ਫ਼ਿਰੋਜ਼ਪੁਰ ਐਨ ਜੀ ਓ ਕੁਆਰਡੀਨੇਸ਼ਨ ਕਮੇਟੀ ਵੱਲੋਂ ਖੁਸ਼ਹਾਲ ਸਿੰਘ ਵਾਲਾ ਵਿਖੇ ਮੁਫਤ ਮੈਡੀਕਲ ਕੈਂਪ
ਫ਼ਿਰੋਜ਼ਪੁਰ ਐਨ ਜੀ ਓ ਕੁਆਰਡੀਨੇਸ਼ਨ ਕਮੇਟੀ ਵੱਲੋਂ ਖੁਸ਼ਹਾਲ ਸਿੰਘ ਵਾਲਾ ਵਿਖੇ ਮੁਫਤ ਮੈਡੀਕਲ ਕੈਂਪ
ਫ਼ਿਰੋਜ਼ਪੁਰ 23 ਸਤੰਬਰ ( ਗੁਰਿੰਦਰ ਸਿੰਘ) ਫ਼ਿਰੋਜ਼ਪੁਰ ਐਨ ਜੀ ਓ ਕੁਆਰਡੀਨੇਸ਼ਨ ਕਮੇਟੀ ਫ਼ਿਰੋਜ਼ਪੁਰ ਵੱਲੋਂ ਸਿਹਤ ਵਿਭਾਗ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਪਿੰਡ ਖੁਸ਼ਹਾਲ ਸਿੰਘ ਵਾਲਾ (ਰੱਖੜੀ) ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ।
ਸੁਸਾਇਟੀ ਦੇ ਪ੍ਰਧਾਨ ਇੰਦਰ ਸਿੰਘ ਗੋਗੀਆ ਅਤੇ ਪ੍ਰੋਜੇਕਟ ਇੰਚਾਰਜ ਡਾ: ਜੇ ਐਸ ਬੁਤਾਲੀਆ ਨੇ ਦÎੱਸਿਆ ਕਿ ਇਸ ਕੈਂਪ ਵਿੱਚ ਡਾ: ਗੁਰਮੇਜ ਰਾਮ ਗੁਰਾਇਆ ਐਮ.ਡੀ, ਡਾ: ਸੰਦੀਪ ਬਜਾਜ ਅੱਖਾਂ ਦੇ ਮਾਹਿਰ ਅਤੇ ਡਾ: ਗੁਰਵੰਤ ਕੌਰ ਦੰਦਾਂ ਦੇ ਮਾਹਿਰ ਡਾਕਟਰਾਂ ਤੋਂ ਇਲਾਵਾ ਜੈਨਸਿਸ਼ ਇੰਸਟਟੀਚਿਊਟ ਆਫ ਡੈਂਟਲ ਸਾਇੰਸ ਦੇ ਵਿਦਿਆਰਥੀਆਂ ਨੇ 263 ਮਰੀਜਾਂ ਦਾ ਚੈਕ ਅੱਪ ਕੀਤਾ ਜਦ ਕਿ ਐਨ ਜੀ ਓ ਕੁਆਰਡੀਨੇਟਰ ਕਮੇਟੀ ਵੱਲੋਂ ਮੁਫਤ ਦਵਾਈਆਂ ਦਿੱਤੀਆਂ ਗਈਆਂ।
ਇਸ ਕੈਂਪ ਵਿੱਚ ਸਕੂਲ ਦੀ ਮੁੱਖ ਅਧਿਆਪਕਾ ਸ਼ਿਵਾਨੀ ਅਰੋੜਾ ਅਤੇ ਸਟਾਫ ਨੇ ਵੀ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਹਰੀਸ਼ ਮੌਗਾ ਸਰਪ੍ਰਸਤ, ਮੰਗਤ ਰਾਮ ਆਨੰਦ ਜਨਰਲ ਸਕੱਤਰ, ਡਾ: ਸਤਿੰਦਰ ਸਿੰਘ, ਡਾ: ਜੇ ਐਸ ਮੱਕੜ, ਬਲਵਿੰਦਰ ਸਿੰਘ ਗੋਗੀਆ, ਸੁੰਦਰ ਲਾਲ ਸਾਬਕਾ ਸਰਪੰਚ, ਜਗਜੀਤ ਸਿੰਘ ਕੋਛੜ, ਸੁਖਦੇਵ ਸਿੰਘ ਖਾਲਸਾ, ਏ ਕੇ ਬਜਾਜ, ਬਲਦੇਵ ਸਿੰਘ ਜੋਸਨ, ਇੰਦਰ ਸਿੰਘ ਨਾਗਪਾਲ ਵੀ ਹਾਜ਼ਰ ਸਨ।