Ferozepur News

ਜ਼ਿਲ•ੇ ਦੇ ਸਾਰੇ ਕਿਸਾਨਾਂ ਨੂੰ ਜਾਰੀ ਕੀਤੇ ਜਾਣਗੇ ਸੁਆਇਲ ਹੈੱਲਥ ਕਾਰਡ-ਡਿਪਟੀ ਕਮਿਸ਼ਨਰ

D.C. S.RAVINDER SINGHਫਿਰੋਜ਼ਪੁਰ 8 ਜੂਨ  (ਏ.ਸੀ.ਚਾਵਲਾ) ਖੇਤੀਬਾੜ•ੀ ਅਧੀਨ ਰਕਬੇ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਅਤੇ ਕਿਸਾਨਾਂ ਨੂੰ ਭੌਂ ਪਰਖ ਦੇ ਅਧਾਰ &#39ਤੇ ਜ਼ਮੀਨੀ ਤੱਤਾਂ ਦੀ ਕਮੀ ਦੂਰ ਕਰਨ ਅਤੇ ਖਾਦਾਂ ਦੀ ਵਰਤੋਂ ਸਬੰਧੀ ਜਾਗਰੂਕ ਕਰਨ ਲਈ ਜ਼ਿਲ•ੇ ਦੇ ਸਾਰੇ ਕਿਸਾਨਾਂ ਨੂੰ ਸੁਆਇਲ ਹੈੱਲਥ ਕਾਰਡ ਜਾਰੀ ਕੀਤੇ ਜਾਣਗੇ। ਇਹ ਜਾਣਕਾਰੀ  ਡਿਪਟੀ ਕਮਿਸ਼ਨਰ ਸ; ਰਵਿੰਦਰ ਸਿੰਘ ਆਈ.ਏ.ਐਸ ਨੇ ਦਿੱਤੀ। ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਇਸੇ ਵਰ•ੇ ਲਾਂਚ ਕੀਤੀ ਗਈ ਸੁਆਇਲ ਹੈੱਲਥ ਕਾਰਡ ਸਕੀਮ ਤਹਿਤ ਜ਼ਿਲ•ੇ ਦੇ ਕਿਸਾਨਾਂ ਨੂੰ ਜਾਰੀ ਕੀਤੇ ਜਾਣ ਵਾਲੇ ਸਾਇਲ ਹੈੱਲਥ ਕਾਰਡਾਂ ਬਾਰੇ ਤਫ਼ਸੀਲ ਵਿੱਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਮੀਨੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਲਈ ਹਰ ਖੇਤ ਲਈ ਵੱਖ-ਵੱਖ ਜ਼ਮੀਨੀ ਤੱਤਾਂ ਦੀ ਸਹੀ ਮਿਕਦਾਰ ਦੀ ਜ਼ਰੂਰਤ ਹੁੰਦੀ ਹੈ, ਜਿਸ ਬਾਰੇ ਕਿਸਾਨਾਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਉਨ•ਾਂ ਦੱਸਿਆ ਕਿ  ਇਸ ਪਰਖ ਦਾ ਮਕਸਦ ਇਹ ਹੈ ਕਿ ਕਿਸਾਨ ਭੌਂ ਪਰਖ ਦੇ ਅਧਾਰ &#39ਤੇ ਖਾਦਾਂ ਦੀ ਵਰਤੋ ਕਰ ਸਕਣ, ਇਸ ਸਕੀਮ ਅਧੀਨ ਜ਼ਿਲ•ੇ ਵਿਚ ਮਿੱਟੀ ਦੇ 10 ਹਜ਼ਾਰ ਸੈਂਪਲ ਲਏ ਜਾਣਗੇ।  ਇਸ ਭੌਂ ਪਰਖ ਦੇ ਅਧਾਰ &#39ਤੇ ਹਰ  ਕਿਸਾਨ ਲਈ ਸੁਆਇਲ ਹੈੱਲਥ ਕਾਰਡ ਜਾਰੀ ਕੀਤਾ ਜਾਵੇਗਾ ਅਤੇ ਮਿੱਟੀ ਦੇ ਉਪਜਾਊਪਣ ਸਬੰਧੀ ਨਕਸ਼ੇ (ਸੁਆਇਲ ਫਰਟਿਲਟੀ ਮੈਪ) ਤਿਆਰ ਕੀਤੇ ਜਾਣਗੇ। ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਤੱਤਾਂ ਦੀ ਲੋੜ ਬਾਰੇ ਇਨ•ਾਂ ਕਾਰਡਾਂ ਉੱਪਰ ਸੰਕੇਤਕ ਜਾਣਕਾਰੀ ਅੰਕਿਤ ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ•ੇ ਵਿੱਚ ਤਿੰਨ ਭੌਂ ਪਰਖ ਲੈਬਾਰਟਰੀਆਂ ਫਿਰੋਜ਼ਪੁਰ,ਗੁਰੂਹਰਸਹਾਏ ਅਤੇ ਜ਼ੀਰਾ ਵਿਖੇ ਕੰਮ ਕਰ ਰਹੀਆਂ ਹਨ ਜਿਨ•ਾਂ ਨੂੰ 10 ਹਜ਼ਾਰ ਸੈਂਪਲਾਂ ਦੀ ਜਾਂਚ ਦਾ ਟੀਚਾ ਦਿੱਤਾ ਗਿਆ ਹੈ। ਹੁਣ ਤੱਕ 2951 ਖੇਤਾਂ ਵਿਚੋਂ ਮਿੱਟੀ ਦੇ ਨਮੂਨੇ ਲਏ ਗਏ ਹਨ ਅਤੇ 1300 ਟੈਸਟ ਕੀਤੇ ਗਏ ਹਨ। ਉਨ•ਾਂ ਦੱਸਿਆ ਕਿ ਇਨ•ਾਂ ਸੈਂਪਲਾਂ ਦੀ ਪਰਖ ਦੇ ਅਧਾਰ &#39ਤੇ ਜ਼ਮੀਨ ਦੇ ਖੁਰਾਕੀ ਤੱਤਾਂ ਦੇ ਪ੍ਰਬੰਧਨ (ਇੰਨਟੈਗਰੇਟਿਡ ਨਿਊਟਰੀਐਂਟ ਮੈਨੇਜਮੈਂਟ) ਅਧੀਨ ਹਰੇਕ ਫਸਲ ਲਈ ਵੱਖਰੀਆਂ-ਵੱਖਰੀਆਂ ਖਾਦਾਂ ਦੀ ਵਰਤੋ ਸਬੰਧੀ ਕਿਸਾਨਾਂ ਨੂੰ ਸਲਾਹ ਦਿੱਤੀ ਜਾ ਸਕੇਗੀ। ਉਨ•ਾਂ ਦੱਸਿਆ ਕਿ ਇਸ ਸਕੀਮ ਨੂੰ ਜ਼ਮੀਨੀ ਪੱਧਰ &#39ਤੇ ਅਮਲੀ ਜਾਮਾ ਪਹਿਨਾਏ ਜਾਣ ਨਾਲ ਖਾਦਾਂ ਦੀ ਤੈਅ  ਜ਼ਿਆਦਾ ਮਿਕਦਾਰ ਨਾਲੋਂ ਜਿਆਦਾ ਵਰਤੋਂ ਅਤੇ ਇਨ•ਾਂ ਕਾਰਨ ਜ਼ਮੀਨੀ ਦੇ ਉਪਜਾਊਪਣ ਅਤੇ ਸਿਹਤ ਉੱਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਵੀ ਰੋਕਣ ਵਿੱਚ ਕਾਫੀ ਮੱਦਦ ਮਿਲੇਗੀ। ਉਨ•ਾਂ ਇਹ ਵੀ ਦੱਸਿਆ ਕਿ ਹੁਣ ਤੱਕ ਜ਼ਿਲ•ੇ ਦੇ 652 ਕਿਸਾਨਾਂ ਨੂੰ ਸੁਆਇਲ ਹੈੱਲਥ ਕਾਰਡ ਵੰਡੇ ਜਾ ਚੁੱਕੇ ਹਨ। ਉਨ•ਾਂ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਲਾਂਚ ਕੀਤੀ ਗਈ ਸੁਆਇਲ ਹੈੱਲਥ ਕਾਰਡ  ਸਕੀਮ ਤਹਿਤ ਤਿੰਨ ਸਾਲਾਂ ਦੇ ਅੰਦਰ-ਅੰਦਰ ਪੂਰੇ ਮੁਲਕ ਦੇ ਕਿਸਾਨਾਂ ਨੂੰ ਇਹ ਹੈੱਲਥ ਕਾਰਡ ਜਾਰੀ ਕੀਤੇ ਜਾਣੇ ਹਨ ਅਤੇ ਇਸ ਟੀਚੇ ਨੂੰ ਜ਼ਿਲ•ੇ ਅੰਦਰ ਵੀ ਨਿਸ਼ਚਿਤ ਸਮੇਂ ਵਿੱਚ ਹੀ ਪੂਰਾ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਇਹ ਹੈੱਲਥ ਕਾਰਡ ਹਰ ਤਿੰਨ ਸਾਲ ਬਾਅਦ ਕਿਸਾਨਾਂ ਨੂੰ ਦਿੱਤਾ ਜਾਇਆ ਕਰੇਗਾ ਤਾਂ ਜੋ ਜ਼ਮੀਨੀ ਉਪਜਾਊਪਣ ਬਣਾਈ ਰੱਖਣ ਸਬੰਧੀ ਕਿਸਾਨ ਚੰਗੀ ਤਰ•ਾਂ ਜਾਣੂ ਹੋ ਸਕਣ। ਖੇਤੀਬਾੜ•ੀ ਅਫਸਰ ਡਾ. ਰੇਸ਼ਮ ਸਿੰਘ ਸੰਧੂ  ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਲੈਣ ਲਈ ਆਪਣੇ ਨੇੜੇ ਦੇ ਖੇਤੀਬਾੜ•ੀ ਅਫਸਰ ਨਾਲ ਸੰਪਰਕ ਕਰਕੇ ਆਪਣੇ ਖੇਤਾਂ ਦੀ ਮਿੱਟੀ ਦੀ ਪਰਖ ਜ਼ਰੂਰ ਕਰਵਾਉਣ।

Related Articles

Back to top button