Ferozepur News

ਜ਼ਿਲ•ਾ ਖ਼ਪਤਕਾਰ ਫੋਰਮ ਨੇ ਦੋ ਬੱਸਾਂ ਦੇ ਡਰਾਈਵਰਾਂ / ਕੰਨਡਕਟਰਾਂ ਨੂੰ ਪੰਜ ਪੰਜ ਹਜਾਰ ਰੁਪੈ ਮੁਆਵਜਾ ਅਦਾ ਕਰਨ ਦਾ ਕੀਤਾ ਹੁਕਮ

fineਫ਼ਿਰੋਜ਼ਪੁਰ 4 ਮਾਰਚ(ਏ. ਸੀ. ਚਾਵਲਾ) ਸ ਗੁਰਪਰਤਾਪ ਸਿੰਘ ਬਰਾੜ ਪ੍ਰਧਾਨ ਅਤੇ  ਸ ਗਿਆਨ ਸਿੰਘ  ਮੈਂਬਰ, ਜ਼ਿਲ•ਾ ਖ਼ਪਤਕਾਰ ਝਗੜਾ ਨਿਵਾਰਨ ਫੋਰਮ ਫ਼ਿਰੋਜ਼ਪੁਰ ਨੇ ਸਵਾਰੀਆ/ ਖ਼ਪਤਕਾਰਾਂ ਨੂੰ ਤਸੱਲੀ ਬਖਸ਼ ਸੇਵਾਵਾਂ ਪ੍ਰਦਾਨ ਨਾ ਕਰਨ ਕਰਕੇ ਪਨਬੱਸ ਸ੍ਰੀ ਮੁਕਤਸਰ ਸਾਹਿਬ  ਅਤੇ ਪੀ ਆਰ ਟੀ ਸੀ ਫਰੀਦਕੋਟ ਦੀਆਂ ਦੋ ਬੱਸਾਂ ਦੇ ਡਰਾਈਵਰਾਂ /ਕੰਨਡਕਟਰਾਂ ਨੂੰ ਪੰਜ ਪੰਜ ਹਜਾਰ ਰੁਪੈ  ਮੁਆਵਜਾ ਸਬੰਧਤ ਮੁਸਾਫਰਾਂ ਨੂੰ  ਅਦਾ ਕਰਨ  ਦਾ ਅਹਿਮ ਫੈਸਲਾ ਕੀਤਾ। ਸ ਜਸਵਿੰਦਰ ਸਿੰਘ ਢਿਲੋਂ ਅਤੇ ਸ ਹਰਦੇਵ ਸਿੰਘ  ਵਾਸੀ ਫ਼ਿਰੋਜ਼ਪੁਰ ਸ਼ਹਿਰ ਨੇ ਮਿਤੀ 4/2/2014 ਨੂੰ ਪਨਬੱਸ ਸ੍ਰੀ ਮੁਕਤਸਰ ਸਾਹਿਬ ਨੰਬਰ ਪੀਬੀ 08ਏ-ਟੀ /3451 ਤੇ ਸ੍ਰੀ ਮੁਕਤਸਰ ਸਾਹਿਬ ਤੋਂ ਫ਼ਿਰੋਜ਼ਪੁਰ ਸ਼ਹਿਰ ਦੀ ਦੋ ਸਵਾਰੀਆਂ ਲਈ 92 ਰੁਪੈ ਦੀ ਟਿਕਟ ਨੰਬਰ 1172091 ਅਤੇ  ਜਸਵਿੰਦਰ ਸਿੰਘ  ਢਿਲੋਂ ਵਾਸੀ ਫ਼ਿਰੋਜ਼ਪੁਰ ਸ਼ਹਿਰ ਨੇ ਮਿਤੀ 25/02/14 ਨੂੰ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਫਰੀਦਕੋਟ  