Ferozepur News

ਖਾਲਸਾ ਸਾਜਨਾ ਦਿਵਸ ਅਤੇ ਜੱਲ੍ਹਿਆਂ ਵਾਲੇ ਬਾਗ ਦੇ ਸੌ ਸਾਲਾਂ ਨੂੰ ਸਮਰਪਿਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ, ਬਲਾਕ ਝੋਕ ਮੋਹੜੇ ਦੀ ਚੋਣ

ਮਮਦੋਟ 14 ਅਪ੍ਰੈਲ (ਨਿਰਵੈਰ ਸਿੰਘ ਸਿੰਧੀ) :-  ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਖਾਲਸਾ ਸਾਜਨਾ ਦਿਵਸ ਅਤੇ ਜਲਿਆਂਵਾਲਾ ਬਾਗ ਕਤਲੇਆਮ ਕਾਂਡ ਦੇ ਸੌ ਸਾਲਾ ਦਿਵਸ ਨੂੰ ਸਮਰਪਿਤ ਮੀਟਿੰਗ ਦਾਣਾ ਮੰਡੀ ਝੋਕ ਮੋਹੜੇ ਦੇ ਗੁਰਦੁਆਰਾ ਸੰਗਤਸਰ ਸਾਹਿਬ ਵਿੱਚ ਜਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਝੋਕ ਟਹਿਲ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਸੂਬਾ ਆਗੂ ਗੁਰਮੀਤ ਸਿੰਘ ਮਹਿਮਾ ਅਤੇ ਅਵਤਾਰ ਸਿੰਘ ਮਹਿਮਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਜਲ੍ਹਿਆਂ ਵਾਲੇ ਬਾਗ ਦੇ ਕਤਲੇਆਮ ਕਾਂਡ ਦੇ ਸ਼ਹੀਦਾਂ ਅਤੇ ਖਾਲਸਾ ਸਾਜਨਾ ਦਿਵਸ ਦੇ ਇਤਿਹਾਸ ਨੂੰ ਯਾਦ ਕਰਦਿਆਂ ਕਿਸਾਨੀ ਮੰਗਾਂ ਮਸਲਿਆਂ ਤੇ ਭਰਪੂਰ ਚਰਚਾ ਕਰਨ ਦੇ ਨਾਲ ਬਲਾਕ ਝੋਕ ਮੋਹੜੇ ਦੀ ਕਮੇਟੀ ਦੀ ਚੋਣ ਕੀਤੀ ਗਈ । ਜਿਸ ਵਿੱਚ ਸਰਬਸੰਮਤੀ ਨਾਲ ਬਾਜ ਸਿੰਘ ਬੁਰਜ ਨੂੰ ਪ੍ਰਧਾਨ ਅਤੇ ਗੁਰਸਾਹਬ ਸਿੰਘ ਮੌਲਵੀਵਾਲਾ ਨੂੰ ਪ੍ਰੈੱਸ ਸਕੱਤਰ ਬਣਾਇਆ ਗਿਆ । ਇਨ੍ਹਾਂ ਤੋਂ ਇਲਾਵਾ ਨਿਸ਼ਾਨ ਸਿੰਘ ਟਾਹਲੀ ਵਾਲਾ, ਅਮਰੀਕ ਸਿੰਘ ਸ਼ਾਮ ਸਿੰਘ ਵਾਲਾ, ਗੁਰਭੇਜ ਸਿੰਘ ਲੋਹੜਾ ਨਵਾਬ, ਬਲਕਾਰ ਸਿੰਘ ਮਿਸ਼ਰੀ ਵਾਲਾ, ਜਸਬੀਰ ਸਿੰਘ ਸੁਖਦੇਵ ਸਿੰਘ ਦਿਲਾਰਾਮ, ਸਤਨਾਮ ਸਿੰਘ ਝੋਕ, ਬਿੱਕਰ ਸਿੰਘ ਡੋਡ, ਬਗ਼ੀਚਾ ਸਿੰਘ ਬੈਰਕਾਂ, ਸੋਭਾ ਸਿੰਘ ਕੋਟ ਗੰਡਾ ਸਿੰਘ, ਸੁੱਚਾ ਸਿੰਘ ਅਲੀ ਕੇ ਝੁੱਗੇ ਅਤੇ ਬੂਟਾ ਸਿੰਘ ਮਾਛੀਵਾੜਾ ਨੂੰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ । ਇਸ ਮੌਕੇ ਸੰਬੋਧਨ ਕਰਦਿਆਂ ਰਣਜੀਤ ਸਿੰਘ ਝੋਕ ਟਹਿਲ ਸਿੰਘ ਵਾਲਾ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਵੱਧ ਤੋਂ ਵੱਧ  ਜਥੇਬੰਦ ਹੋਕੇ ਮਈ ਦੇ ਪਹਿਲੇ ਹਫ਼ਤੇ ਪਟਿਆਲਾ ਵਿਖੇ ਲੱਗਣ ਵਾਲੇ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਣ । ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੇ ਬੈਂਕਾਂ ਵੱਲੋਂ ਅਦਾਲਤ ਵਿੱਚ ਚੈੱਕ ਲਗਾਏ ਗਏ ਹਨ ਉਹ ਜਥੇਬੰਦੀ ਨਾਲ ਸੰਪਰਕ ਕਰਨ ਤਾਂ ਜੋ ਇਸ ਲੁੱਟ ਤੇ ਧੱਕੇਸ਼ਾਹੀ ਖ਼ਿਲਾਫ਼ ਸੰਘਰਸ਼ ਕਰਕੇ ਜਿੱਤ ਪ੍ਰਾਪਤ ਕੀਤੀ  ਜਾ ਸਕੇ । ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਕਣਕ ਦੀ ਫਸਲ  ਵੇਚਣ ਸਮੇਂ ਜੇਕਰ ਕਿਸੇ ਵੀ ਕਿਸਾਨ ਨੂੰ ਕੋਈ ਮੁਸ਼ਕਿਲ ਆਈ ਤਾਂ ਸਬੰਧਤ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ ਇਸ ਦੀ ਜਿੰਮੇਵਾਰ ਸਰਕਾਰ ਹੋਵੇਗੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੀਤ ਸਿੰਘ ਮਿਸ਼ਰੀਵਾਲਾ, ਬਖਸ਼ੀਸ਼ ਸਿੰਘ ਮਿਸ਼ਰੀ ਵਾਲਾ, ਸੁਖਬੀਰ ਸਿੰਘ, ਕੁਲਵੰਤ ਸਿੰਘ ਸ਼ਾਮ ਸਿੰਘ ਵਾਲਾ, ਸੰਦੀਪ ਸਿੰਘ ਮੌਲਵੀ ਵਾਲਾ, ਗੁਰਮੇਜ ਸਿੰਘ ਮੌਲ਼ਵੀਵਾਲਾ, ਸੁਖਵਿੰਦਰ ਸਿੰਘ ਬੁਰਜ, ਨਿਸ਼ਾਨ ਸਿੰਘ, ਦਰਸ਼ਨ ਸਿੰਘ ਮਿਸ਼ਰੀ ਵਾਲਾ, ਗੁਰਵਿੰਦਰ ਸਿੰਘ ਬੁਰਜ, ਲਖਵੀਰ ਸਿੰਘ ਡੋਡ, ਜਸਬੀਰ ਸਿੰਘ ਦਿਲਾ ਰਾਮ, ਸੁਖਦੇਵ ਸਿੰਘ, ਸੇਵਕ ਸਿੰਘ ਮਿਸ਼ਰੀ ਵਾਲਾ, ਗੁਰਬਚਨ ਸਿੰਘ ਮਿਸ਼ਰੀਵਾਲਾ, ਬਲਕਾਰ ਸਿੰਘ ਕੋਟ ਗੰਡਾ ਸਿੰਘ ਵਾਲਾ, ਪਰਮਜੀਤ ਸਿੰਘ ਝੋਕ, ਅਮਰਜੀਤ ਸਿੰਘ ਝੋਕ, ਅਮਰੀਕ ਸਿੰਘ ਮਹਿਮਾ, ਦਲਜੀਤ ਸਿੰਘ ਮਹਿਮਾ, ਕਸ਼ਮੀਰ ਸਿੰਘ ਮਹਿਮਾ,ਜਰਮਲ ਸਿੰਘ ਮਹਿਮਾ, ਬਲਕਾਰ ਸਿੰਘ ਲੋਹੜਾ ਨਵਾਬ ਆਦਿ ਕਿਸਾਨ ਹਾਜਰ ਸਨ ।
ਕੈਪਸ਼ਨ : – ਮੀਟਿੰਗ ਉਪਰੰਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਿਲਾ ਫਿਰੋਜਪੁਰ ਦੇ ਆਗੂ ਅਤੇ ਹਾਜਰ ਕਿਸਾਨ |

Related Articles

Back to top button