Ferozepur News

ਫ਼ਿਰੋਜਪੁਰ ਪੁਲੀਸ ਵੱਲੋਂ 2 ਨਾਮੀ ਗੈਂਗਸਟਰ ਗ੍ਰਿਫ਼ਤਾਰ

ਫਿਰੋਜ਼ਪੁਰ 23 ਮਈ 2017( ) ਫ਼ਿਰੋਜਪੁਰ ਪੁਲੀਸ ਵੱਲੋਂ 2 ਨਾਮੀ ਗੈਗਸਟਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਇਹ ਜਾਣਕਾਰੀ ਸ਼੍ਰੀ ਗੌਰਵ ਗਰਗ ਐਸ.ਐਸ.ਪੀ ਫਿਰੋਜ਼ਪੁਰ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦਿੱਤੀ। 

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਪੁਲੀਸ ਵੱਲੋਂ ਮਾੜੇ ਅਨਸਰਾਂ ਅਤੇ ਡਰੱਗ ਸਮਗਲਰਾਂ ਅਤੇ ਗੈਂਗਸਟਾਰਾ ਖ਼ਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਖ਼ੁਫ਼ੀਆ ਇਤਲਾਹ ਮਿਲਣ ਤੇ ਸ਼੍ਰੀ ਧਰਮਵੀਰ ਸਿੰਘ ਪੀ.ਪੀ.ਐਸ.(ਐਸ.ਪੀ.ਡੀ)    ਨਿਗਰਾਨੀ ਹੇਠ ਸ੍ਰ. ਭੁਪਿੰਦਰ ਸਿੰਘ ਭੁੱਲਰ ਡੀ.ਐਸ.ਪੀ (ਡੀ) ਫਿਰੋਜ਼ਪੁਰ, ਇੰਚਾਰਜ ਸੀ ਆਈ ਏ ਸਟਾਫ਼, ਸ.ਥ ਬਲਵੰਤ ਸਿੰਘ ਥਾਣਾ ਸਿਟੀ ਫਿਰੋਜ਼ਪੁਰ ਨੇ ਪੁਲੀਸ ਪਾਰਟੀ ਨਾਲ ਰੇਡ ਕਰ ਕੇ ਏ ਕੈਟਾਗਰੀ ਦੇ ਗੈਂਗਸਟਰ ਗਗਨਦੀਪ ਸਿੰਘ ਉਰਫ਼ ਜੱਜ ਨੂੰ ਬੱਸ ਸਟੈਂਡ ਫ਼ਿਰੋਜ਼ਪੁਰ ਸਿਟੀ ਤੋਂ ਮਿਤੀ 22-05-2017 ਨੂੰ ਗ੍ਰਿਫ਼ਤਾਰ ਕੀਤਾ । ਉਨ੍ਹਾਂ ਦੱਸਿਆ ਕਿ ਗਗਨਦੀਪ ਸਿੰਘ ਦੇ ਵਿਰੁੱਧ ਵੱਖ ਵੱਖ ਥਾਣਿਆਂ ਵਿੱਚ 11 ਮੁਕੱਦਮੇ ਪਹਿਲੇ ਦਰਜ਼ ਹਨ ਅਤੇ ਉਸ ਤੋਂ  ਪੁੱਛ ਗਿੱਛ ਕਰਨ ਤੇ ਪਤਾ ਲੱਗਿਆ ਕਿ ਮਿਤੀ 23-05-2017 ਨੂੰ ਵਰਿੰਦਰ ਸਿੰਘ ਉਰਫ਼ ਰਿੱਕੀ ਪੁੱਤਰ ਕਸ਼ਮੀਰ ਸਿੰਘ ਕੌਮ ਮੱਜਬੀ ਸਿੱਖ ਵਾਸੀ ਨੇੜੇ ਬਾਬਾ ਸੇਵਾ ਸਿੰਘ ਪਿੰਡ ਸਿੰਘਾ ਵਾਲਾ ਥਾਣਾ ਚੜਿੱਕ ਜ਼ਿਲ੍ਹਾ ਮੋਗਾ ਉਸ ਨੂੰ ਲੈਣ ਵਾਸਤੇ ਫਿਰੋਜ਼ਪੁਰ ਆ ਰਿਹਾ ਹੈ।  