ਦੀ ਬੱਸ ਤੇ ਸਫਰ ਕਰਨ ਲਈ ਬੱਸ ਸਟੈਂਡ ਮੋਗਾ ਤੋਂ ਫ਼ਿਰੋਜ਼ਪਰੁ ਸ਼ਹਿਰ ਪਹੁੰਚਣ ਲਈ 52 ਰੁਪੈ ਦੀ ਟਿਕਟ ਨੰਬਰ 124618 ਖਰੀਦ ਕੀਤੀ ਸੀ, ਪਰ ਫ਼ਿਰੋਜ਼ਪੁਰ ਕੈਂਟ ਬੱਸ ਸਟੈਂਡ ਤੇ ਸਵਾਰੀਆਂ/ ਮੁਸਾਫਰਾਂ ਨੂੰ ਉਤਾਰ ਦਿੱਤਾ,ਜਿਨ•ਾਂ ਵਿਚ ਸ਼ਕਾਇਤ ਕਰਤਾ ਵੀ ਸ਼ਾਮਿਲ ਸਨ। ਜਸਵਿੰਦਰ ਸਿੰਘ ਢਿਲੋਂ ਅਤੇ ਹਰਦੇਵ ਸਿੰਘ ਨੇ ਵੱਖ ਵੱਖ ਸ਼ਕਾਇਤਾਂ ਜਨਰਲ ਮੈਨੇਜਰਾਂ ਅਤੇ ਬੱਸਾਂ ਦੇ ਡਰਾਈਵਰਾਂ/ਕੰਨਡਕਟਰਾਂ ਵਿਰੁੱਧ ਦਾਇਰ ਕੀਤੀਆਂ ਕਿ ਫ਼ਿਰੋਜ਼ਪੁਰ ਵਿਖੇ ਪੁਜਣ ਵਾਲੀਆਂ ਸਵਾਰੀਆਂ ਨੂੰ ਫ਼ਿਰੋਜ਼ਪੁਰ ਸ਼ਹਿਰ ਦੀ ਬਿਜਾਏ ਫ਼ਿਰੋਜ਼ਪੁਰ ਕੈਂਟ ਬੱਸ ਸਟੈਂਡ ਤੇ ਉਤਾਰ ਦਿੱਤਾ ਜਾਂਦਾ ਹੈ। ਉਨ•ਾਂ ਆਪਣੀਆਂ ਸਿਕਾਇਤਾਂ ਵਿਚ ਲਿਖਿਆ  ਕਿ ਬੱਸਾਂ ਵਲੋਂ ਕਿਰਾਇਆ ਸ਼ਹਿਰ ਦਾ ਲਿਆ ਜਾਂਦਾ  ਜਿਸ ਕਰਕੇ  ਬੱਸ ਸਵਾਰੀਆਂ/ ਖ਼ਪਤਕਾਰਾਂ  ਤਸੱਲੀ ਬਖਸ਼ ਸੇਵਾ ਨਹੀਂ ਦਿੱਤੀ ਜਾ ਰਹੀ। ਜ਼ਿਲ•ਾ ਖ਼ਪਤਕਾਰ ਫ਼ੋਰਮ ਵਿਚ ਇਨ•ਾਂ ਸ਼ਕਾਇਤਾਂ ਦੀ ਸੁਣਵਾਈ ਕਰਨ ਲਈ  ਸਬੰਧਿਤ ਧਿਰਾਂ ਨੂੰ ਮੌਕਾ ਦਿੱਤਾ ਗਿਆ , ਇਨ•ਾਂ ਸ਼ਕਾਇਤਾਂ ਦੀ ਪੈਰਵਾਈ ਕਰਨ ਲਈ ਪਨਬੱਸ ਵਲੋਂ ਸ ਗੁਰਦੀਪ ਸਿੰਘ ਇੰਨਸਪੈਕਟਰ, ਸ੍ਰੀ ਅਨਿਲ ਕੁਮਾਰ ਐਡਵੋਕੇਟ ,ਪੀ ਆਰ ਟੀ ਸੀ ਵਲੋਂ  ਸ੍ਰੀ ਰਾਜੇਸ ਕੁਮਾਰ ਮਹਿਤਾ ਐਡਵੋਕੇਟ ਅਤੇ ਸ਼ਿਕਾਇਤ ਕਰਤਾ ਵਲੋਂ ਸ੍ਰੀ ਟੀ.