੱਤੇ ਪਏ ਉੱਚ ਸਿੱਖਿਆ ਦੇਣ ਵਾਲੇ ਮੈਰੇਡੋਰੀਅਸ ਸਕੂਲ ਦੀ ਗੱਲ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਇਸ ਸਕੂਲ ਵਿਚ ਰਹਿ ਕੇ ਬੱਚੇ ਜਿਥੇ ਉਚੇਰੀ ਪੜ•ਾਈ ਕਰਨਗੇ, ਉਥੇ ਸਰਕਾਰ ਵੱਲੋਂ ਹੀ ਸਾਰੀਆਂ ਸਹੂਲਤਾਂ ਬੱਚਿਆਂ ਨੂੰ ਦਿੱਤੀਆਂ ਜਾਣਗੀਆਂ। ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਸੈਨਿਕ ਭਲਾਈ ਵਿਭਾਗ ਨੂੰ ਪਿੰਡ ਹਕੂਮਤ ਸਿੰਘ ਵਾਲਾ ਦੇ ਮਹਿੰਗਾ ਸਿੰਘ ਵੱਲੋਂ ਸਕੂਲ ਅਤੇ ਗਰਾਊਂਡ ਬਨਾਉਣ ਲਈ 22 ਏਕੜ ਜ਼ਮੀਨ ਦਿੱਤੀ ਸੀ, ਪ੍ਰੰਤੂ ਕਿਸੇ ਕਾਰਣ ਕਰਕੇ ਆਰਮੀ ਵੱਲੋਂ ਸਕੂਲ ਸਥਾਪਿਤ ਨਾ ਕੀਤੇ ਜਾਣ ਕਰਕੇ ਬੱਚਿਆਂ ਦੇ ਹੋ ਰਹੇ ਨੁਕਸਾਨ ਨੂੰ ਗੋਚਦਿਆਂ ਉਨ•ਾਂ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕੀਤੀ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਹਾਊਸ ਚੰਡੀਗੜ• ਅਤੇ ਸ: ਪ੍ਰਕਾਸ਼ ਸਿੰਘ ਬਾਦਲ ਦੇ ਫ਼ਿਰੋਜ਼ਪੁਰ ਆਉਣ &#39ਤੇ ਇਸ ਵਿਰਾਨ ਪਈ ਜ਼ਮੀਨ ਨੂੰ ਬੱਚਿਆਂ ਦੇ ਉੱਜਵਲ ਭਵਿੱਖ ਦੇ ਲੇਖੇ ਲਾਉਣ ਲਈ ਬੇਨਤੀ ਕੀਤੀ ਗਈ ਸੀ, ਜਿਸ ਨੂੰ ਉਨ•ਾਂ ਮਨਜ਼ੂਰੀ ਦੇ ਦਿੱਤੀ ਹੈ, ਜਿਸ &#39ਤੇ ਉਹ ਮੁੱਖ ਮੰਤਰੀ ਪੰਜਾਬ ਦਾ ਦਿਲੋਂ ਧੰਨਵਾਦ ਕਰਦੇ ਹਨ। ਸ੍ਰੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਮਨਜ਼ੂਰੀ ਮਿਲਣ &#39ਤੇ ਜਿਥੇ 12 ਏਕੜ ਵਿਚ ਗਰਾਊਂਡ ਅਤੇ ਸਕਿਲ ਸੈਂਟਰ ਸਥਾਪਿਤ ਕਰਕੇ ਆਰਮੀ ਵਿਚ ਭਰਤੀ ਹੋਣ ਵਾਲਿਆਂ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਇਲਾਕੇ ਦੀਆਂ ਲੜਕੀਆਂ ਤੇ ਲੜਕਿਆਂ ਨੂੰ ਕਿੱਤਾ ਮੁਖੀ ਸਿਲਾਈ ਦੀ ਜਾਣਕਾਰੀ ਦਿੱਤੀ ਜਾਵੇਗੀ। ਉਥੇ ਅੱਜ ਮਿਲੀ ਪ੍ਰਵਾਨਿਗੀ ਉਪਰੰਤ ਮੈਰੇਡੋਰੀਅਸ ਸਕੂਲ ਬਣਾ ਕੇ 80 ਪ੍ਰਤੀਸ਼ਤ ਵਾਲੇ ਬੱਚਿਆਂ ਨੂੰ ਮੁਫਤ ਦਾਖਲੇ ਤੇ ਮੁਫਤ ਫੀਸਾਂ ਦੇ ਆਧਾਰ &#39ਤੇ ਹੋਸਟਲ ਵਿਚ ਉਚੇਰੀ ਸਿੱਖਿਆ ਪ੍ਰਦਾਨ ਕਰਵਾਈ ਜਾਵੇਗੀ। ਸ਼ਰਮਾ ਨੇ ਕਿਹਾ ਕਿ ਇਸ ਸਕੂਲ ਵਿਚ ਆਉਣ ਵਾਲੇ ਬੱਚੇ ਨੂੰ ਜਿਥੇ ਉਚੇਰੀ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ, ਉਥੇ ਸੀ. ਪਾਈਟ ਟ੍ਰੇਨਿੰਗ ਗਰਾਊਂਡ ਵਿਚ ਆਰਮੀ ਲਈ ਪਰਪੱਕ ਕਰਕੇ ਦੇਸ਼ ਦੀ ਰਾਖੀ ਦੇ ਯੋਗ ਬਣਾਇਆ ਜਾਵੇਗਾ ਤਾਂ ਜੋ ਦੇਸ਼ ਦੇ ਰਾਖਿਆਂ ਦੀ ਗਿਣਤੀ ਵਿਚ ਅਥਾਹ ਵਾਧਾ ਹੋ ਸਕੇ। ਉਨ•ਾਂ ਕਿਹਾ ਕਿ ਹਕੂਮਤ ਸਿੰਘ ਵਾਲਾ ਵਿਖੇ ਬਨਣ ਵਾਲੇ ਸਕਿਲ ਸੈਂਟਰ ਵਿਚ ਸਥਾਪਿਤ ਕੀਤੀਆਂ ਜਾਣ ਵਾਲੀਆਂ ਮਸ਼ੀਨਾਂ ਇਲਾਕੇ ਦੀਆਂ ਹੁਨਰਮੰਦ ਔਰਤਾਂ/ਲੜਕੀਆਂ ਅਤੇ ਲੜਕਿਆਂ ਨੂੰ ਕਿੱਤਾ ਮੁਖੀ ਬਣਾ ਕੇ ਰੋਜ਼ਗਾਰ ਦਾ ਮੌਕਾ ਦੇਣਗੀਆਂ, ਜਿਥੇ ਲੁਧਿਆਣਾ, ਦਿੱਲੀ ਜਿਹੇ ਸ਼ਹਿਰਾਂ ਤੋਂ ਕਪੜੇ ਦੀ ਸਿਲਾਈ ਲਈ ਬਦਸਤੂਰ ਕੰਮ ਆਉਂਦਾ ਰਹੇਗਾ ਅਤੇ ਆਪਣੇ ਹੁਨਰ ਦਾ ਦਿਖਾਵਾ ਕਰਦਿਆਂ ਲੜਕੀਆਂ ਆਪਣੇ ਘਰ ਦੇ ਖਰਚੇ ਚੁੱਕਣਯੋਗ ਹੋਣ ਦੇ ਨਾਲ-ਨਾਲ ਆਪਣੀ ਪਹਿਚਾਣ ਵੀ ਸਥਾਪਿਤ ਕਰ ਸਕਣਗੀਆਂ।ਉਨ•ਾਂ ਕਿਹਾ ਕਿ ਜ਼ਿਲ•ਾ ਫ਼ਿਰੋਜ਼ਪੁਰ ਨੂੰ ਸੂਬੇ ਵਿਚੋਂ ਮੋਹਰੀ ਬਨਾਉਣ ਲਈ ਉਹ ਹਰ ਹੀਲਾ ਅਪਣਾਉਣਗੇ ਤਾਂ ਜੋ ਉਨ•ਾਂ ਦੇ ਇਲਾਕੇ ਤੋਂ ਪਛੜੇਪਣ ਦਾ ਸ਼ਬਦ ਹਟ ਸਕੇ। ਇਸ ਮੌਕੇ ਉਨ•ਾਂ ਨਾਲ ਜ਼ਿਲ•ਾ ਭਾਜਪਾ ਪ੍ਰਧਾਨ ਜੁਗਰਾਜ ਸਿੰਘ ਕਟੋਰਾ, ਕੌਂਸਲ ਪ੍ਰਧਾਨ ਅਸ਼ਵਨੀ ਗਰੋਵਰ, ਯੁਵਾ ਮੋਰਚਾ ਫ਼ਿਰੋਜ਼ਪੁਰ ਦੇ ਪ੍ਰਧਾਨ ਜਸਪਾਲ ਸਿੰਘ ਜਿੰਮੀ ਸੰਧੂ, ਸਾਰਜ ਸਿੰਘ, ਅਰਮਿੰਦਰ ਸਿੰਘ ਛੀਨਾ, ਸੋਨੂੰ ਐਮ.ਸੀ, ਦਵਿੰਦਰ ਕਪੂਰ, ਦਵਿੰਦਰ ਬਜਾਜ, ਰਵੀ ਮਹਿਤਾ, ਗੁਰਭੇਜ ਸਿੰਘ ਬਹਾਦਰਵਾਲਾ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਹਾਜ਼ਰ ਸਨ।

Related Articles

Back to top button