ਉਨ੍ਹਾਂ ਦਸਿਆ ਕਿ ਉਕਤ ਟੀਮਾਂ ਵੱਲੋਂ ਸਪੈਸ਼ਲ ਨਿਗਰਾਨੀ ਕਰ ਕੇ ਫਿਰੋਜ਼ਪੁਰ ਮੋਗਾ ਰੇਲਵੇ ਲਾਇਨ ਦੇ ਫਾਟਕ ਨੇੜੇ ਸਤੀਏ ਵਾਲਾ ਬਾਈਪਾਸ ਤੋ ਵਰਿੰਦਰ ਸਿੰਘ ਉਰਫ਼ ਰਿੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਪਾਸੋਂ 1,67,000 ਰੂਪੈ ਸਮੇਤ ਕਾਰ ਮੈਗਨਮ ੳੋਪਟਰਾ ਪੀ.ਬੀ. 29-ਐਕਸ 3812 ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵਰਿੰਦਰ ਸਿੰਘ  ਮੁਕੱਦਮਾ ਨੰਬਰ 142 ਮਿਤੀ 27-11-2016 ਅ/ਧ 307 ,392, 223 ,224 ,148 ,149 ,120-ਬੀ ,201, 419, 170,171,353,186,212,216, ਭ:ਦ 25,27-59-59 ਅਸਲਾ ਐਕਟ,11,13,16,17,18,20, ਅਨਲਾਅ ਫੁਲ ਐਕਟ 1967 22,29 ਐਨ ਡੀ ਪੀ ਐਸ ਐਕਟ ਥਾਣਾ ਕੋਤਵਾਲੀ ਨਾਭਾ ਜ਼ਿਲ੍ਹਾ ਪਟਿਆਲਾ ਵਿੱਚ ਲੋੜੀਦਾ ਹੈ। ਜੋ ਕਿ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਦੇ ਸਾਲੇ ਗੁਰਿੰਦਰ ਸਿੰਘ ਗੋਰੀ ਅਤੇ ਕੁਲਬੀਰ ਨੀਟਾ ਅਤੇ ਸੀਰਾ ਸਧਾਣਾ ਦਾ ਨਜ਼ਦੀਕੀ ਸਾਥੀ ਹੈ। ਜਿਸ ਵਿਰੁੱਧ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ 4 ਮੁਕੱਦਮੇ ਦਰਜ਼ ਹਨ। ਜਿਸ ਤੋ ਹੋਰ ਵੀ ਕਈ ਖ਼ੁਲਾਸੇ ਹੋਣ ਦੀ ਉਮੀਦ ਹੈ।

            ਐਸ.ਐਸ.ਪੀ ਫਿਰੋਜ਼ਪੁਰ ਨੇ ਦੱਸਿਆ ਇਸ ਤੋਂ ਇਲਾਵਾ ਸੀ ਆਈ ਏ ਸਟਾਫ਼ ਦੀ ਟੀਮ ਵੱਲੋਂ ਮੁਕੱਦਮਾ ਨੰਬਰ 115 /17 ਅ/ਧ 21,25,61-85 ਐਨ ਡੀ ਪੀ ਐਸ ਐਕਟ 25,54'59 ਅਸਲਾ ਐਕਟ 66-ਡੀ,66-ਐਫ ਆਈ ਟੀ ਐਕਟ ਥਾਣਾ ਸਦਰ ਫਿਰੋਜ਼ਪੁਰ ਵਿੱਚ  ਪਹਿਲਾ ਫੜੇ ਗਏ ਡਰੱਗ ਸਮਗਲਰਾਂ ਤੋਂ 16 ਲੱਖ  50,000/- ਰੂਪੈ ਹੋਰ ਬਰਾਮਦ ਕੀਤੇ ਗਏ ਹਨ। 

Related Articles

Back to top button