ਐਸ.ਗਿੱਲ ਐਡਵੋਕੇਟ ਪੇਸ਼ ਹੋਏ। ਇਨ•ਾਂ ਕੇਸ਼ਾ ਵਿਚ ਡਰਾਈਵਰ/ ਕੰਨਡਕਟਰ ਸਵਾਰੀਆਂ ਨੂੰ ਤਸੱਲੀ ਬਖਸ਼ ਸੇਵਾਵਾਂ ਪ੍ਰਦਾਨ ਨਾ ਕਰਨ ਕਰਕੇ ਕਸੂਰਵਾਰ ਪਾਏ ਗਏ, ਪਰ ਇਨ•ਾਂ ਸ਼ਕਾਇਤਾਂ ਵਿਚ ਸਬੰਧਤ ਜਨਰਲ ਮੈਨੇਜਰਾਂ ਵਿਰੁੱਧ ਕੋਈ ਦੋਸ਼ ਸਾਬਤ ਨਹੀਂ ਹੋਇਆ, ਜਿਸ ਕਰਕੇ ਜ਼ਿਲ•ਾ ਖ਼ਪਤਕਾਰ ਫ਼ੋਰਮ ਨੇ ਡਰਾਈਵਰਾਂ/ਕੰਨਡਕਟਰਾਂ ਨੂੰ ਪੰਜ ਪੰਜ ਹਜਾਰ ਰੁਪੈ ਦਾ ਮੁਆਵਜਾ ਸ਼ਕਾਇਤ ਕਰਤਾ ਨੂੰ ਦੇਣ ਦਾ ਹੁਕਮ ਸੁਣਾਉਦਿਆਂ ਪਨਬੱਸ ਸ੍ਰੀ ਮੁਕਤਸਰ ਸਾਹਿਬ ਅਤੇ ਪੀ ਆਰ ਟੀ ਸੀ ਫਰੀਦਕੋਟ ਦੇ ਜਨਰਲ ਮੈਨੇਜਰਾਂ ਨੂੰ ਬਰੀ ਕਰ ਦਿੱਤਾ। ਇਥੇ ਵਰਨਣਯੋਗ ਹੈ ਕਿ ਫ਼ਿਰੋਜ਼ਪੁਰ ਸ਼ਹਿਰ ਦੇ ਬੱਸ ਅੱਡੇ ਤੇ ਬੱਸਾਂ ਨਾ ਜਾਣ ਕਰਕੇ ਸ਼ਹਿਰ ਵਾਸੀਆਂ ਨੇ ਅੱਡਾ ਬਚਾਓ ਸੰਘਰਸ ਕਮੇਟੀ ਬਣਾ ਕੇ ਮਾਨਯੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤਕ ਪਹੁੰਚ ਕਰਕੇ ਫ਼ਿਰੋਜ਼ਪੁਰ ਕੈਂਟ ਦੀ ਸਟੇਜ ਖਤਮ ਕਰਵਾ ਦਿੱਤੀ ਸੀ ਪਰ ਬੱਸਾਂ ਵਾਲੇ ਅਜੇ ਵੀ ਮੁਸਾਫਰਾਂ/ ਸਵਾਰੀਆਂ ਨੂੰ ਫ਼ਿਰੋਜ਼ਪੁਰ ਕੈਂਟ ਵਿਖੇ ਉਤਾਰ ਦਿੰਦੇ ਹਨ ਅਤੇ ਕਿਰਾਇਆ ਸ਼ਹਿਰ ਦਾ ਲੈਂਦੇ ਹਨ।

Related Articles

Back to top button